ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਦੁਪਹੀਆ ਵਾਹਨ ਵੇਚਣ ਵਾਲਾ ਗਰੋਹ ਕਾਬੂ ਬਠਿੰਡਾ, 30 ਨਵੰਬਰਜ਼ਿਲ੍ਹਾ ਪੁਲੀਸ ਨੇ ਅੱਜ ਇੱਕ ਏਜੰਸੀ ’ਚੋਂ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਦੁਪਹੀਆ ਵਾਹਨ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਭੁਪਿੰਦਰਪਾਲ ਸ਼ਰਮਾ, ਬੇਅੰਤ ਸਿੰਘ, ਪੱਪੂ ਸਿੰਘ ਵਾਸੀ ਤਲਵੰਡੀ ਸਾਬੋ, ਇੰਦਰਜੀਤ ਸਿੰਘ ਵਾਸੀ ਪਿੰਡ ਔਲਖ ਜ਼ਿਲ੍ਹਾ ਫਰੀਦਕੋਟ, ਗੁਰਪ੍ਰੀਤ ਸਿੰਘ, ਕਰਨਦੀਪ ਸਿੰਘ, ਰਾਹੁਲ ਕੁਮਾਰ ਵਾਸੀ ਸਰਦੂਲਗੜ੍ਹ, ਰਵੀ ਕੁਮਾਰ ਵਾਸੀ ਮਾਨਸਾ ਅਤੇ ਕੁਲਦੀਪ ਸਿੰਘ ਵਾਸੀ ਲੇਲੇਵਾਲਾ ਨੇ ਇੱਕ ਗੈਂਗ ਬਣਾਇਆ ਹੋਇਆ ਸੀ ਜੋ ਜਾਅਲੀ ਆਧਾਰ ਕਾਰਡ ਅਤੇ ਵੋਟਰ ਕਾਰਡ ਤਿਆਰ ਕਰ ਕੇ ਸਾਜ਼ਿਸ਼ ਰਾਹੀਂ ਮੋਟਰਸਾਈਕਲ ਅਤੇ ਸਕੂਟਰਾਂ ਦੀਆਂ ਏਜੰਸੀਆਂ ’ਚ ਇਨ੍ਹਾਂ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਰਾਹੀਂ ਖ਼ਰੀਦ-ਫ਼ਰੋਖ਼ਤ ਕਰਦੇ ਹਨ। ਇਸ ਗੋਰਖ਼ ਧੰਦੇ ਵਿੱਚ ਇਨ੍ਹਾਂ ਨਾਲ ਕਈ ਹੋਰ ਵਿਅਕਤੀ ਵੀ ਮਿਲੇ ਹੋਏ ਸਨ।