ਲੜਾਈ ਕੁਰਸੀ ਦੀ, ਵਿਧਾਇਕ ਅਤੇ ਕੌਂਸਲ ਪ੍ਰਧਾਨ ਹੱਥੋ ਪਾਈ
ਮੌੜ ਮੰਡੀ: ਮੌੜ ਮੰਡੀ ਵਿਖੇ ਅੱਜ ਗਣਤੰਤਰ ਦਿਵਸ ਦੇ ਮੌਕੇ ‘ਤੇ ਕਰਵਾਏ ਗਏ ਸਰਕਾਰੀ ਪ੍ਰੋਗਰਾਮ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਟੇਜ ਉੱਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਹਲਕਾ ਵਿਧਾਇਕ ਵਿਚਾਲੇ ਵਿਵਾਦ ਛਿੜ ਗਿਆ। ਇਹ ਮਾਮਲਾ ਇੰਨਾ ਵਧਿਆ ਕਿ ਸਥਿਤੀ ਹੱਥੋਪਾਈ ਤੱਕ ਪਹੁੰਚ ਗਈ, ਜਿਸ ਨੂੰ ਦੇਖਦੇ ਹੋਏ ਮੌਕੇ ‘ਤੇ ਮੌਜੂਦ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਦਖ਼ਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਸਮਾਗਮ ਵਿੱਚ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਮੁੱਖ ਮਹਿਮਾਨ ਵਜੋਂ…










