ਸਤਿ ਸ੍ਰੀ ਆਕਾਲ ਜੀ ਕੀ ਹਾਲ ਨੇ ਦੋਸਤੋ ਮੇਰੇ ਦੇਸ਼ ਵਿਦੇਸ਼ ਵਸਦੇ ਸਮੂਹ ਦਰਸ਼ਕ ਤੇ ਸਰੋਤਾ ਜਗਤ ਦੇ ਪਿਆਰ ਅਤੇ ਸਹਿਯੋਗ ਸਦਕਾ ''ਮੇਲਾ ਕਠਾਰ ਦਾ'' ਇਸ ਵਾਰ 25ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ।ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਰੀਰਕ ਰੂਪ ਵਿੱਚ ਅੱਜ ਭਾਂਵੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ, ਸਾਨੂੰ ਦਿੱਤਾ ਗਿਆ ਪਿਆਰ, ਅਤੇ ਇਹ ਸਾਡਾ ਫਰਜ਼ ਹੈ ਕਿ ਅਸੀਂ ਰਹਿੰਦੀ ਦੁਨੀਆਂ ਤੱਕ ਆਪਣੇ ਉਸ ਭਰਾ ਦੇ ਨਾਮ ਨੂੰ ਜਿਉਂਦਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ। ਸੋ ਇਸ ਵਾਰ 25ਵਾਂ ਮੇਲਾ ਕਠਾਰ ਦਾ ਵੀ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਹੋਵੇਗਾ ਅਤੇ ਤੁਹਾਡੇ ਨਿਮਾਣੇ ਜਿਹੇ ਲਾਭ ਹੀਰਾ ਦਾ ਅਖਾੜਾ ਲਗਣਾ ਹੈ ਸੋ ਮਿਤੀ 14/09/2022 (ਦਿਨ ਬੁੱਧਵਾਰ) ਸਮਾਂ 7:00 pm ਕਿਰਪਾ ਕਰਕੇ ਸਾਰੇ ਸੱਜਣ ਹੁੰਮ ਹੁੰਮਾ ਕੇ ਪਹੁੰਚੋ ਜੀ #melakotharda2022 #labhheeralive #sidhumoosewala ਤੁਹਾਡਾ ਆਪਣਾ ਲਾਭ ਹੀਰਾ https://www.instagram.com/p/CiUT_LvpLgs/?igshid=NGJjMDIxMWI=












