ਗਰਮ ਰੁੱਤ ਦੀ ਸ਼ਾਮ ਦੇ ਵਿੱਚ, ਸਰਦੀ ਦੀ ਮਿੱਠੀ ਧੁੱਪ ਦੇ ਵਿੱਚ। ਕਿਸੇ ਦੇ ਉਲਝੇ ਖਿਆਲਾਂ ਵਿੱਚ, ਕਿਸੇ ਦੀ ਤਿੱਖੀ ਚੁੱਪ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਕਿਸੇ ਗਹਿਰੀਆਂ ਅੱਖਾਂ ਦੇ ਵਿੱਚ, ਭਟਕਦੀਆਂ ਰੂਹਾਂ ਲੱਖਾਂ ਦੇ ਵਿੱਚ। ਕਦੇ ਚਾਹ, ਕਦੇ ਕਾਫੀ ਵਾਲੇ, ਅਧੂਰੇ ਬਚਦੇ ਕੱਪਾਂ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਬਜ਼ੁਰਗ ਜਿਹੀ ਮੁਸਕਾਨ ਦੇ ਵਿੱਚ, ਉਸ ਖੰਡਰ ਪਏ ਮਕਾਨ ਦੇ ਵਿੱਚ। ਸੁਣਦੇ ਹੀ ਜਿਸ ਨੂੰ ਖੋ ਜਾਂਦਾ ਹਾਂ, ਸਾਦੇ ਜਿਹੇ ਉਸ ਨਾਮ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਬਾਜ਼ਾਰਾਂ ਦੇ ਸ਼ੌਰ ਸ਼ਰਾਬੇ ਦੇ ਵਿੱਚ, ਮਸਤ ਮੌਲੇ ਨੱਚਦੇ ਬਾਬੇ ਦੇ ਵਿੱਚ। ਸਾਰੀ ਦੁਨੀਆ ਜਿੱਥੇ ਮੱਥਾ ਰਗੜੇ, ਹਰਿਦੁਆਰ, ਹਰਿਮੰਦਰ, ਕਾਬੇ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਕੁਝ ਪਲ ਦੀ ਲੰਬੀ ਰਾਤ ਦੇ ਵਿੱਚ, ਮੁਕੰਮਲ ਅੱਧ-ਮੁਲਾਕਾਤ ਦੇ ਵਿੱਚ। ਹਵਾ ਦੇ ਨਾਲ ਜੋ ਅਕਸਰ ਕਰਦੇ, ਪੱਤਿਆਂ ਦੀ ਗੱਲ-ਬਾਤ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਕਿਸੇ ਅਜਨਬੀ ਦੇ ਨਿੱਘੇ ਸਾਹਾਂ ਦੇ ਵਿੱਚ, ਕਿਸੇ ਕੋਮਲ ਜਿਹੀਆਂ ਬਾਹਾਂ ਦੇ ਵਿੱਚ। ਜਿਨ੍ਹਾਂ ਦਾ ਕੋਈ ਵੀ ਨਹੀਂ ਟਿਕਾਣਾ, ਹੇਰਾ-ਫੇਰੀ ਦੇ ਉਲਝੇ ਰਾਹਾਂ ਦੇ ਵਿੱਚ। ਖੌਰੇ ਕੀ ਲੱਭਦਾ ਰਹਿੰਨਾ ਮੈਂ। ਖੌਰੇ ਕੀ ਲੱਭਦਾ ਰਹਿੰਨਾ ਮੈਂ। #punjabi #punjabipoetry #kavita #poem #punjabitrend #punjab #chandigarh #mohali #live #love #laugh #loud #IG #Intoxy #random (at Sector 61 Phase 7, S.A.S.Nagar (Mohali)) https://www.instagram.com/p/CdtFniGP310/?igshid=NGJjMDIxMWI=









