ਤੀਆਂ ਦੇ ਮੇਲੇ ਤੇ ਵੇਖੋ ਨੂੰਹ ਸੱਸਾਂ ਦੀ ਕਿਵੇਂ ਗਿੱਧੇ ਚ ਹੋਗੀ ਸਿੱਧੀ ਟੱਕ'ਰ😃ਕਹਿੰਦੀ...
seen from Italy

seen from United Kingdom

seen from Brazil
seen from United States
seen from China
seen from Russia
seen from France
seen from France
seen from Türkiye

seen from France

seen from United Kingdom

seen from Italy
seen from Italy
seen from China
seen from United Kingdom
seen from Italy
seen from China

seen from Singapore
seen from Serbia
seen from United States
ਤੀਆਂ ਦੇ ਮੇਲੇ ਤੇ ਵੇਖੋ ਨੂੰਹ ਸੱਸਾਂ ਦੀ ਕਿਵੇਂ ਗਿੱਧੇ ਚ ਹੋਗੀ ਸਿੱਧੀ ਟੱਕ'ਰ😃ਕਹਿੰਦੀ...
"ਰਲ ਕੇ ਸੱਭ ਸਖੀਆਂ ਨੇ ਤੀਆਂ ਲਗਈਆਂ……….. ਰਹੇ ਪਿਆਰ ਏਨਾ ਦਾ ਏਦਾਂ ਜੀਣ ……….. ਅੰਬਰਦੀਆ ਜਾਇਆ " #celebration Teeyan is the regional name of the festival of Teej which is celebrated throughout Punjab which is dedicated to the onset of the monsoon and focuses on daughters and sisters. #teeyan #punjab #sisters #daughter @kaur_rachna_ https://www.instagram.com/p/CSbJnOopLdL/?utm_medium=tumblr
Song: Teeyan Movie: Nikka Zaildar 2 (2017) [Punjabi] - wikipedia Starring: Ammy Virk, Sonam Bajwa Music: Gurmeet Singh, Lyrics: Traditional Singers: Various -- Teeyan | Nikka Zaildar 2 | Ammy Virk, Sonam Bajwa, Wamiqa Gabbi | Latest Punjabi Songs 2017 (via Lokdhun Punjabi)
ਧੀਆਂ ਜੰਮੀਆਂ, ਤੀਆਂ ਆਰੰਭੀਆਂ
ਗਰਮੀ ਵਿੱਚ ਮਨ ਦੀ ਗੁਆਚੀ ਹੋਈ ਸ਼ਾਂਤੀ ਤੇ ਸਹਿਜ ਨੂੰ ਵਾਪਸ ਲਿਆਉਣ ਵਾਲੀ ਸਾਉਣ-ਭਾਦੋਂ ਦੀ ਰੁੱਤ ਸਭ ਦੇ ਮਨਾਂ ਨੂੰ ਮੋਹ ਲੈਂਦੀ ਹੈ। ਜਲ-ਥਲ ਇੱਕ ਹੋ ਜਾਂਦਾ ਹੈ। ਤਪਦੇ ਸਰੀਰਾਂ ਨੂੰ ਮੀਂਹ ਵਸਾ ਕੇ ਠੰਢਕ ਦੇਣ ਵਾਲਾ ਸਾਵਣ ਮਹੀਨਾ ਬਖ਼ਸ਼ਿਸ਼ ਕਰਨ ਵਾਲਾ ਜਾਪਦਾ ਹੈ। ਕਾਲੀ ਘਟਾ, ਬੂੰਦਾਬਾਂਦੀ, ਮੋਹਲੇਧਾਰ ਮੀਂਹ ਅਤੇ ਬੱਦਲਚਾਲ ਜਿਹੇ ਦ੍ਰਿਸ਼ ਇਸ ਅਲੋਕਾਰੀ ਬਹਾਰ ਦੀਆਂ ਖਸਲਤਾਂ ਹਨ। ਧਰਤੀ ’ਤੇ ਸਭ ਪਾਸੇ ਹਰਿਆਵਲ ਛਾ ਜਾਂਦੀ ਹੈ। ਬੱਚੇ ਨਿਸੰਗ ਸੜਕਾਂ ਉੱਤੇ ਨੱਚਦੇ ਟੱਪਦੇ ਹਨ। ਉਹ ਮੀਂਹ ਦੇ ਪਾਣੀ ਵਿੱਚ ਨਹਾਉਂਦੇ ਤੇ ਕਾਗਜ਼ ਦੀਆਂ ਕਿਸ਼ਤੀਆਂ ਤੈਰਾਉਂਦੇ ਨਜ਼ਰ ਆਉਂਦੇ ਹਨ। ਪੰਛੀਆਂ ਦੀ ਚੀਂ-ਚੀਂ ਆਕਾਸ਼ ਵਿੱਚ ਗੂੰਜਣ ਲੱਗਦੀ ਹੈ। ਉਹ ਆਪਸ ਵਿੱਚ ਕਲੋਲਾਂ ਕਰਦੇ ਨਜ਼ਰ ਆਉਂਦੇ ਹਨ। ਕੋਇਲਾਂ ਖ਼ੁਸ਼ੀ ਵਿੱਚ ਗੀਤ ਗਾਉਣ ਲੱਗਦੀਆਂ ਹਨ, ਮੋਰ ਪੈਲਾਂ ਪਾਉਂਦੇ ਹਨ, ਤਿਤਲੀਆਂ-ਭੰਵਰੇ ਖ਼ੁਸ਼ੀ ਵਿੱਚ ਇਧਰ-ਉਧਰ ਝੂਮਦੇ ਨਜ਼ਰ ਆਉਂਦੇ ਹਨ। ਘਰਾਂ ਵਿੱਚ ਸੁਆਦੀ ਪਕਵਾਨ ਪੱਕਣੇ ਸ਼ੁਰੂ ਹੋ ਜਾਂਦੇ ਹਨ। ਖੀਰ ਪੂੜੇ ਤੇ ਗੁਲਗੁਲੇ ਤਾਂ ਇਸ ਮੌਸਮ ਦਾ ਵਧੀਆ ਤੋਹਫ਼ਾ ਮੰਨੇ ਗਏ ਹਨ।
ਕਿਸੇ ਸਮੇਂ ਸਾਵਣ ਮਹੀਨੇ ਦੀ ਮਹੱਤਤਾ ਮੀਂਹ ਰਾਹੀਂ ਆਨੰਦ ਦੇਣ ਦੇ ਨਾਲ-ਨਾਲ ਉਪਜ ਵਿੱਚ ਵਾਧਾ ਕਰਨ ਅਤੇ ਤੀਆਂ ਦਾ ਤਿਉਹਾਰ ਆਉਣ ਕਰਕੇ ਹੋਰ ਵੀ ਵਧ ਜਾਂਦੀ ਸੀ। ਇਸ ਮਹੀਨੇ ਦੇ ਪੰਦਰਾਂ ਦਿਨ ਲੰਘ ਜਾਣ ਭਾਵ ਮੱਸਿਆ ਲੰਘਣ ਮਗਰੋਂ ਅਗਲੀ ਰਾਤ ਏਕਮ ਦੀ ਰਾਤ ਹੁੰਦੀ ਹੈ। ਦੂਜ ਚੂੜੀਆਂ ਚੜ੍ਹਾਉਣ ਤੇ ਮਹਿੰਦੀ ਲਗਾਉਣ ਵਾਲਾ ਦਿਨ ਹੁੰਦਾ ਹੈ। ਚਾਨਣੀ ਤੀਜ ਤੋਂ ਤੀਆਂ ਸ਼ੁਰੂ ਹੁੰਦੀਆਂ ਹਨ। ਇਸ ਤਰ੍ਹਾਂ ਤੀਆਂ ਦਾ ਤਿਉਹਾਰ ਤੀਜ ਤੋਂ ਸ਼ੁਰੂ ਹੋ ਕੇ ਰੱਖੜੀ ਤਕ ਚਲਦਾ ਹੈ। ਤੀਆਂ ਸ਼ੁਰੂ ਹੋਣ ਤੋਂ ਪਹਿਲਾਂ ਪੇਕੇ ਆਈਆਂ ਵਿਆਹੁਤਾ ਮੁਟਿਆਰਾਂ ਆਪਣੇ ਭਰਾਵਾਂ ਦੇ ਰੱਖੜੀ ਬੰਨ੍ਹਣ ਉਪਰੰਤ ਮਾਪਿਆਂ ਘਰੋਂ ਵਿਦਾ ਲੈਂਦੀਆਂ ਸਨ। ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸ ਨੂੰ ਹਰਿਆਲੀ ਤੀਜ ਵੀ ਕਿਹਾ ਜਾਂਦਾ ਹੈ। ਬਹੁਵਚਨ ਦੇ ਰੂਪ ਵਿੱਚ ਵਰਤੇ ਜਾਣ ਵਾਲੇ ਪੰਜਾਬੀ ਸ਼ਬਦ ‘ਤੀਆਂ’ ਦਾ ਅਰਥ ਹੈ ਇਸਤਰੀ। ਸ਼ਾਇਦ ਇਸੇ ਕਰਕੇ ਇਹ ਤਿਉਹਾਰ ਮੁਟਿਆਰਾਂ ਲਈ ਖ਼ਾਸ ਖ਼ੁਸ਼ੀਆਂ ਤੇ ਉਮਾਹ ਲੈ ਕੇ ਆਉਂਦਾ ਰਿਹਾ ਹੈ। ਇਸ ਤਿਉਹਾਰ ਦੀ ਪ੍ਰਾਚੀਨਤਾ ਪੰਜਾਬੀ ਅਖੌਤ ‘ਧੀਆਂ ਜੰਮੀਆਂ, ਤੀਆਂ ਆਰੰਭੀਆਂ’ ਵਿੱਚੋਂ ਸਪੱਸ਼ਟ ਨਜ਼ਰ ਆਉਂਦੀ ਹੈ। ਅਜੋਕੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਧੀਆਂ ਦੇ ਜਨਮ ਨਾਲ ਤੀਆਂ ਦੀ ਰੌਣਕ ਆਰੰਭ ਹੋ ਜਾਂਦੀ ਸੀ, ਉਹ ਭਰੂਣ ਹੱਤਿਆ ਦੇ ਅਜਗਰ ਨੇ ਨਿਗਲ ਲਈ ਹੈ। ਤੀਆਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਨਵਵਿਆਹੀਆਂ ਨੂੰ ਪੇਕੇ ਘਰ ਬੁਲਵਾ ਲਿਆ ਜਾਂਦਾ ਸੀ, ਪਰ ਵਰਤਮਾਨ ਦੌਰ ਵਿੱਚ ਇਹ ਰੁਝਾਨ ਬਿਲਕੁਲ ਘਟਦਾ ਜਾ ਰਿਹਾ ਹੈ। ਕੁਆਰੀਆਂ ਤੇ ਵਿਆਹੀਆਂ ਸਭ ਮੁਟਿਆਰਾਂ ਇਕੱਠੀਆਂ ਹੋ ਕੇ ਇਸ ਤਿਉਹਾਰ ਦਾ ਆਨੰਦ ਮਾਣਦੀਆਂ ਸਨ। ਪਿਛਲੇ ਸਮੇਂ ਵਿੱਚ ਮਾਂ-ਪਿਉ ਆਪਣੀ ਧੀ ਘਰ ਕੁਝ ਨਹੀਂ ਸਨ ਖਾਂਦੇ। ਇਸ ਕਰਕੇ ਮੁਕਲਾਵੇ ਤੋਂ ਬਾਅਦ ਦੇ ਵਰ੍ਹਿਆਂ ਵਿੱਚ ਭਰਾ ਹੀ ਭੈਣ ਨੂੰ ਸਹੁਰਿਉਂ ਲਿਆਉਂਦਾ ਸੀ। ਤੀਆਂ ਦੇ ਦਿਨ ਨੇੜੇ ਆਉਂਦਿਆਂ ਹੀ ਨਵਵਿਆਹੀ ਧੀ ਮਾਂ ਨੂੰ ਸੁਨੇਹੇ ਘੱਲਣੇ ਸ਼ੁਰੂ ਕਰ ਦਿੰਦੀ ਸੀ:
ਮਾਏ ਪੀੜ੍ਹੀ ਬੈਠੀਏ ਨੀਂ, ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ। ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ ਵੀਰ ਮੇਰੇ ਨੂੰ ਭੇਜ, ਸਾਵਣ ਆਇਆ।
ਜਿਸ ਭੈਣ ਦੀਆਂ ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਹੁੰਦੀਆਂ, ਉਸ ਨੂੰ ਲੈਣ ਲਈ ਵੀਰ ਉਸ ਦੇ ਸਹੁਰੀਂ ਜਾਂਦਾ। ਜੇ ਵੀਰ ਉਸ ਨੂੰ ਅਚਾਨਕ ਲੈਣ ਆ ਜਾਂਦਾ ਤਾਂ ਉਹ ਬੜੀ ਖ਼ੁਸ਼ ਹੁੰਦੀ, ਪਰ ਵੀਰ ਲੈਣ ਆਉਂਦਾ ਨਾ ਦਿਸਦਾ ਤਾਂ ਉਹ ਬਾਬਲ ਨੂੰ ਸੰਬੋਧਿਤ ਹੁੰਦੀ:
ਚੰਦ ਚੜ੍ਹ ਗਿਆ ਤੀਆਂ ਦੇ ਦਿਨ ਨੇੜੇ ਵੀਰ ਕਿਉਂ ਨੀਂ ਘੱਤਿਆ ਬਾਬਲਾ।
ਜੇ ਨਵਵਿਆਹੁਤਾ ਮੁਟਿਆਰ ਦਾ ਕੋਈ ਭਰਾ ਨਾ ਹੁੰਦਾ ਤਾਂ ਬਾਬਲ ਹੀ ਉਸ ਨੂੰ ਤੀਆਂ ਤੋਂ ਪਹਿਲਾਂ ਲੈਣ ਜਾਂਦਾ। ਮੀਂਹ ਦੀ ਝੜੀ ਕਾਰਨ ਸਭ ਪਾਸੇ ਜਲ-ਥਲ ਹੋਇਆ ਹੁੰਦਾ ਤਾਂ ਉਹ ਮਲਾਹਾਂ ਨੂੰ ਬਾਬਲ ਦੇ ਪਾਰ ਲੰਘਾਉਣ ਲਈ ਅਰਜ਼ ਕਰਦੀ:
ਪਾਵੋ ਵੇ ਮਲਾਹੋ ਬੇੜੀਆਂ ਮੇਰਾ ਬਾਬਲ ਲੰਘਾਓ ਪਾਰ। ਸਾਵਣ ਆਇਆ।
ਪੇਕੇ ਪਹੁੰਚ ਕੇ ਸਾਰੀਆਂ ਇੱਕ-ਦੂਜੀ ਨੂੰ ਹਾਰ-ਸ਼ਿੰਗਾਰ ਕਰਕੇ ਤੀਆਂ ਦੇ ਪਿੜ ਵਿੱਚ ਜਾਣ ਤੇ ਮਿੱਠੇ-ਮਿੱਠੇ ਪਕਵਾਨਾਂ ਦਾ ਲਾਲਚ ਇਉਂ ਦਿੰਦੀਆਂ:
ਤੀਆਂ ਦੇ ਦਿਨ ਰਹਿਗੇ ਥੋੜ੍ਹੇ, ਮੀਂਹ ਪੈਂਦਾ ਕਿਣਮਿਣ ਕਾਣੇ। ਸੀਸ ਗੁੰਦਾ ਲਓ ਪਾ ਲਓ ਡੋਰੀ, ਰੰਗ ਲਓ ਸੂਹੇ ਬਾਣੇ। ਤੀਆਂ ਦੇਖਣ ਆਉਣ ਪ੍ਰਾਹੁਣੇ, ਬਣ ਕੇ ਇੰਦਰ ਰਾਣੇ। ਅੜੀਓ ਪਰਸੋਂ ਨੂੰ ਅਸਾਂ ਗੁੜ ਦੇ ਗੁਲਗੁਲੇ ਪਕਾਉਣੇ।
