
#dc#dc comics#batman#bruce wayne#batfam#dick grayson#batfamily#dc universe#tim drake#dc fanart



seen from Italy
seen from China

seen from United States
seen from Germany
seen from China

seen from United Arab Emirates
seen from Russia

seen from United States
seen from Argentina

seen from United States

seen from Germany

seen from United Kingdom
seen from Russia
seen from China
seen from Sweden

seen from Russia
seen from Mexico

seen from Australia
seen from Yemen

seen from Malaysia
A decayed fresco illustrating Mirza being killed by Sahiba’s brothers at Palkiana Sahib near Tarn Taran, top one in 1971.
Historic Fort at Bathinda (Punjab)
ਨਿਹੰਗ ਸਿੰਘਾਂ ਨਾਲ ਸਬੰਧਿਤ ਕੰਧ-ਚਿੱਤਰ
ਨਿਹੰਗ ਸਿੰਘਾਂ ਨਾਲ ਸਬੰਧਿਤ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਜ਼ਿਲ੍ਹਾ ਫ਼ਰੀਦਕੋਟ ਵਿੱਚ ਸਥਿਤ ਪਿੰਡ ਬਰਗਾੜੀ ਦੇ ਗੁਰਦੁਆਰਾ ਗੁਰੂਸਰ ਦੀ ਕੰਧ ਉੱਤੇ 19ਵੀਂ ਸਦੀ ਵਿੱਚ ਚਿੱਤਰਿਆ ਗਿਆ ਸੀ, ਜਿਸ ਦਾ ਫੋਟੋਗ੍ਰਾਫ਼ ਲੇਖਕ ਨੇ 1969 ਵਿੱਚ ਖਿੱਚਿਆ ਸੀ। ਇਸ ਗੁਰਦੁਆਰੇ ਨੂੰ ਢਾਹ ਕੇ ਇੱਥੇ ਨਵਾਂ ਗੁਰਦੁਆਰਾ ਉਸਾਰਿਆ ਗਿਆ ਹੈ, ਜਿਸ ਕਾਰਨ ਇਹ ਚਿੱਤਰ ਹੁਣ ਸੁਰੱਖਿਅਤ ਨਹੀਂ ਹੈ।
