(((ਪਰਮੇਸ਼ੁਰ ਵਰਗਾ ਪਿਆਰ)))
ਸਾਰਿਆਂ ਨੂੰ ਜੈ ਮਸੀਹ ਦੀ।
ਜਿਹੜਾ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਵਿੱਚ ਬਣਿਆ ਰਹਿੰਦਾ ਹੈ। ਬਾਈਬਲ ਕਹਿੰਦੀ ਹੈ ਕਿ ਸਾਡਾ ਵਿਸ਼ਵਾਸ ਪਿਆਰ ਦੇ ਬਿਨਾਂ ਪ੍ਰਭਾਵਸ਼ਾਲੀ ਨਹੀਂ ਹੁੰਦਾ।
ਪਰ ਸਗੋਂ ਵਿਸ਼ਵਾਸ ਜੋ ਪਿਆਰ ਦੇ ਰਾਹੀਂ ਪ੍ਰਭਾਵੀ ਹੁੰਦਾ ਹੈ । ਗਲਾਤਿਯਾ ਨੂੰ 5:6
ਕਿਉਂ ਸਾਨੂੰ ਪਿਆਰ ਵਿੱਚ ਚੱਲਣਾ ਮੁਸ਼ਕਿਲ ਲੱਗਦਾ ਹੈ। ਜਦਕਿ ਵਚਨ ਕਹਿੰਦਾ ਹੈ ਕਿ "ਇਸ ਲਈ ਜੋ ਪਰਮੇਸ਼ੁਰ ਦਾ ਪਿਆਰ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡਿਆਂ ਦਿਲਾਂ ਵਿੱਚ ਪਾਇਆ ਹੋਇਆ ਹੈ।"( ਰੋਮੀਆਂ ਨੂੰ 5:5) ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸੱਮਝਦੇ ਕਿ ਪਰਮੇਸ਼ੁਰ ਨੇ ਸਾਡੇ ਨਾਲ਼ ਕਿੰਨਾ ਪਿਆਰ ਕੀਤਾ ਹੈ, ਓਦੋਂ ਤੱਕ ਅਸੀਂ ਦੂਸਰਿਆਂ ਨਾਲ ਵੀ ਪਿਆਰ ਨਹੀਂ ਕਰ ਸਕਦੇ। ਜਦੋਂ ਤੁਸੀਂ ਇਸ ਗੱਲ ਨੂੰ ਗ਼ੌਰ ਨਾਲ ਸੋਚੋਗੇ ਕਿ ਜਦੋਂ ਮੈਂ ਪਾਪ ਵਿੱਚ ਸੀ, ਗੁਨਾਹ ਵਿੱਚ ਸੀ ਤੱਦ ਵੀ ਪਰਮੇਸ਼ੁਰ ਨੇ ਕਿੰਨੇ ਧੀਰਜ਼ ਨਾਲ ਮੇਰੇ ਨਾਲ ਵਰਤਾਵ ਕੀਤਾ। ਮੈਨੂੰ ਗਲ ਨਾਲ ਲਗਾਇਆ, ਮੈਨੂੰ ਨਵਾਂ ਜੀਵਨ ਦਿੱਤਾ, ਮੈਨੂੰ ਪਰਮੇਸ਼ੁਰ ਦਾ ਬੇਟਾ/ ਬੇਟੀ ਹੋਣ ਦਾ ਅਧਿਕਾਰ ਦਿੱਤਾ। ਜਦੋਂ ਤੁਸੀਂ ਇਸ ਤਰੀਕੇ ਨਾਲ ਆਪਣੇ ਮਨ ਨੂੰ ਨਵਾਂ ਕਰੋਗੇ ਤੱਦ ਤੁਸੀਂ ਵੀ ਦੂਜਿਆਂ ਨਾਲ਼ ਧੀਰਜ਼ ਰੱਖ ਪਾਉਗੇ, ਉਹਨਾਂ ਦੇ ਪਾਪ ਮਾਫ਼ ਕਰ ਪਾਉਗੇ, ਉਹਨਾਂ ਨੂੰ ਗਲ ਨਾਲ ਲਗਾ ਪਾਉਗੇ। ਕਿਉਂਕਿ ਉਸ ਵੇਲੇ ਤੁਸੀਂ ਆਪਣੇ ਦਿਮਾਗ ਜਾਂ ਸ਼ਰੀਰ ਨਾਲ ਨਹੀਂ ਸਗੋਂ ਆਪਣੀ ਆਤਮਾ ਅਤੇ ਨਵੇਂ ਕੀਤੇ ਗਏ ਮਨ ਦੇ ਨਾਲ ਸੋਚੋਗੇ।
ਮੇਰੇ ਪਿਆਰੇ ਭੈਣੋਂ ਤੇ ਭਰਾਵੋ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜੋ ਆਪਣੇ ਭਰਾ ( ਇਸ ਆਇਤ ਵਿੱਚ ਭਰਾ ਲਿਖਿਆ ਹੈ ਪਰ ਤੁਸੀਂ ਉੱਥੇ ਕਿਸੇ ਵੀ ਜ਼ਾਇਜ਼ ਰਿਸ਼ਤੇ ਨੂੰ ਲਗਾ ਸਕਦੇ ਹੋ ਕਿਉਂਕਿ ਪਰਮੇਸ਼ੁਰ ਤੁਹਾਨੂੰ ਕਿਸੇ ਨਾਲ ਵੀ ਨਫ਼ਰਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ )
ਨੂੰ ਨਫ਼ਰਤ ਕਰਦਾ ਹੈ ਉਹ ਹੱਤਿਆਰਾ ਹੈ ਅਤੇ ਉਹਦੇ ਕੋਲ ਅਨੰਤ ਜੀਵਨ ਨਹੀਂ ਹੈ। (1 ਯੂਹੰਨਾ 3:15 )
ਪਰਮੇਸ਼ੁਰ ਨੂੰ ਕਹੋ ਕਿ ਉਹ ਤੁਹਾਨੂੰ ਮਾਫ਼ ਕਰਨ ਵਾਲਾ ਵਿਅਕਤੀ ਬਣਨ ਵਿੱਚ ਤੁਹਾਡੀ ਮਦੱਦ ਕਰੇ। ਉਹਦੇ ਕੋਲੋ ਅਨੁਗ੍ਰਹਿ ਮੰਗੋ।
ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ।
ਬਲਜੀਤ ਸਿੰਘ


















