Nihangs near Mudki, Punjab
seen from United States
seen from United States
seen from United States

seen from Belgium

seen from Netherlands
seen from United States

seen from Germany
seen from United States
seen from United States
seen from India

seen from Belgium

seen from Malaysia

seen from Germany
seen from United States
seen from United States
seen from United States

seen from United States
seen from Israel

seen from United States
seen from United States
Nihangs near Mudki, Punjab
ਮੁਦਕੀ ਦੀ ਜੰਗ ਫ਼ੌਜਾਂ : ਜਿੱਤ ਕੇ ਅੰਤ ਨੂੰ ਹਾਰੀਆਂ…
ਪੰਜਾਬ ਸਦਾ ਜੰਗਾਂ ਯੁੱਧਾਂ ਦਾ ਅਖਾੜਾ ਰਿਹਾ ਹੈ। ਪ੍ਰਾਚੀਨ ਸਮਿਆਂ ਵਿੱਚ ਭਾਵੇਂ ਇਹਦੀ ਮਹਿਮਾ ਗਿਆਨ ਦੇ ਸਾਗਰ ਕਰਕੇ ਸੀ ਜਦੋਂ ਇੱਥੇ ਗਿਆਨ ਦੇ ਸੋਮਿਆਂ ਵਿਚੋਂ ਚੂਲੀਆਂ ਭਰਨ ਅਤੇ ਆਪਣੀ ਕਾਇਆ ਪਲਟ ਲਈ ਦੂਰ-ਦੂਰ ਤੋਂ ਲੋਕ ਆਉਂਦੇ ਸਨ। ਉਦੋਂ ਇਹ ‘ਉਦੀਚਯ’ ਦੇ ਨਾਂ ਨਾਲ ਮਸ਼ਹੂਰ ਸੀ ਪਰ ਇਤਿਹਾਸਕ ਸਮਿਆਂ ਵਿੱਚ ਇਹ ਸਿਕੰਦਰ ਦੇ ਹਮਲੇ ਤੋਂ ਲੈ ਕੇ ਬੜਾ ਲੰਮਾ ਸਮਾਂ ਜੰਗਾਂ ਯੁੱਧਾਂ ਦਾ ਸਥਲ ਬਣਿਆ ਰਿਹਾ। ਇਸ ਦਾ ਕਾਰਨ ਇਹ ਸੀ ਕਿ ਭਾਰਤ ਨੂੰ ਲੁੱਟਣ ਵਾਲਿਆਂ ਦਾ ਇਹ ਪ੍ਰਵੇਸ਼ ਦੁਆਰ ਸੀ। ਇਸ ਕਰਕੇ ਪੰਜਾਬੀਆਂ ਨੂੰ ਲੰਮੇ ਸਮੇਂ ਤੱਕ ਧਾੜਵੀ ਜਰਵਾਣਿਆਂ ਦਾ ਮੁਕਾਬਲਾ ਕਰਨਾ ਪਿਆ। ਇਨ੍ਹਾਂ ਯੁੱਧਾਂ ਨੇ ਪੰਜਾਬੀ ਸੱਭਿਆਚਾਰ ਤੇ ਸਮਾਜਕਤਾ ਵਿੱਚੋਂ ਉਪਜੀ ਮਾਨਸਿਕਤਾ ਨੂੰ ਪ੍ਰਭਾਵਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜੇ ਲੰਮੇ ਯੁੱਗਗਰਦੀ ਦੇ ਪੈਂਡੇ ਤੋਂ ਬਾਅਦ ਆਸ ਦੀ ਕਿਰਨ ਸਾਬਤ ਹੋਇਆ। ਭਾਵੇਂ ਮਹਾਰਾਜੇ ਵਿੱਚ ਕਈ ਔਗੁਣ ਸਨ। ਰਾਜਿਆਂ ਵਾਲੇ ਕਈ ਸ਼ੌਕ ਵੀ ਉਹਨੇ ਪਾਲੇ ਹੋਏ ਸਨ ਪਰ ਇਸ ਦੇ ਬਾਵਜੂਦ ਉਹਨੇ ਪਹਿਲੀ ਵਾਰ ਪੰਜਾਬ ਵਿੱਚ ਸਾਂਝੀ ਕੌਮੀਅਤ ਦੀ ਨੀਂਹ ਰੱਖੀ। ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੂੰ ਇੱਕ ਕਰਕੇ ਇਸ ਖਿੱਤੇ ਨੂੰ ਸ਼ਾਂਤੀ ਭਰਿਆ ਅਤੇ ਖ਼ੁਸ਼ਹਾਲ ਬਣਾਉਣ ਲਈ ਉਹਨੇ ਕਈ ਕੰਮ ਕੀਤੇ। ਉਹਦੇ ਕੋਲ ਸਿੱਖ ਧਰਮ ਦਾ ‘ਸਭੇ ਸਾਂਝੀਵਾਲ ਸਦਾਇਨ’ ਦਾ ਅਚੇਤ ਫਲਸਫਾ ਸੀ। ਇਸੇ ਕਰਕੇ ਉਹਦੇ ਰਾਜ ਨੂੰ ਇਤਿਹਾਸ ਵਿੱਚ ਆਦਰਸ਼ ਰਾਜ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ ਪਰ ਉਹਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਹੋਈ ਬੁਰਛਾਗਰਦੀ ਨੇ ਅਜਿਹਾ ਪਲਟਾ ਖਾਧਾ ਕਿ ‘ਇੱਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ’। ਮਹਾਰਾਜੇ ਦੀ ਮੌਤ ਤੋਂ ਲੈ ਕੇ ਅੰਗਰੇਜ਼ਾਂ ਵੱਲੋਂ ਲਾਹੌਰ ’ਤੇ ਕਬਜ਼ਾ ਕਰਨ ਦੇ ਸੱਤਾਂ ਵਰ੍ਹਿਆਂ ਵਿੱਚ ਪੰਜਾਬ ਦਾ ਜੋ ਹਸ਼ਰ ਹੋਇਆ ਤੇ ਇਸ ਨੇ ਜਿਹੜਾ ਦੁੱਖ ਤੇ ਸੰਤਾਪ ਝੱਲਿਆ ਉਹ ਇਤਿਹਾਸ ਦਾ ਇੱਕ ਦੁਖਾਂਤਕ ਕਾਂਡ ਹੈ। ਇਸ ਨਾਲ ਪੰਜਾਬ ਵਿੱਚ ਸਾਂਝੀ ਕੌਮੀਅਤ ਦਾ ਸਿਧਾਂਤ ਖੇਰੂੰ-ਖੇਰੂੰ ਹੋ ਗਿਆ। ਦੂਜਾ ਇਹ ਬਸਤੀਵਾਦੀਆਂ ਦੇ ਚੁੰਗਲ ਵਿੱਚ ਅਜਿਹਾ ਫਸਿਆ ਕਿ ਮੁੜ ਆਪਣੇ ਸ਼ਾਹੀ ਗੌਰਵ ਨੂੰ ਪ੍ਰਾਪਤ ਨਾ ਕਰ ਸਕਿਆ। ਮਹਾਰਾਜਾ ਸਭ ਤੋਂ ਵੱਡੀ ਮਾਤ ਇਸ ਕਰਕੇ ਖਾ ਗਿਆ ਕਿ ਉਹ ਆਪਣੇ ਵਾਰਸ ਨੂੰ ਆਪਣੇ ਵਰਗਾ ਦ੍ਰਿੜ੍ਹ ਤੇ ਸ਼ਕਤੀਸ਼ਾਲੀ ਨਾ ਬਣਾ ਸਕਿਆ। ਮਹਾਰਾਜੇ ਦੇ ਜਿਉਂਦੇ ਜੀਅ ਉਹਦੇ ਕੁਨਬੇ ਦੀ ਹਿੰਮਤ ਨਹੀਂ ਸੀ ਕਿ ਉਹਦੇ ਸਾਹਮਣੇ ਚੂੰ ਕਰ ਸਕੇ। ਓਧਰ ਅੰਗਰੇਜ਼ ਵੀ ਮਹਾਰਾਜੇ ਦੀ ਤਾਕਤ ਤੋਂ ਡਰਦਾ ਸੀ ਪਰ ਅੰਦਰਖਾਤੇ ਉਹ ਛੇਤੀ ਤੋਂ ਛੇਤੀ ਪੰਜਾਬ ’ਤੇ ਕਬਜ਼ਾ ਕਰਨ ਦੀ ਤਾਕ ਵਿੱਚ ਸੀ। ਕਈ ਅੰਗਰੇਜ਼ਾਂ ਦੀਆਂ ਲਿਖਤਾਂ ਵੀ ਇਸ ਵੱਲ ਇਸ਼ਾਰਾ ਕਰਦੀਆਂ ਹਨ। ਮਹਾਰਾਜਾ 27 ਜੂਨ 1839 ਨੂੰ ਕਾਲਵੱਸ ਹੋ ਗਿਆ। ਉਹਦੇ ਵਾਰਸ ਰਾਜ ਕਰਨ ਦੀ ਬਜਾਏ ਇੱਕ-ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਤੇ ਨਿੱਤ ਦਿਨ ਗੱਦੀ ’ਤੇ ਬੈਠਣ ਵਾਲਿਆਂ ਦੇ ਸਿਰ ਧੜ ਨਾਲੋਂ ਜੁਦਾ ਹੁੰਦੇ ਗਏ। ਇਸ ਖਾਨਾਜੰਗੀ ਨੇ ਲਾਹੌਰ ਦਰਬਾਰ ਦੀ ਤਾਕਤ ਖੇਰੂੰ-ਖੇਰੂੰ ਕਰ ਦਿੱਤੀ। ਮਹਾਰਾਜੇ ਦੀ ਮੌਤ ਤੋਂ ਬਾਅਦ ਉਹਦੇ ਪੁੱਤਰ ਸ਼ਹਿਜ਼ਾਦੇ ਖੜਕ ਸਿੰਘ ਨੂੰ ਰਾਜ ਗੱਦੀ ’ਤੇ ਬਿਠਾ ਦਿੱਤਾ ਗਿਆ ਤੇ ਰਾਜਾ ਧਿਆਨ ਸਿੰਘ ਉਹਦਾ ਵਜ਼ੀਰ ਬਣ ਗਿਆ। ਭਾਵੇਂ ਖੜਕ ਸਿੰਘ ਲਿਆਕਤ ਤੇ ਯੋਗਤਾ ਪੱਖੋਂ ਆਪਣੇ ਪਿਤਾ ਦੇ ਬਰਾਬਰ ਨਹੀਂ ਸੀ ਪਰ ਫਿਰ ਵੀ ਧਿਆਨ ਸਿੰਘ ਅਤੇ ਦੂਜੇ ਮੰਤਰੀਆਂ ਨਾਲ ਮਿਲ ਕੇ ਉਹ ਰਾਜ ਦਾ ਕੰਮ-ਕਾਜ ਚਲਾ ਰਿਹਾ ਸੀ ਪਰ ਉਹ ਚੇਤ ਸਿੰਘ ਦੇ ਏਨੇ ਦਬਦਬੇ ਹੇਠ ਆ ਗਿਆ ਕਿ ਬਾਕੀ ਅਹਿਲਕਾਰ ਤੇ ਦਰਬਾਰੀ ਉਸ ਨਾਲ ਨਾਰਾਜ਼ ਹੋ ਗਏ। ਜਦੋਂ ਉਹਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਦੇ ਇਨ੍ਹਾਂ ਕੰਮਾਂ ਦਾ ਪਤਾ ਲੱਗਾ ਤਾਂ ਉਹਨੂੰ ਬੜੀ ਹੈਰਾਨੀ ਹੋਈ। ਉਹ ਚਾਹੁੰਦਾ ਸੀ ਕਿ ਅਜਿਹੇ ਨਾਜ਼ੁਕ ਸਮੇਂ ਜਦੋਂ ਅੰਗਰੇਜ਼ਾਂ ਦੀ ਵੱਡੀ ਪਲਟਨ ਇੱਕ ਪਾਸਿਓਂ ਫਿਰੋਜ਼ਪੁਰ ਵਿੱਚ ਤੇ ਦੂਜੇ ਪਾਸੇ ਸ਼ਾਹ ਸ਼ੁਜਾਹ ਨੂੰ ਕਾਬਲ ਦੇ ਤਖ਼ਤ ’ਤੇ ਬਿਠਾਉਣ ਲਈ ਅਫ਼ਗ਼ਾਨਿਸਤਾਨ ਵਿੱਚ ਬੈਠੀ ਹੋਵੇ ਤਾਂ ਰਾਜ ਦੀ ਵਾਗਡੋਰ ਨਿਪੁੰਨ ਤੇ ਨੀਤੀਵਾਨ ਰਾਜੇ ਦੇ ਹੱਥਾਂ ਵਿੱਚ ਹੋਣੀ ਜ਼ਰੂਰੀ ਹੈ।
ਉਦੋਂ ਇਹ ਗੱਲ ਸਾਰੇ ਪਾਸੇ ਫੈਲ ਗਈ ਕਿ ਚੇਤ ਸਿੰਘ ਅੰਗਰੇਜ਼ਾਂ ਦਾ ਮੁਖ਼ਬਰ ਹੈ। 8 ਅਕਤੂਬਰ 1839 ਨੂੰ ਸਵੇਰੇ ਰਾਜਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਅਤੇ ਸੰਧਾਵਾਲੀਏ ਸਰਦਾਰਾਂ ਨੇ ਤੜਕੇ ਜਾ ਮਹਾਰਾਜੇ ਦਾ ਸੌਣ ਵਾਲਾ ਕਮਰਾ ਖੜਕਾਇਆ। ਭਾਵੇਂ ਖੜਕ ਸਿੰਘ ਨੇ ਜੱਫੀ ਵਿੱਚ ਲੈ ਕੇ ਚੇਤ ਸਿੰਘ ਨੂੰ ਬਚਾਉਣਾ ਚਾਹਿਆ ਪਰ ਸਰਦਾਰਾਂ ਨੇ ਉਹਨੂੰ ਪਾਰ ਬੁਲਾ ਦਿੱਤਾ। ਓਧਰ ਸਰਕਾਰੀ ਹੁਕਮਨਾਮੇ ਭਾਵੇਂ ਖੜਕ ਸਿੰਘ ਦੇ ਨਾਂ ’ਤੇ ਜਾਰੀ ਕੀਤੇ ਜਾਂਦੇ ਸਨ ਪਰ ਅਸਲੀ ਤਾਕਤ ਹੁਣ ਕੰਵਰ ਨੌਨਿਹਾਲ ਸਿੰਘ ਦੇ ਹੱਥਾਂ ਵਿੱਚ ਆ ਗਈ ਸੀ। ਮਹਾਰਾਜਾ ਖੜਕ ਸਿੰਘ ਦੀ ਸਿਹਤ ਦਿਨੋ-ਦਿਨ ਵਿਗੜਨ ਲੱਗੀ। ਕਈ ਮਹੀਨੇ ਬੀਮਾਰ ਰਹਿਣ ਉਪਰੰਤ 5 ਨਵੰਬਰ 1840 ਨੂੰ ਉਹ ਪਰਲੋਕ ਸਿਧਾਰ ਗਿਆ। ਉਹਦੇ ਦਾਹ ਸੰਸਕਾਰ ਤੋਂ ਵਾਪਸੀ ਵੇਲੇ ਰੌਸ਼ਨਾਈ ਦਰਵਾਜ਼ੇ ਹੇਠੋਂ ਲੰਘਦਿਆਂ ਉਪਰੋਂ ਡਾਟ ਡਿੱਗ ਪਈ। ਇਸ ਦੇ ਸਿੱਟੇ ਵਜੋਂ ਊਧਮ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਮਾਰੇ ਗਏ। ਡਾਟ ਡਿੱਗਣ ਦੀ ਘਟਨਾ ਸਮੇਂ ਇਹ ਅਫ਼ਵਾਹ ਫੈਲ ਗਈ ਕਿ ਇਹ ਰਾਜੇ ਧਿਆਨ ਸਿੰਘ ਦੀ ਸ਼ਰਾਰਤ ਹੈ। ਅਜਿਹੀ ਬਿਪਤਾ ਦੀ ਘੜੀ ਸਮੇਂ ਮਹਾਰਾਜੇ ਦੇ ਦੋ ਵਾਰਸ ਮਾਰੇ ਜਾ ਚੁੱਕੇ ਸਨ। ਹੁਣ ਸੁਆਲ ਇਹ ਸੀ ਕਿ ਤਖ਼ਤ ’ਤੇ ਕਿਸ ਨੂੰ ਬਿਠਾਇਆ ਜਾਵੇ ਜੋ ਸੂਝਵਾਨ ਅਤੇ ਦੂਰਅੰਦੇਸ਼ ਹੋਵੇ ਤੇ ਅੰਗਰੇਜ਼ਾਂ ਦਾ ਮੁਕਾਬਲਾ ਕਰ ਸਕੇ। ਅਜਿਹੀ ਸਥਿਤੀ ਵਿੱਚ ਅੰਗਰੇਜ਼ਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਸਰਦਾਰਾਂ ਨੇ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਨੂੰ ਤਖ਼ਤ ’ਤੇ ਬਿਠਾਉਣਾ ਉਚਿਤ ਨਾ ਸਮਝਿਆ ਤੇ ਸ਼ਹਿਜ਼ਾਦੇ ਸ਼ੇਰ ਸਿੰਘ ਨੂੰ ਤਖ਼ਤ ਦਾ ਵਾਰਸ ਥਾਪ ਦਿੱਤਾ। 9 ਨਵੰਬਰ ਨੂੰ ਉਹਦੀ ਬਕਾਇਦਾ ਤਾਜਪੋਸ਼ੀ ਕਰ ਦਿੱਤੀ ਗਈ। ਸ਼ੇਰ ਸਿੰਘ ਦਾ ਇਰਾਦਾ ਸੀ ਕਿ ਉਹ ਖੜਕ ਸਿੰਘ ਦੀ ਵਿਧਵਾ ਆਪਣੀ ਭਰਜਾਈ ’ਤੇ ਚਾਦਰ ਪਾ ਲਵੇ ਤਾਂ ਜੋ ਡਰ ਦਾ ਇਹ ਕੰਡਾ ਰਸਤੇ ਵਿੱਚੋਂ ਨਿਕਲ ਜਾਵੇ ਪਰ ਰਾਣੀ ਚੰਦ ਕੌਰ ਨੇ ਸਾਫ਼ ਨਾਂਹ ਕਰ ਦਿੱਤੀ। ਉਹ ਜਾਣਦੀ ਸੀ ਕਿ ਸ਼ੇਰ ਸਿੰਘ ਅਤੇ ਉਹਦਾ ਭਰਾ ਤਾਰਾ ਸਿੰਘ, ਰਣਜੀਤ ਸਿੰਘ ਦੇ ਲੜਕੇ ਨਹੀਂ ਹਨ ਤੇ ਨਾ ਹੀ ਮਹਿਤਾਬ ਕੌਰ ਦੀ ਕੁੱਖੋਂ ਪੈਦਾ ਹੋਏ ਹਨ ਸਗੋਂ ਅਸਲ ਵਿੱਚ ਇਹ ਕਿਸੇ ਧੋਬਣ ਜਾਂ ਮੋਚਣ ਦੀ ਔਲਾਦ ਹਨ। ਸ਼ੇਰ ਸਿੰਘ ਨੇ ਭਾਵੇਂ ਗੱਦੀ ਸਾਂਭ ਲਈ ਸੀ ਪਰ ਉਹਨੂੰ ਹਮੇਸ਼ਾਂ ਚੰਦ ਕੌਰ ਦਾ ਡਰ ਸਤਾਉਂਦਾ ਰਹਿੰਦਾ। ਇਸ ਲਈ ਉਹਨੇ ਆਪਣੇ ਖ਼ਾਸ ਵਜ਼ੀਰ ਧਿਆਨ ਸਿੰਘ ਰਾਹੀਂ ਚੰਦ ਕੌਰ ਨੂੰ ਪਾਰ ਬੁਲਾਉਣ ਦਾ ਫ਼ੈਸਲਾ ਕਰ ਲਿਆ। ਇਸ ਬਾਰੇ ਸੋਹਣ ਲਾਲ ਨੇ ਰੋਜ਼ਨਾਮਚਾ ਰਣਜੀਤ ਸਿੰਘ 9 ਜੂਨ 1841 ਦੀ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸ਼ੇਰ ਸਿੰਘ ਸ਼ਿਕਾਰ ਦੇ ਬਹਾਨੇ ਲਾਹੌਰੋਂ ਦੂਰ ਚਲਾ ਗਿਆ ਤੇ ਵਜ਼ੀਰ ਧਿਆਨ ਸਿੰਘ ਨੇ ਲਾਹੌਰ ਦੇ ਥਾਣੇਦਾਰ ਮਹਾਂ ਸਿੰਘ ਰਾਹੀਂ ਚੰਦ ਕੌਰ ਦੀਆਂ ਚਾਰ ਟਹਿਲਣਾਂ ਹੀਰੋ ਗੰਜੀ, ਆਸੋ, ਭਰੀ ਮੋਚਣ ਤੇ ਹੱਸੋ ਫਤਹਿਗੜ੍ਹ ਵਾਲੀ ਨਾਲ ਮਿਲ ਕੇ ਰਾਣੀ ਨੂੰ ਕੋਈ ਜ਼ਹਿਰੀਲੀ ਚੀਜ਼ ਪਿਆ ਕੇ ਬੇਹੋਸ਼ ਕਰ ਦਿੱਤਾ ਤੇ ਰਾਤ ਨੂੰ ਪੱਥਰ, ਇੱਟਾਂ ਮਾਰ ਮਾਰ ਕੇ ਉਹਦਾ ਸਿਰ ਫੇਹ ਦਿੱਤਾ। ਧਿਆਨ ਸਿੰਘ ਨੇ ਤਿੰਨ ਦਿਨ ਤਕ ਰਾਣੀ ਦੇ ਇਲਾਜ ਦਾ ਨਾਟਕ ਕੀਤਾ ਤੇ ਅੰਤ ਉਹਦੀ ਮੌਤ ਦਾ ਐਲਾਨ ਕਰਕੇ ਉਹਦਾ ਸਸਕਾਰ ਕਰ ਦਿੱਤਾ ਗਿਆ।