ਪ੍ਰਕਾਸ਼ਿਤ ਕੰਧ-ਚਿੱਤਰ ਵਿੱਚ ਦੋ ਨਿਹੰਗ ਸਿੰਘ ਸੁੱਖਾ ਰਗੜਦੇ ਚਿੱਤਰੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਦੇ ਪੰਨਾ 156-157 ਅਨੁਸਾਰ ਸੁੱਖਾ ਭੰਗ ਦਾ ਨਾਂ ਹੈ ਅਤੇ ਨਿਹੰਗ ਸਿੰਘ ਭੰਗ ਨੂੰ ਸੁਖਨਿਧਾਨ ਕਹਿੰਦੇ ਹਨ। ਨਿਹੰਗ ਸਿੰਘਾਂ ਦੀ ਭਾਸ਼ਾ ਵਿੱਚ ਕਹੇ ਜਾਂਦੇ ਇਸ ‘ਸੁਖਨਿਧਾਨ’ ਨੂੰ ਪੀਣ ਦੀ ਪ੍ਰਥਾ ਨਿਹੰਗ ਸਿੰਘਾਂ ਵਿੱਚ ਬਹੁਤ ਪੁਰਾਣੀ ਹੈ ਅਤੇ ਇਸ ਦੇ ਆਰੰਭ ਬਾਰੇ ਵਿਦਵਾਨਾਂ ਦੇ ਵੱਖਰੇ-ਵੱਖਰੇ ਵਿਚਾਰ ਹਨ। ਕਈ ਇਸ ਨੂੰ ਲੜਾਈ ਵਿੱਚ ਜਿੱਤ ਪ੍ਰਾਪਤ ਕਰਨ ਦਾ ਜਜ਼ਬਾ ਪ੍ਰਦਾਨ ਕਰਨ ਦਾ ਸ੍ਰੋਤ ਦੱਸਦੇ ਹਨ। ਸਿੰਘ ਸਭਾਵਾਂ, ਭਾਵ ਅੰਮ੍ਰਿਤਧਾਰੀ ਸਿੰਘਾਂ ਦੇ ਸੁਧਾਰਕ ਜਥਿਆਂ ਵੱਲੋਂ ਚਲਾਈ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰਨ ਦੀ ਮੁਹਿੰਮ ਦੇ ਫ਼ਲਸਰੂਪ ਮਾਰਚ 2001 ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਦੇ ਉਤਸਵ ਸਮੇਂ ਨਿਹੰਗ ਸਿੰਘਾਂ ਨੇ ਇਸ ਕਹੇ ਜਾਂਦੇ ‘ਸੁਖਨਿਧਾਨ’ ਦਾ ਪ੍ਰਯੋਗ ਨਾ ਕਰਨ ਦਾ ਫ਼ੈਸਲਾ ਲਿਆ ਸੀ।
ਇਸ ਚਿੱਤਰ ਵਿੱਚ ਦੋ ਨਿਹੰਗ ਸਿੰਘ ਪਰੰਪਰਾਵਾਦੀ ਪੁਸ਼ਾਕ ਪਹਿਨ ਕੇ ਬੈਠੇ ਹੋਏ ਹਨ ਤੇ ਕੂੰਡੇ ਵਿੱਚ ਲੱਕੜ ਦੇ ਲੰਬੇ ਮੋਹਲੇ ਜਾਂ ਘੋਟਣੇ ਨਾਲ ਸੁੱਖਾ ਭਾਵ ਭੰਗ ਰਗੜ ਰਹੇ ਹਨ। ਉਨ੍ਹਾਂ ਦੇ ਸੀਸ ਉਪਰ ਬੰਨ੍ਹੇ ਦੁਮਾਲੇ ਵਿੱਚ ਚਕਰ, ਬਰਛੀਆਂ, ਚੰਦ, ਤੀਰ ਆਦਿਕ ਸਜਾਏ ਹੋਏ ਹਨ। ਬਾਹਾਂ ਵਿੱਚ ਲੋਹੇ ਦੇ ਕੜੇ ਪਾਏ ਹਨ। ਇੱਕ ਨਿਹੰਗ ਦੇ ਪਿੱਛੇ ਡੋਲੂ ਪਿਆ ਹੈ, ਜੋ ਰਗੜਾਈ ਕੀਤਾ ਸੁੱਖਾ ਸੰਭਾਲਣ ਲਈ ਰੱਖਿਆ ਹੈ। ਚਿੱਤਰ ਦਾ ਉੱਪਰਲਾ ਭਾਗ ਡਾਟਦਾਰ ਰੂਪ ਵਿੱਚ ਵੇਲ-ਬੂਟਿਆਂ ਨਾਲ ਚਿੱਤਰਿਤ ਹੈ।