ਤੀਜ ਵਾਲੇ ਦਿਨ ਸਾਰੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਜੋ ਕਿਸੇ ਰੁੱਖ ’ਤੇ ਪੀਂਘ ਪਾਈ ਜਾ ਸਕੇ। ਜੇ ਪਿੱਪਲ ਦਾ ਰੁੱਖ ਮਿਲ ਜਾਵੇ ਤਾਂ ਪਹਿਲ ਉਸ ਨੂੰ ਹੀ ਦਿੱਤੀ ਜਾਂਦੀ। ਸਾਉਣ ਦੇ ਮਹੀਨੇ ਦੇ ਕੁਦਰਤੀ ਦ੍ਰਿਸ਼ ਕੁੜੀਆਂ-ਚਿੜੀਆਂ ਦੇ ਮਨ ਨੂੰ ਮੋਹ ਲੈਂਦੇ:
ਰਲ ਆਓ ਸਈਓ ਨੀਂ, ਸਭੇ ਤੀਆਂ ਖੇਡਣ ਜਾਈਏ। ਹੁਣ ਆ ਗਿਆ ਸਾਵਣ ਨੀਂ, ਪੀਂਘਾਂ ਪਿੱਪਲੀਂ ਜਾ ਕੇ ਪਾਈਏ।
ਪੀਂਘ ਪਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਸਾਉਣ ਦੀ ਪ੍ਰਸ਼ੰਸਾ ਕਰਦੀਆਂ ਤੇ ਫਿਰ ਤੀਆਂ ਦੇ ਤਿਉਹਾਰ ਦੇ ਲਵਾਉਣ ਵਾਲੇ ਨੂੰ ਅਸੀਸਾਂ ਦਿੰਦੀਆਂ:
ਸਾਉਣਾ ਵੇ ਤੇਰੀ ਬਖਤਾਵਰੀ ਵੇ ਤੂੰ ਕੁੜੀਆਂ ਦੇ ਮੇਲੇ ਕੀਤੇ।
ਤੀਆਂ ਦਾ ਗਿੱਧਾ ਇੱਕ ਕਿਸਮ ਦੀ ਲੋਕ ਕਚਹਿਰੀ ਹੁੰਦਾ ਹੈ ਜਿੱਥੇ ਸਾਰੇ ਅਸਾਵੇਂ ਰਿਸ਼ਤਿਆਂ ਨੂੰ ਨਿੰਦਿਆ ਜਾਂਦਾ। ਆਪਣੀਆਂ ਸਾਲੀਆਂ ਨੂੰ ਗਿੱਧੇ ਵਿੱਚ ਨੱਚਦੀਆਂ ਵੇਖਣ ਲਈ ਜੀਜੇ ਚੋਰੀ-ਛਿਪੇ ਤੀਆਂ ਦੇ ਪਿੜ ਵਿੱਚ ਪੁੱਜ ਜਾਂਦੇ। ਸਾਲੀਆਂ ਉਪਰ ਪੈਸਿਆਂ ਦੀਆਂ ਮੁੱਠਾਂ ਭਰ-ਭਰ ਸੁੱਟਦੇ, ਪਰ ਜੇ ਜੀਜੇ ਕੰਜੂਸੀ ਦਿਖਾਉਂਦੇ ਤਾਂ ਉਹ ਜੀਜੇ ਨੂੰ ਬੋਲੀ ਮਾਰਦੀਆਂ:
ਜੀਜਾ ਵਾਰ ਦੇ ਦੁਆਨੀ ਖੋਟੀ ਸਾਲੀਆਂ ਦਾ ਮਾਣ ਰੱਖ ਲੈ।
ਕਿਸੇ ਕਾਰਨ ਕਿਸੇ ਮੁਟਿਆਰ ਦਾ ਪਤੀ ਤੀਆਂ ਦੇਖਣ ਨਾ ਆਉਂਦਾ ਤਾਂ ਉਹ ਸੁਨੇਹਿਆਂ ਰਾਹੀਂ ਉਸ ਨੂੰ ਬੁਲਾਉਂਦੀ:
ਹੋਰਾਂ ਦੇ ਜਾਨੀ ਤੀਆਂ ਦੇਖਦੇ, ਮੇਰਾ ਖੋਤੇ ਘਾਹ। ਵੇ ਮੈਂ ਘੱਲਾਂ ਸੁਨੇਹੇ, ਤੀਆਂ ਦੇਖਣ ਆ।
ਜੇ ਕੋਈ ਨਵਵਿਆਹੁਤਾ ਕਿਸੇ ਖ਼ਾਸ ਕਾਰਨ ਕਰਕੇ ਪੇਕੇ ਪਿੰਡ ਤੀਆਂ ਵਿੱਚ ਸ਼ਾਮਲ ਨਾ ਹੋ ਸਕਦੀ ਤਾਂ ਉਸ ਨੂੰ ਪੇਕਿਆਂ ਵੱਲੋਂ ਤੀਆਂ ਦਾ ਸੰਧਾਰਾ ਭੇਜਿਆ ਜਾਂਦਾ। ਇਸੇ ਤਰ੍ਹਾਂ ਅਣਮੁਕਲਾਈਆਂ ਨੂੰ ਉਨ੍ਹਾਂ ਦੇ ਸਹੁਰਿਆਂ ਵੱਲੋਂ ਸੰਧਾਰਾ ਭੇਜਿਆ ਜਾਂਦਾ। ਦੋਵੇਂ ਹਾਲਤਾਂ ਵਿੱਚ ਤੇੜ-ਸਿਰ ਦੇ ਕੱਪੜੇ, ਸੂਤ ਦੀ ਰੰਗੀਲੀ ਤੇ ਝੂਟਣ ਵਾਲੀ ਪੀੜ੍ਹੀ, ਜੇ ਸਰਦਾ ਹੋਵੇ ਤਾਂ ਕੋਈ ਗਹਿਣਾ, ਸਵਾ ਦੋ ਸੇਰ ਲੱਡੂ (ਮਠਿਆਈ), ਫਲ ਤੇ ਸ਼ਿੰਗਾਰ ਦਾ ਸਮਾਨ ਆਦਿ ਸ਼ਾਮਲ ਹੁੰਦਾ। ਸਾਵਣ ਮਾਹ ਅਸਲ ਵਿੱਚ ਧਰਮ ਤੇ ਜ਼ਾਤ-ਪਾਤ ਦੇ ਭੇਦ-ਭਾਵ ਨੂੰ ਲਾਂਬੇ ਰੱਖ ਕੇ ਰਲ-ਮਿਲ ਕੇ ਪੀਂਘਾਂ ਝੂਟਣ ਦਾ ਅਨੰਦ ਪ੍ਰਦਾਨ ਕਰਕੇ ਅਗਲੇ ਸਾਲ ਲਈ ਫਿਰ ਆਪਣੀ ਉਡੀਕ ਮੁਟਿਆਰਾਂ ਨੂੰ ਸੌਂਪ ਜਾਂਦਾ। ਇਸੇ ਕਰਕੇ ਮੁਟਿਆਰਾਂ ਜਾਂਦੀਆਂ ਜਾਂਦੀਆਂ ਸਾਉਣ ਨੂੰ ਵੀਰ ਦਾ ਤੇ ਭਾਦਰੋਂ ਨੂੰ ਚੰਦਰੇ ਦਾ ਦਰਜਾ ਦਿੰਦੀਆਂ ਆਪੋ-ਆਪਣੇ ਸਹੁਰੀਂ ਚਲੀਆਂ ਜਾਂਦੀਆਂ:
ਸਾਉਣ ਵੀਰ ਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ।
Bhangra practice in the sun....that's the life! @_nmd.bhangra #BHANGRA #PRACTICE #BUPSSAGGU #SISTERS #SMILES #NMD #PUNJABI #TEEYAN #MISSKAUR #AGAIN 💃
Jadho Bhangre ch @_nmd.bhangra nachde! #NMD #BHANGRA #BUPSSAGGU #MISSKAUR #TEEYAN #PRACTICE #6hrs #PUNJABI 💃💃
there's some aunties jumping rope at the park and it's fucking hilarious like they were gonna have teeyan at the park and it turned out to be a fail
so now they're all dressed up jumping rope UKJBH lolllll