ਸ਼ੇਰ ਸਿੰਘ ਨੇ ਸੰਧਾਵਾਲੀਏ ਸਰਦਾਰਾਂ ਨਾਲ ਸੁਲਾਹ ਕਰਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਪਰ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਸ਼ੇਰ ਸਿੰਘ ਪ੍ਰਤੀ ਰੜਕ ਸੀ। ਇੱਕ ਦਿਨ ਅਜੀਤ ਸਿੰਘ ਨਵੀਂ ਭਰਤੀ ਕੀਤੀ ਫ਼ੌਜ ਨੂੰ ਦਿਖਾਉਣ ਹਿੱਤ ਮਹਾਰਾਜੇ ਅੱਗੇ ਪੇਸ਼ ਹੋਇਆ ਤੇ ਗੱਲਾਂ ਹੀ ਗੱਲਾਂ ਵਿੱਚ ਨਿੱਕੀ ਜਿਹੀ ਦੋ ਨਾਲੀ ਬੰਦੂਕ ਉਸ ਨੂੰ ਦਿਖਾਉਣ ਲੱਗਾ ਜਿਹੜੀ ਉਹਨੇ ਅੰਗਰੇਜ਼ੀ ਰਾਜ ਵਿੱਚੋਂ ਖਰੀਦੀ ਸੀ। ਬੰਦੂਕ ਭਰੀ ਹੋਈ ਸੀ ਤੇ ਅਜੀਤ ਸਿੰਘ ਨੇ ਘੋੜਾ ਦਬਾ ਦਿੱਤਾ। ਗੋਲੀ ਸਿੱਧੀ ਮਹਾਰਾਜੇ ਦੀ ਛਾਤੀ ਵਿੱਚ ਵੱਜੀ ਤੇ ਫਿਰ ਉਹਨੇ ਤਲਵਾਰ ਨਾਲ ਮਹਾਰਾਜੇ ਦਾ ਸਿਰ ਧੜ ਨਾਲੋਂ ਵੱਢ ਦਿੱਤਾ। ਇਸੇ ਤਰ੍ਹਾਂ ਉਹਨੇ ਰਾਜਾ ਧਿਆਨ ਸਿੰਘ ਦਾ ਕਤਲ ਕਰ ਦਿੱਤਾ। ਸਿੱਖ ਇਤਿਹਾਸ ਵਿੱਚ 15 ਸਤੰਬਰ 1843 ਦਾ ਦਿਨ ਬੜਾ ਸ਼ੋਕਮਈ ਦਿਨ ਹੈ ਜਦੋਂ ਇੱਕੋ ਦਿਨ ਮਹਾਰਾਜਾ, ਉਸ ਦਾ ਯੁਵਰਾਜ ਅਤੇ ਪ੍ਰਧਾਨ ਮੰਤਰੀ ਤਿੰਨੇ ਕਤਲ ਕਰ ਦਿੱਤੇ। ਢਾਈ ਤਿੰਨ ਵਰ੍ਹੇ ਪਹਿਲਾਂ ਦਰਬਾਰ ਵਿੱਚ ਸ਼ੁਰੂ ਹੋਈ ਬੁਰਛਾਗਰਦੀ ਅਤੇ ਹਨੇਰਗਰਦੀ ਆਪਣੇ ਸਿਖਰ ’ਤੇ ਪਹੁੰਚ ਗਈ। ਹੁਣ ਰਾਜਾ ਹੀਰਾ ਸਿੰਘ ਨੇ ਸਿੱਖ ਆਵਾਮ ਨੂੰ ਵੰਗਾਰ ਕੇ ਸੰਧਾਵਾਲੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਅਜੀਤ ਸਿੰਘ ਸੰਧਾਵਾਲੀਆ ਆਪਣੇ ਅੰਗ ਪਾਲ ਮਿਹਰ ਘਸੀਟੇ ਨਾਲ ਭੱਜਦਾ ਹੋਇਆ ਕਤਲ ਕਰ ਦਿੱਤਾ ਗਿਆ। ਲਹਿਣਾ ਸਿੰਘ ਨੇ ਭਾਵੇਂ ਲੁਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅੰਤ ਉਹਦਾ ਕਤਲ ਵੀ ਕਰ ਦਿੱਤਾ ਗਿਆ। ਰਾਜ ਦੀ ਵਾਗਡੋਰ ਹੀਰਾ ਸਿੰਘ ਨੇ ਸੰਭਾਲ ਲਈ। ਹੀਰਾ ਸਿੰਘ ਨੇ 18 ਸਤੰਬਰ 1843 ਨੂੰ ਇੱਕ ਦਰਬਾਰ ਕੀਤਾ ਜਿਸ ਵਿੱਚ ਫ਼ੌਜ ਦੇ ਕਮਾਂਡਰ ਅਤੇ ਸਰਦਾਰ ਹਾਜ਼ਰ ਸਨ। ਉਨ੍ਹਾਂ ਦੀ ਹਾਜ਼ਰੀ ਵਿੱਚ ਦਲੀਪ ਸਿੰਘ ਨੂੰ ਰਾਜ ਤਿਲਕ ਦੇ ਕੇ ਆਪ ਪ੍ਰਧਾਨ ਮੰਤਰੀ ਬਣ ਗਿਆ। ਇਸ ਤੋਂ ਬਾਅਦ ਸਿੱਖ ਫ਼ੌਜਾਂ ਰਾਜੇ ਸੁਚੇਤ ਸਿੰਘ ਅਤੇ ਕੇਸਰੀ ਸਿੰਘ ਨੂੰ ਕਤਲ ਕਰ ਦਿੰਦੀਆਂ ਹਨ। ਇਸੇ ਪ੍ਰਕਾਰ ਭੱਜਦੇ ਹੋਏ ਰਾਜਾ ਹੀਰਾ ਸਿੰਘ, ਮੀਆਂ ਸੋਹਣ ਸਿੰਘ, ਪੁੱਤਰ ਰਾਜਾ ਗੁਲਾਬ ਸਿੰਘ, ਮੀਆਂ ਲਾਭ ਸਿੰਘ, ਪੰਡਿਤ ਜੱਲਾ ਆਦਿ ਦੇ ਸਿਰ ਸਰਦਾਰ ਜਵਾਹਰ ਸਿੰਘ ਨੇ ਧੜ ਨਾਲੋਂ ਵੱਖ ਕਰ ਦਿੱਤੇ। ਹੁਣ ਜਵਾਹਰ ਸਿੰਘ ਪੱਕਾ ਵਜ਼ੀਰ ਬਣ ਗਿਆ। ਉਸ ਦੀ ਕੋਸ਼ਿਸ਼ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਕੋਈ ਵੀ ਬੰਦਾ ਉਹਦੇ ਜਾਂ ਉਹਦੇ ਭਾਣਜੇ ਦਲੀਪ ਸਿੰਘ ਦੇ ਨੇੜੇ ਨਾ ਫੜਕੇ। ਇਸੇ ਜੁਗਤ ਵਿੱਚ ਉਹਨੇ ਪਿਸ਼ੌਰਾ ਸਿੰਘ ਨੂੰ ਬੰਨੇ ਲਾ ਦਿੱਤਾ। ਜਦੋਂ ਪੰਚਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਜਵਾਹਰ ਸਿੰਘ ਨੂੰ ਵੀ ਮਾਰ ਦਿੱਤਾ। ਅਜਿਹੇ ਹਾਲਾਤ ਵਿੱਚ ਫ਼ੌਜ ਦੇ ਆਪਮੁਹਾਰੀ ਹੋਣ ਦਾ ਡਰ ਬਣ ਗਿਆ। ਤਖ਼ਤ ਦੀ ਵਾਗਡੋਰ ਅਨਿਸ਼ਚਿਤ ਹੋ ਗਈ। ਹੁਣ ਰਾਣੀ ਜਿੰਦਾਂ ਨੇ ਕੰਮ-ਕਾਰ ਸੰਭਾਲ ਲਿਆ। ਉਹਨੇ ਸਲਾਹ ਮਸ਼ਵਰੇ ਲਈ ਬਖਸ਼ੀ ਭਗਤ ਰਾਮ ਨੂੰ ਫ਼ੌਜ ਮੁਖੀ, ਸਰਦਾਰ ਤੇਜਾ ਸਿੰਘ ਨੂੰ ਫ਼ੌਜ ਦੀ ਕਮਾਨ ਅਫ਼ਸਰੀ ਤੇ ਰਾਜਾ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਪਰ ਇਨ੍ਹਾਂ ਕਮਜ਼ੋਰ ਸ਼ਾਸਕਾਂ ਦੀ ਬਦੌਲਤ ਕੁਝ ਦਿਨਾਂ ਮਗਰੋਂ ਅੰਗਰੇਜ਼ਾਂ ਤੇ ਸਿੱਖਾਂ ਵਿਚਕਾਰ ਜੰਗ ਛਿੜ ਪਈ। ਅੰਗਰੇਜ਼ ਬੜੀ ਦੇਰ ਤੋਂ ਪੰਜਾਬ ’ਤੇ ਕਬਜ਼ਾ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਸਨ। 1837 ਵਿੱਚ ਕੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਕਮਾਂਡਰ-ਇਨ-ਚੀਫ ਸਰ ਹੈਨਰੀਫੇਨ ਲਾਹੌਰ ਆਇਆ ਸੀ। ਉਹ ਆਪਣੇ ਨਾਲ ਕਈ ਮਾਹਰ ਫ਼ੌਜੀ ਅਫ਼ਸਰ ਵੀ ਲਿਆਇਆ ਜੋ ਚੁੱਪ-ਚੁਪੀਤੇ ਲਾਹੌਰ, ਅੰਮ੍ਰਿਤਸਰ ਤੇ ਕਈ ਹੋਰ ਛਾਉਣੀਆਂ ਦੇ ਨਕਸ਼ੇ ਤਿਆਰ ਕਰਕੇ ਆਪਣੇ ਨਾਲ ਲੈ ਗਏ ਸਨ। ਜੂਨ 1838 ਵਿੱਚ ਮਿਲਟਰੀ ਸੈਕਟਰੀ ਵਿਲੀਅਮ ਓਸਬੋਰਨ ਲਾਹੌਰ ਦਰਬਾਰ ਵਿੱਚ ਆਇਆ। ਆਪਣੀ ਡਾਇਰੀ ਵਿੱਚ ਉਹ ਲਿਖਦਾ ਹੈ: ‘ਸਾਨੂੰ ਚਾਹੀਦਾ ਹੈ ਕਿ ਮਹਾਰਾਜੇ ਦੀ ਮੌਤ ਪਿੱਛੋਂ, ਝੱਟ ਹੀ ਇੱਕ ਵੱਡਾ ਲਸ਼ਕਰ ਲੈ ਕੇ ਪੰਜਾਬ ਨੂੰ ਆਪਣੇ ਪੇਟੇ ਪਾ ਲਈਏ। ਸਾਡੀ ਸਰਕਾਰ ਸਾਹਮਣੇ, ਜਿਸ ਨੇ ਊਠ ਵਰਗੀਆਂ ਲੰਮੀਆਂ ਤੇ ਉੱਚੀਆਂ ਰਿਆਸਤਾਂ ਹਜ਼ਮ ਕਰ ਲਈਆਂ, ਪੰਜਾਬ ਵਰਗੀ ਨਿੱਕੀ ਜਿਹੀ ਰਿਆਸਤ ਕੀ ਹਸਤੀ ਰੱਖਦੀ ਹੈ?’ ਐਂਗਲੋ ਸਿੱਖ ਯੁੱਧ ਵਿੱਚ ਖ਼ਾਲਸਾ ਫ਼ੌਜ ਨੇ ਫ਼ੈਸਲਾ ਕਰ ਲਿਆ ਸੀ ਕਿ ਜੇ ਬਰਤਾਨਵੀ ਫ਼ੌਜਾਂ ਪੂਰਬ ਵੱਲੋਂ ਤੁਰ ਕੇ ਫ਼ਿਰੋਜ਼ਪੁਰ ਜਾਂ ਲੁਧਿਆਣੇ ਵੱਲ ਆਈਆਂ ਤਾਂ ਅਸੀਂ ਵੀ ਸਤਲੁਜ ਪਾਰ ਕਰਾਂਗੇ, ਨਹੀਂ ਤਾਂ ਨਹੀਂ। ਸਾਡੇ ਵੱਲੋਂ ਪਹਿਲ ਨਹੀਂ ਹੋਵੇਗੀ। ਲਾਰਡ ਹਾਰਡਿੰਗ ਦੇ ਬਿਆਨ ਅਨੁਸਾਰ: ‘12 ਦਸੰਬਰ ਸ਼ਾਮ ਵੇਲੇ ਤਕ ਸਿੱਖਾਂ ਵੱਲੋਂ ਸੰਧੀ ਭੰਗ ਕਰਨ ਦੀ ਕੋਈ ਕਾਰਵਾਈ ਨਹੀਂ ਹੋਈ। 13 ਦਸੰਬਰ ਨੂੰ ਖ਼ਬਰ ਪਹੁੰਚੀ ਕਿ ਖ਼ਾਲਸਾ ਫ਼ੌਜ ਨੇ ਦਰਿਆ ਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਓਸੇ ਵੇਲੇ ਮੈਂ ਜੰਗ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਇਹ ਹੁਕਮ ਵੀ ਜਾਰੀ ਕਰ ਦਿੱਤਾ ਕਿ ਸਤਲੁਜ ਪਾਰ ਸਿੱਖਾਂ ਦੇ ਇਲਾਕੇ ਇਸ ਘੜੀ ਤੋਂ ਅੰਗਰੇਜ਼ੀ ਇਲਾਕੇ ਸਮਝੇ ਜਾਣਗੇ।’