ਨਿਹੰਗ ਸਿੰਘਾਂ ਨਾਲ ਸਬੰਧਿਤ ਅਜਿਹੇ ਕੰਧ-ਚਿੱਤਰ ਹੁਸ਼ਿਆਰਪੁਰ ਵਿੱਚ ਰਾਣੀ ਜੀਂਦ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੀ ਟਾਂਡਾ ਵਿੱਚ ਬਾਬਾ ਮੋਹਰ ਸਿੰਘ ਦੀ ਸਮਾਧ ਅਤੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਦੀਨਾ ਕਾਂਗੜ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਵਿੱਚ ਚਿੱਤਰੇ ਗਏ ਸਨ।
ਮਾਲਵੇ ਦਾ ਵਿੱਸਰ ਰਿਹਾ ਸਭਿਆਚਾਰਕ ਵਿਰਸਾ
ਕਦੇ ਵੇਲਾ ਸੀ ਜਦੋਂ ਲੋਈ ਦਾ ਪਾਟਣਾ, ਕੁੱਕੜ ਦੀ ਬਾਂਗ, ਚਿੜੀਆਂ ਦਾ ਚੀਕ ਚਿਹਾੜਾ, ਚੱਕੀ ਝੋਣਾ, ਮਧਾਣੀ ਦੀ ਕੜ-ਕੜ ਦੀ ਅਾਵਾਜ਼ ਮਨ ਨੁੂੰ ਛੂਹ ਲੈਂਦੀ ਸੀ। ਦੇਸੀ ਘਿਓ ਦੀ ਚੂਰੀ ਵਾਂਗ ਪਸ਼ੂਆਂ ਨੂੰ ਸੰਨ੍ਹੀ ਰਲਾਉਣੀ, ਨਗੌਰੀ ਬਲਦਾਂ ਦੇ ਗਲਾਂ ਵਿੱਚ ਟੱਲੀਆਂ ਦੀ ਟਣਕਾਰ, ਖੇਤਾਂ ਵਿੱਚ ਹਲ ਵਾਹੁਣਾ, ਸੁਹਾਗੇ ’ਤੇ ਝਾਟੀਆਂ ਲੈਣਾ, ਜਿੰਦਰੇ ਨਾਲ ਵੱਟਾਂ ਪਾਉਣਾ, ਖੂਹ ਦੀਆਂ ਟਿੰਡਾਂ ਦੇ ਕਲ-ਕਲ ਕਰਦੇ ਪਾਣੀ ਦਾ ਅਹਿਸਾਸ, ਚੰਨ-ਚਾਨਣੀਆਂ ਰਾਤਾਂ ਵਿੱਚ ਟਿੱਬਿਆਂ ’ਤੇ ਤਰਪਾਲੀ ਫੇਰਨ (ਹਲ ਵਾਹੁਣ) ਸਮੇਂ ਲੰਮੀਆਂ ਹੇਕਾਂ ਲਾ ਕੇ ਕਲੀਆਂ ਗਾਉਣ ਦੀ ਸੁਰੀਲੀ ਅਾਵਾਜ਼ ਕੰਨੀਂ ਰਸ ਘੋਲਦੀ ਸੀ। ਓਦੋਂ ਇੱਜੜਾਂ ਦੀ ਧੂੜ, ਆਜੜੀਆਂ ਦੀਆਂ ਟਿੱਚਰਾਂ, ਪਾਲੀਆਂ ਦਾ ਵੱਗ ਚਾਰਨਾ, ਟੋਭਿਆਂ ’ਚ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾੳੁਣ ਅਤੇ ਕਿਤੇ ਕੱਟੇ ਦੇ ਕੰਨ ਫੜ ਕੇ ਬੰਬੂ ਕਾਟ ਬਣਾਉਣ ਦਾ ਆਪਣਾ ਨਜ਼ਾਰਾ ਸੀ। ਸਾਉਣ ਮਹੀਨੇ ਮੀਂਹ ਨਾ ਪੈਣਾ ਤਾਂ ਕੁੜੀਆਂ ਨੇ ਗੁੱਡੀ ਫੂਕਣ ਦੀ ਰਸਮ ਕਰਨੀ। ਕਾਲੀ ਘਟਾਵਾਂ ਤੇ ਠੰਢੀ ਹਵਾ ਵਿੱਚ ਮੋਰਾਂ ਦੀ ਪਾਲ ਦਾ ਦ੍ਰਿਸ਼ ਸਭ ਦਾ ਮਨ ਟੁੰਬਦਾ। ਸੌਣ ਦੀ ਝੜੀ ਲੱਗਣੀ ਜਾਂ ਬੁਲਬਲਿਆਂ ਵਾਲਾ ਮੀਂਹ ਪੈਣਾ ਤਾਂ ਪਰਨਾਲਿਆਂ ਨੇ ਭਰ ਕੇ ਚੱਲਣਾ। ਮੀਂਹ ਵਿੱਚ ਨੰਗੇ ਪਿੰਡੇ ਨਹਾਉਣਾ ਅਤੇ ਕਾਗਜ਼ ਦੀਆਂ ਕਿਸ਼ਤੀਆਂ ਤਾਰਨੀਆਂ। ਅਜਿਹੇ ਮੌਸਮ ਵਿੱਚ ਮਾਲ-ਪੂੜੇ, ਖੀਰ, ਗੁਲਗੁਲੇ, ਪਕੌੜੇ ਦਾ ਨਾ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਸੀ। ਇਸ ਤੋਂ ਇਲਾਵਾ ਪਿੱਪਲੀ ਪੀਂਘਾਂ, ਹੀਂਗ ਚੜ੍ਹਾਉਣਾ, ਪੀਂਘ ਦਾ ਡੁੱਕਣਾ ਆਦਿ ਖੜਮਸਤੀਆਂ ਵਿੱਚ ਪਤਾ ਨ੍ਹੀਂ ਕਦੋਂ ਸੂਰਜ ਗੋਡੀ ਮਾਰ ਜਾਂਦਾ ਸੀ।
ਕੁਡ਼ੀਆਂ ਨੇ ਸਤੀਰਾਂ, ਲਲਟੈਣਾਂ ਵਾਲੇ ਖੁੱਲ੍ਹੇ ਡੁੱਲੇ ਦਰਵਾਜ਼ਿਆਂ (ਦਲਾਨ) ਵਿੱਚ ਤ੍ਰਿੰਞਣ ਲਾੳੁਣਾ ਭਾਵ ਛੋਪ ਕੱਤਣਾ, ਬਾਗ, ਫੁਲਕਾਰੀਆਂ ਤੇ ਚਾਦਰਾਂ ਕੱਢਣੀਆਂ, ਸਿਤਾਰਿਆਂ ਵਾਲੇ ਨਾਲੇ ਬੁਣਨੇ ਤੇ ਘੁੰਗਰੂਆਂ ਵਾਲੀਆਂ ਪੱਖੀਆਂ ਤਿਆਰ ਕਰਨੀਆਂ। ਐਨਾ ਹੀ ਨਹੀਂ ਸੁਹਾਗ, ਟੱਪੇ, ਢੋਲੇ, ਮਾਹੀਏ, ਲੰਮੀ ਹੇਕ ਵਾਲੇ ਗੀਤ ਅਤੇ ਚਰਖਿਆਂ ਦੀ ਘੂਕਰ ਦੀਆਂ ਸੰਗੀਤਕ ਧੁਨਾਂ ਦੀ ਲੈਅ ਸੀਨੇ ’ਚ ਕਸਕ ਪੈਦਾ ਕਰ ਦਿੰਦੀ ਸੀ।
