Granth 01 Likhat 075 27 Faggan 2007 bikarmi Pind Jethuwal
੨੭ ਫੱਗਣ ੨੦੦੭ ਬਿਕ੍ਰਮੀ ਪਿੰਡ ਜੇਠੂਵਾਲਸਤਿਗੁਰ ਪਰਗਟਿਓ ਰਾਜਨ ਰਾਜਾ। ਗੁਰਸਿਖ ਘਰ ਆਏ ਸਵਾਰਨ ਕਾਜਾ। ਅਨਹਦ ਸ਼ਬਦ ਵਜਾਏ ਵਾਜਾ। ਸ਼ਰਨ ਪੜੇ ਦੀ ਰਾਖੇ ਪ੍ਰਭ ਲਾਜਾ। ਮਹਾਰਾਜ ਸ਼ੇਰ ਸਿੰਘ ਪਰਗਟਿਆ ਸ੍ਰਿਸ਼ਟ ਜਿਨ ਸਾਜਨ ਸਾਜਾ। ਸ੍ਰਿਸ਼ਟ ਉਪਾਈ ਉਪਾਵਣਹਾਰੇ। ਜੀਵ ਜੰਤ ਵਿਚ ਜਲ ਥਲ ਥਾਰੇ। ਹਿਰਦੇ ਵਸੇ ਪ੍ਰਭ ਅਪਰ ਅਪਾਰੇ। ਆਤਮ ਜੋਤ ਵਿਚ ਦੇਹ ਨਿਆਰੇ। ਕਿਰਪਾ ਕਰ ਗੁਰਸਿਖ ਕਲਜੁਗ ਪ੍ਰਭ ਤਾਰੇ। ਬੇਮੁਖ ਡੋਬੇ ਵਿਚ ਮੰਞਧਾਰੇ। ਸ੍ਰਿਸ਼ਟ ਲਾਚਾਰ ਹੋਏ ਖੁਆਰ ਚਾਰ ਕੁੰਟ ਹੋਏ ਹਾਹਾਕਾਰ ਮਹਾਰਾਜ ਸ਼ੇਰ ਸਿੰਘ ਜੋਤ…
View On WordPress