12-13 ਦਸੰਬਰ ਨੂੰ ਚਾਰ ਬਰਗੇਡ ਸਤਲੁਜ ਦੇ ਕੰਢੇ ਤਕ ਪੁੱਜ ਗਏ। ਉਨ੍ਹਾਂ ਦੀ ਕੁੱਲ ਨਫਰੀ 18,440 ਤੇ 60 ਤੋਪਾਂ ਸਨ। ਸਿੱਖ ਫ਼ੌਜ ਕੋਲ ਦਰਿਆ ਨੂੰ ਪਾਰ ਕਰਨ ਲਈ ਬੇੜੀਆਂ ਦੀ ਗਿਣਤੀ ਘੱਟ ਸੀ। ਇਸ ਲਈ ਦੋ ਦਿਨ ਬੇੜੀਆਂ ਇਕੱਠੀਆਂ ਕਰਨ ’ਤੇ ਲੱਗ ਗਏ। 14 ਦਸੰਬਰ ਨੂੰ 24 ਬੇੜੀਆਂ ਨਾਲ ਦਰਿਆ ਪਾਰ ਕਰਨ ਦਾ ਕੰਮ ਆਰੰਭਿਆ ਗਿਆ। 15 ਦਸੰਬਰ ਤਕ ਤੋਪਖਾਨੇ ਤੋਂ ਬਿਨਾਂ ਸਾਰੀ ਫ਼ੌਜ ਪਾਰ ਹੋ ਗਈ ਤੇ 16 ਦਸੰਬਰ ਦੀ ਦੁਪਹਿਰ ਤਕ ਤੋਪਖਾਨਾ ਵੀ ਪਾਰ ਹੋ ਗਿਆ। ਇੰਜ ਜਾਪਦਾ ਹੈ ਕਿ ਰਾਜਾ ਲਾਲ ਸਿੰਘ ਫ਼ੌਜਾਂ ਨੂੰ ਪਾਰ ਕਰਨ ਵੇਲੇ ਜਾਣਬੁੱਝ ਕੇ ਢਿੱਲਮੱਠ ਕਰ ਰਿਹਾ ਸੀ। ਉਸ ਨੇ ਆਪਣੇ ਸੂਹੀਏ ਸ਼ਮਸ਼ਦੀਨ ਖ਼ਾਨ ਕਸੂਰੀਏ ਨੂੰ 12 ਦਸੰਬਰ ਨੂੰ ਕਪਤਾਨ ਨਿਕਲਸਨ ਕੋਲ ਫ਼ਿਰੋਜ਼ਪੁਰ ਭੇਜ ਕੇ ਉਸ ਨੂੰ ਯਕੀਨ ਦਿਵਾਇਆ ਸੀ: ‘ਮੈਂ ਦੋ ਦਿਨ ਤੱਕ ਘੋੜਸਵਾਰ ਫ਼ੌਜ, ਜਿਸ ਦੀ ਗਿਣਤੀ 8-10 ਹਜ਼ਾਰ ਦੇ ਨੇੜੇ-ਤੇੜੇ ਹੈ ਅਤੇ ਮੇਰੇ ਅਧੀਨ ਹੈ, ਨੂੰ ਪੈਦਲ ਪਲਟਨਾਂ ਨਾਲ ਮਿਲਣ ਨਹੀਂ ਦੇਵਾਂਗਾ। ਰਾਣੀ ਸਾਹਿਬਾਂ ਅਤੇ ਸਾਡਾ ਮੰਤਵ ਤਾਂ ਖ਼ਾਲਸਾ ਫ਼ੌਜ ਨੂੰ ਨਸ਼ਟ ਕਰਨਾ ਹੈ। ਤੁਹਾਡੇ ’ਤੇ ਜਿੱਤ ਪ੍ਰਾਪਤ ਕਰਨਾ ਨਹੀਂ।’ ਫ਼ੌਜ ਨੇ 16 ਦਸੰਬਰ ਨੂੰ ਫ਼ਿਰੋਜ਼ਪੁਰ ਤੋਂ ਛੇ ਮੀਲ ਦੂਰ ਡੇਰਾ ਲਾ ਲਿਆ ਤੇ ਲਾਲ ਸਿੰਘ ਦੇ ਘੋੜਸਵਾਰਾਂ ਨੂੰ ਉਡੀਕਣ ਲੱਗੇ ਜਿਨ੍ਹਾਂ ਨੇ ਹਰੀਕੇ ਪੱਤਣ ਪਾਰ ਕਰਕੇ ਉਨ੍ਹਾਂ ਨਾਲ ਮਿਲਣਾ ਸੀ। ਰਾਜੇ ਲਾਲ ਸਿੰਘ ਦੀ ਢਿੱਲ-ਮੱਠ ਕਾਰਨ ਦਸ ਹਜ਼ਾਰ ਫ਼ੌਜ 17 ਦਸੰਬਰ ਤਕ ਉਨ੍ਹਾਂ ਨਾਲ ਆ ਮਿਲੀ ਪਰ ਲਾਲ ਸਿੰਘ ਦੀ ਵਿਸਾਹਘਾਤੀ ਯੋਜਨਾ ਤੋਂ ਉਹ ਅਨਜਾਣ ਸਨ। ਹੁਣ ਖ਼ਾਲਸਾ ਫ਼ੌਜ ਵੱਲੋਂ ਫਿਰੋਜ਼ਪੁਰ ’ਤੇ ਕਬਜ਼ਾ ਕਰਨਾ ਕੋਈ ਔਖਾ ਨਹੀਂ ਸੀ ਕਿਉਂਕਿ ਉੱਥੇ 7-8 ਹਜ਼ਾਰ ਬਰਤਾਨਵੀ ਫ਼ੌਜ ਸੀ। ਰਾਜਾ ਲਾਲ ਸਿੰਘ ਨੇ ਖ਼ਾਲਸਾ ਫ਼ੌਜ ਨੂੰ 1809 ਵਾਲੀ ਸੰਧੀ ਤੇ ਅੰਗਰੇਜ਼ਾਂ ਦੇ ਪੱਖ ਵਿੱਚ ਦਲੀਲਾਂ ਦੇ ਕੇ ਉਲਝਾਈ ਰੱਖਿਆ ਪਰ ਖ਼ਾਲਸਾ ਫ਼ੌਜ ਨਾ ਮੰਨੀ। ਥੋੜ੍ਹੀ ਦੇਰ ਬਾਅਦ ਖ਼ਬਰ ਫੈਲ ਗਈ ਕਿ ਗਵਰਨਰ ਜਨਰਲ ਫ਼ੌਜ ਲੈ ਕੇ ਮੁਦਕੀ ਵਾਲੇ ਪਾਸਿਓਂ ਫ਼ਿਰੋਜ਼ਪੁਰ ਵੱਲ ਆ ਰਿਹਾ ਹੈ। ਹੁਣ ਲਾਲ ਸਿੰਘ ਨੇ ਹੋਰ ਸ਼ੋਸ਼ਾ ਚੱਡਿਆ ਤੇ ਖ਼ਾਲਸਾ ਫ਼ੌਜ ਨੂੰ ਕਿਹਾ: ‘ਚੰਗਾ ਇਹੀ ਰਹੇਗਾ ਕਿ ਆਪਾਂ ਉਸ ਨੂੰ ਰਾਹ ਵਿੱਚ ਹੀ ਜਾ ਦੱਬੀਏ ਅਤੇ ਜੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਗਵਰਨਰ ਜਨਰਲ ਨੂੰ ਅਸੀਂ ਜਿਉਂਦਾ ਫੜ ਲਵਾਂਗੇ ਤੇ ਖ਼ਾਲਸਾ ਫ਼ੌਜ ਦੀ ਉਸਤਤ ਸਾਰੇ ਸੰਸਾਰ ਵਿੱਚ ਹੋਵੇਗੀ। ਫ਼ਿਰੋਜ਼ਪੁਰ ਤਾਂ ਨਿੱਕੀ ਜਿਹੀ ਛਾਉਣੀ ਹੈ, ਇਸ ਨੂੰ ਜਦੋਂ ਜੀਅ ਕਰੇ ਕਾਬੂ ਕਰ ਸਕਦੇ ਹਾਂ। ਇੰਨੀ ਗੱਲ ਜ਼ਰੂਰ ਹੈ ਕਿ ਗਵਰਨਰ ਜਨਰਲ ਦਾ ਰਾਹ ਰੋਕਣ ਲਈ ਫ਼ੌਜ ਦਾ ਕੁਝ ਭਾਗ ਫੇਰੂ ਸ਼ਹਿਰ ਕੋਲ ਛੱਡ ਦੇਈਏ ਅਤੇ ਕੁਝ ਭਾਗ ਫ਼ਿਰੋਜ਼ਪੁਰ ਪੈਰ ਜਮਾਈ ਰੱਖੇ ਤੇ ਬਾਕੀ ਅਸੀਂ ਲੋਕ ਮੁਦਕੀ ਵੱਲ ਚੱਲ ਪਈਏ। ਇੰਨੇ ਨੂੰ ਰਸਾਲੇ, ਤੋਪਖਾਨੇ ਤੇ ਹੋਰ ਪਲਟਨਾਂ ਜੋ ਲਾਹੌਰੋਂ ਤੁਰ ਪਈਆਂ ਹਨ, ਅੱਜ ਜਾਂ ਕੱਲ੍ਹ ਤਕ ਏਥੇ ਪੁੱਜ ਜਾਣਗੀਆਂ ਉਹ ਜਾਂ ਤਾਂ ਫੇਰੂ ਸ਼ਹਿਰ ਵਾਲੇ ਕੈਂਪ ਵਿੱਚ ਜਾਂ ਫਿਰ ਤੇਜਾ ਸਿੰਘ ਕੋਲ ਫ਼ਿਰੋਜ਼ਪੁਰ ਡੇਰੇ ਲਾ ਲੈਣਗੀਆਂ।’
ਇਸ ਫ਼ੈਸਲੇ ’ਤੇ ਅਮਲ ਕਰਦਿਆਂ 17 ਦਸੰਬਰ ਦੀ ਸ਼ਾਮ ਨੂੰ ਮੁਦਕੀ ਵੱਲ ਕੂਚ ਕਰਨ ਦਾ ਹੁਕਮ ਹੋਇਆ। ਇਸ ਤਰ੍ਹਾਂ ਤਿੰਨ ਭਾਗਾਂ ਵਿੱਚ ਵੰਡੀ ਖ਼ਾਲਸਾ ਫ਼ੌਜ ਦੀ ਹੋਣੀ ਲਾਲ ਸਿੰਘ ਰਾਹੀਂ ਸਿਰਜੀ ਗਈ। 17 ਦਸੰਬਰ ਦੀ ਚਾਂਦਨੀ ਰਾਤ ਵਿੱਚ ਫ਼ੌਜ ਫ਼ਿਰੋਜ਼ਪੁਰੋਂ ਚੱਲ ਪਈ ਤੇ ਕੁਝ ਦੂਰ ਜਾ ਕੇ ਔਲੜ ਰਾਹੇ ਪੈ ਗਈ। ਸਾਰੀ ਰਾਤ ਤੁਰ ਕੇ ਸਵੇਰੇ ਫੇਰੂ ਸ਼ਹਿਰ ਵਿੱਚ ਜਾ ਡੇਰੇ ਲਾਏ। ਉੱਥੋਂ ਲਾਲ ਸਿੰਘ ਚਾਰ-ਪੰਜ ਹਜ਼ਾਰ ਪੈਦਲ ਤੇ ਅੱਠ ਹਜ਼ਾਰ ਘੋੜਸਵਾਰ ਫ਼ੌਜ ਲੈ ਕੇ ਸਮੇਤ 25-30 ਤੋਪਾਂ ਦੇ ਮੁਦਕੀ ਵੱਲ ਚੱਲ ਪਿਆ। ਜਦੋਂ ਮੁਦਕੀ ਦੋ ਕੁ ਮੀਲ ਰਹਿ ਗਿਆ ਤਾਂ ਖ਼ਾਲਸਾ ਫ਼ੌਜ ਦੇ ਆਉਣ ਦੀ ਖ਼ਬਰ ਅੰਗਰੇਜ਼ ਫ਼ੌਜ ਕੋਲ ਵੀ ਪੁੱਜ ਗਈ। ਫ਼ੌਜੀ ਕੈਂਪਾਂ ਦੇ ਵਿਚਕਾਰ ਰੇਤ ਦੇ ਟਿੱਬੇ ਤੇ ਸੰਘਣੀਆਂ ਝਾੜੀਆਂ ਤੇ ਦਰੱਖਤ ਸਨ। ਉਨ੍ਹਾਂ ਦੀ ਓਟ ਵਿੱਚ ਖ਼ਾਲਸਾ ਫ਼ੌਜ ਤੋਪਾਂ ਬੀੜ ਕੇ ਡਟ ਗਈ। ਦੁਪਹਿਰ ਢਲ ਚੁੱਕੀ ਸੀ। ਦਸੰਬਰ ਦੇ ਦਿਨ ਵੀ ਛੋਟੇ ਸਨ ਪਰ ਅੰਗਰੇਜ਼ ਫ਼ੌਜ ਦੇ ਕਮਾਂਡਰ ਨੇ ਉਸੇ ਵੇਲੇ ਹੱਲਾ ਬੋਲਣ ਦਾ ਹੁਕਮ ਦੇ ਦਿੱਤਾ। ਅੰਗਰੇਜ਼ ਫ਼ੌਜ ਦੀ ਨਫਰੀ ਵੀ ਖ਼ਾਲਸਾ ਫ਼ੌਜ ਦੇ ਬਰਾਬਰ ਹੀ ਸੀ। ਅੰਬਾਲਾ ਛਾਉਣੀ ਤੋਂ 7500 ਸਿਪਾਹੀ ਤੇ ਛੱਤੀ ਤੋਪਾਂ, ਲੁਧਿਆਣਾ ਛਾਉਣੀ ਤੋਂ 5000 ਸਿਪਾਹੀ ਤੇ ਬਾਰਾਂ ਤੋਪਾਂ ਆਈਆਂ ਸਨ। ਜੰਗ ਸ਼ੁਰੂ ਹੁੰਦਿਆਂ ਦੋ ਘੰਟਿਆਂ ਤਕ ਚੰਗਾ ਘਮਸਾਣ ਮੱਚਿਆ। ਫਿਰ ਤਲਵਾਰਾਂ ਦੇ ਦਾਅ ਪੇਚ ਸ਼ੁਰੂ ਹੋ ਗਏ। ਖ਼ਾਲਸਾ ਫ਼ੌਜ ਦੇ ਘੋੜਸਵਾਰਾਂ ਨੇ ਘੋੜੇ ਛੱਡ ਹੱਥਾਂ ਵਿੱਚ ਤਲਵਾਰਾਂ ਲੈ ਕੇ ਜ਼ਬਰਦਸਤ ਹੱਲਾ ਬੋਲ ਦਿੱਤਾ। ਗਵਰਨਰ ਜਨਰਲ ਆਪਣਾ ਘੋੜਾ ਲੈ ਕੇ ਮੈਦਾਨ-ਏ-ਜੰਗ ਵਿੱਚ ਆ ਗਿਆ ਤੇ ਦਬਦੀ ਫ਼ੌਜ ਦੀ ਅਗਵਾਈ ਆਪਣੇ ਹੱਥ ਲੈ ਲਈ। ਹਾਲਤ ਕੁਝ ਸੰਭਲ ਗਈ ਪਰ ਹਨੇਰਾ ਹੋਣ ਕਰਕੇ ਜੰਗਬੰਦੀ ਹੋ ਗਈ। ਅਖੀਰਲੇ ਪੰਦਰਾਂ ਮਿੰਟ ਬਰਤਾਨਵੀ ਫ਼ੌਜ ਦਾ ਹੱਥ ਉਪਰ ਰਿਹਾ ਤੇ ਖ਼ਾਲਸਾ ਮੈਦਾਨ ਛੱਡਣ ਲਈ ਮਜਬੂਰ ਹੋ ਗਿਆ। ਨਤੀਜਾ ਤਾਂ ਸਪੱਸ਼ਟ ਸੀ ਕਿ ਇੱਕ ਪਾਸੇ ਹੰਡਿਆ ਹੋਇਆ ਜਰਨੈਲ ਕਮਾਂਡਰ ਹਾਰਡਿੰਗ ਸੀ ਜੋ ਜਾਨ ਹੂਲ ਰਹੇ ਸਿਪਾਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਗਵਾਈ ਕਰ ਰਿਹਾ ਸੀ ਤੇ ਦੂਜੇ ਪਾਸੇ ਰਾਜਾ ਲਾਲ ਸਿੰਘ ਪਹਿਲੀ ਗੋਲੀ ਚਲਦਿਆਂ ਹੀ ਮੈਦਾਨ ਵਿੱਚੋਂ ਰਫੂਚੱਕਰ ਹੋ ਗਿਆ ਸੀ। ਭਾਵੇਂ ਉਹ ਲੜਨ ਦੇ ਯੋਗ ਤਾਂ ਨਹੀਂ ਸੀ ਕਿਉਂਕਿ ਉਹਦੇ ਕੋਲ ਕਿਸੇ ਪ੍ਰਕਾਰ ਦੀ ਫ਼ੌਜੀ ਸਿਖਲਾਈ ਯੋਗਤਾ ਨਹੀਂ ਸੀ ਪਰ ਤਾਂ ਵੀ ਉਹ ਫ਼ੌਜ ਨੂੰ ਅਗਵਾਈ ਦੇ ਕੇ ਉਨ੍ਹਾਂ ਦਾ ਮਨੋਬਲ ਵਧਾ ਸਕਦਾ ਸੀ। ਇਸ ਯੁੱਧ ਵਿੱਚ ਸਿੱਖਾਂ ਦੀਆਂ ਸਤਾਰਾਂ ਤੋਪਾਂ ਤੇ ਬਹੁਤ ਸਾਰਾ ਜੰਗੀ ਸਾਮਾਨ ਅੰਗਰੇਜ਼ਾਂ ਦੇ ਹੱਥ ਆਇਆ ਪਰ ਬਰਤਾਨਵੀ ਫ਼ੌਜ ਦਾ ਵੱਡਾ ਜਾਨੀ ਨੁਕਸਾਨ ਹੋਇਆ। 215 ਸਿਪਾਹੀ ਮਾਰੇ ਗਏ, ਜਿਨ੍ਹਾਂ ਵਿੱਚ ਪ੍ਰਸਿੱਧ ਜਰਨੈਲ ਸਰ ਰਾਬਰਟ ਸੇਲ ਵੀ ਸੀ ਤੇ 657 ਅਫ਼ਸਰ ਤੇ ਸਿਪਾਹੀ ਜ਼ਖ਼ਮੀ ਹੋ ਗਏ। ਇਸ ਤਰ੍ਹਾਂ ਇਹ ਪਹਿਲੀ ਐਂਗਲੋ ਸਿੱਖ ਲੜਾਈ ਅਗਵਾਈ ਦੀ ਘਾਟ ਅਤੇ ਲਾਲ ਸਿੰਘ ਦੀ ਗੱਦਾਰੀ ਕਾਰਨ ਖ਼ਾਲਸਾ ਫ਼ੌਜ ਹਾਰ ਗਈ। ਮੁੱਦਕੀ ਵਿਖੇ ਇਸ ਜੰਗ ਦੀ ਯਾਦ ਵਿੱਚ ਗੁਰਦੁਆਰਾ, ਸਕੂਲ ਅਤੇ ਅਜਾਇਬਘਰ ਹੈ ਪਰ ਸਿੱਖ ਕੌਮ ਦੀ ਮਾਣ ਮਰਯਾਦਾ ਅਤੇ ਪੰਜਾਬੀ ਸੂਰਿਆਂ ਦੀ ਬਸਤੀਵਾਦੀ ਹਾਕਮਾਂ ਖ਼ਿਲਾਫ਼ ਲੜੀ ਇਸ ਜੰਗ ਵਿੱਚ ਅਸੀਂ ਉਨ੍ਹਾਂ ਦੀ ਬਹਾਦਰੀ ਦਾ ਸਹੀ ਮੁੱਲ ਨਹੀਂ ਪਾ ਸਕੇ। ਬਰਤਾਨਵੀ ਫ਼ੌਜ ਨੂੰ ਜਿਵੇਂ ਖ਼ਾਲਸਾ ਫ਼ੌਜ ਨੇ ਜਾਨ ਹੂਲ ਕੇ ਵੰਗਾਰਿਆ ਉਹ ਲਾਸਾਨੀ ਹੈ। ਉਨ੍ਹਾਂ ਦੀ ਸ਼ਹੀਦੀ ਯਾਦਗਾਰ ਵੱਡੇ ਪੱਧਰ ’ਤੇ ਬਣਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਿੱਤ ਯਾਦ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਪੀੜ੍ਹੀਆਂ ਉਨ੍ਹਾਂ ਬਹਾਦਰਾਂ ਦੇ ਆਦਰਸ਼ਕ ਗੁਣਾਂ ਅਤੇ ਗੁਲਾਮੀ ਖ਼ਿਲਾਫ਼ ਲੜੀ ਜੰਗ ਤੋਂ ਪ੍ਰੇਰਨਾ ਲੈ ਸਕਣ।
The Battle of Mudki was fought on 18 December 1845, between the forces of the British East India Company and part of the Khalsa, the army of the Sikh kingdom of the Punjab. The British army won an untidy encounter battle, suffering heavy casualties, this monument at Mudki (Punjab) was erected in the memory of all fallen soldiers.
Mudki di Laat, the monument at Mudki (Punjab) paying homage to the brave soldiers that fought here,The Battle of Mudki was fought on 18 December 1845, between the forces of the British East India Company and part of the Khalsa, the army of the Sikh kingdom of the Punjab. The British army won an untidy encounter battle, suffering heavy casualties. See the poor condition of this historic site and the monument.