Granth 02 Likhat 002: 17 Visakh 2009 Bikarmi Mata Bishan Kaur de Greh Pind Jethuwal
੧੭ ਵਿਸਾਖ ੨੦੦੯ ਬਿਕ੍ਰਮੀ ਮਾਤਾ ਬਿਸ਼ਨ ਕੌਰ ਦੇ ਗ੍ਰਹਿ ਪਿੰਡ ਜੇਠੂਵਾਲਗੁਰਸਿਖ ਪ੍ਰਭ ਆਪ ਤਰਾਏ। ਗੁਰਮੁਖ ਸਾਚੇ ਗੁਰਸਿਖ ਬਣਾਏ। ਗੁਰਮੁਖ ਗੁਰ ਮੁਨ ਰਿਖ ਉਪਜਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪ ਆਪਣੀ ਸਰਨੀ ਲਗਾਏ। ਗੁਰਮੁਖ ਪ੍ਰਭ ਸਰਨ ਲਗਾਏ। ਆਤਮ ਭਿੱਖ ਪ੍ਰਭ ਨਾਮ ਪਾਏ। ਜਗਤ ਤ੍ਰਿਸਨਾ ਪ੍ਰਭ ਦੇ ਮਿਟਾਏ। ਕਾਹਨਾ ਕ੍ਰਿਸ਼ਨਾ ਜੋਤ ਜਗਾਏ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖ ਸਾਚੇ ਕਲ ਤਰਾਏ। ਗੁਰਮੁਖ ਗੁਰ ਦਰ ਪਾਏ। ਕਰ ਦਰਸ ਆਤਮ ਤ੍ਰਿਪਤਾਏ। ਗੁਰਮੁਖ ਹਉਮੇ ਮਮਤਾ ਰੋਗ ਗਵਾਏ।…
View On WordPress














