ਜਦ ਰੱਬ ਮਿਹਰ ਕਰਦਾ ਹੈ ਤਾਂ ਸੁੱਕੇ ਹੋਏ ਰੁੱਖ ਤੇ ਪੱਤੇ ਚਲੂਲ ਵੀ ਹਰੇ ਹੋ ਜਾਂਦੇ ਨੇ ਭਾਵ ਰੁੱਖੇ ਤੇ ਕਰੜੇ ਮਨ ਅੰਦਰ ਵੀ ਦਇਆ ਭਰ ਜਾਂਦੀ ਹੈ, ਜਦ ਉਸਦੀ ਬਖਸ਼ਿਸ਼ ਹੋਈ, ਫਿਰ ਤਾਂ ਉੱਚੇ ਟਿੱਬਿਆਂ ਤੇ ਵੀ ਸੋਹਣੇ ਫੁੱਲ ਖਿੜ ਪਏ, ਭਾਵ ਜਿਹੜੇ ਖੁਦ ਨੂੰ ਬਹੁਤ ਉੱਚਾ ਸਮਝਦੇ ਸਨ, ਉਹ ਵੀ ਰੱਬੀ ਪਿਆਰ ਸਦਕਾ ਖਿੜ ਪਿਆ, ਉਥੇ ਵੀ ਨਿਮਰਤਾ ਆ ਗਈ, ਅਤੇ ਇਹ ਸਭ ਤਦੋਂ ਹੀ ਸੰਭਵ ਹੁੰਦਾ ਹੈ, ਜਦੋਂ ਮਨ ਗੁਰੂ ਦੀ ਸੰਗਤ ਕਰਦਾ ਹੈ, ਇੱਕ ਪਿਆਰਾ ਸਤਿਗੁਰੂ ਹੀ ਹੈ ਜਿਸ ਨੇ ਤ੍ਰਿਸ਼ਨਾ ਦੀ ਅੱਗ ਦੂਰ ਕਰ ਦਿੱਤੀ, ਸੇਵਕ ਨੂੰ ਆਪਣੀ ਸੇਵਾ ਵਿਚ ਜੋੜ ਲਿਆ।੩।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ https://www.instagram.com/p/CD_ao_9M-vS/?igshid=vzw6eccoadml