ਬੇਬੇ ਨੇ ਪਿੱਤਲ ਦੇ ਵੱਡੇ ਗਿਲਾਸਾਂ ’ਚ ਅਧ-ਰਿੜਕਿਆ ਤੇ ਕਾੜ੍ਹਨੀ ਦਾ ਦੁੱਧ ਦੇਣਾ। ਕੌਲਿਆਂ, ਬਾਟੀਆਂ, ਬਾਟਿਆਂ ’ਚ ਗੁੜ ਦੀ ਡਾਂਗ ਵਰਗੀ ਚਾਹ ਦੇਣੀ। ਹਾਰੇ ਦੀਆਂ ਬੱਕਲੀਆਂ, ਛੰਨੇ ’ਚ ਮੋਠ-ਬਾਜਰੇ ਦੀ ਖਿਚੜੀ, ਤਿਊੜ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਤਾਰੇ ਮੀਰੇ ਦੀ ਭੁਰਜੀ, ਛੋਲਿਆਂ ਦੀ ਭੁਰਜੀ, ਚਿੱਬੜਾਂ ਦੀ ਚੱਟਣੀ, ਮਿੱਸੀ ਰੋਟੀ, ਗੰਡਿਆਂ ਦੀ ਚੱਟਣੀ, ਬਾਜਰੇ ਦੀ ਰੋਟੀ ਤੇ ਗੁੜ ਦੇ ਡਲੇ ਦਾ ਵੱਖਰਾ ਸੁਆਦ ਅੱਜ ਕਿਤੇ ਗੁਆਚ ਗਿਆ ਹੈ। ਪਹਿਲਾਂ ਇਹ ਸਭ ਮਾਲਵੇ ਦੇ ਲੋਕਾਂ ਦੀ ਖ਼ੁਰਾਕ ਦਾ ਮੁੱਖ ਅੰਗ ਸੀ। ਹੋਲਾਂ, ਮੱਕੀ ਦੇ ਡਡਰੇ, ਘਾਟ, ਛੋਲਿਆਂ ਦੇ ਦਾਣੇ ਜਿਹੀਆਂ ਖੁਰਾਕਾਂ ਦਾ ਵਜੂਦ ਇਸ ਦੀ ਨਵੀਂ ਪੀਡ਼੍ਹੀ ਵਿੱਚ ਖ਼ਤਮ ਹੀ ਸਮਝੋ।
ਬਾਜਰੇ ਦੇ ਛਿੱਟਿਆਂ ਦੀ ਰਾਖੀ ਕਰਨੀ, ਮਣੇ ’ਤੇ ਚੜ੍ਹਕੇ ਗੋਪੀਆ ਚਲਾਉਣਾ ਤੇ ਘੁੰਮਾ ਦੇ ਪਟਾਕਾ ਪਾੳੁਣ ਤੇ ਪੰਛੀਆਂ ਦੀਆਂ ਅਸਮਾਨੀ ਉਡਾਰੀਆਂ ਦਾ ਨਜ਼ਾਰਾ ਵੀ ਅੱਜ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਪਿੱਪਲਾਂ, ਬੋਹੜਾਂ ਥੱਲੇ ਖੂਹਾਂ ਉੱਤੇ ਡੋਲਾਂ ਦਾ ਖੜਕਣਾ, ਖੂਹਾਂ ਉੱਤੇ ਕੁੜੀਆਂ ਦੇ ਝੁੰਡ ਦਾ ਹਾਸੀ-ਠੱਠਾ, ਟਿੰਡਾਂ ਵਾਲਾ ਖੂਹ (ਹਲਟ) ’ਤੇ ਕਾਵਾਂ ਰੌਲੀ ਵਾਲੇ ਪਿਆਰ ਭਰੇ ਮਾਹੌਲ ਵਿੱਚ ਇੱਕ ਦੂਜੇ ਨਾਲ ਰੁੱਸਣ ਦੇ ਦਰਦ ਦੀ ਖੋਹ ਪੈਂਦੀ ਸੀ। ਖੂਹ ਪੁੱਟਣੇ, ਚੱਕ ਬਿਠਾਉਣੇ, ਖਾਜੇ ਪੀਰ ਦੀ ਪੂਜਾ ਸਾਰੇ ਪਿੰਡ ਦੇ ਲੋਕਾਂ ਦੇ ਰਲ ਕੇ ਕੰਮ ਕਰਨ ਵਿੱਚ ਸਭਿਆਚਾਰਕ ਸਾਂਝ ਦੀ ਖ਼ਸ਼ਬੋ ਆਉਂਦੀ ਸੀ। ਘੁੰਗਰੂਆਂ ਤੇ ਕੋਕਿਆਂ ਵਾਲੀਆਂ ਦਾਤੀਆਂ ਅਤੇ ਬਾਜੀਗਰਾਂ ਦੇ ਢੋਲ ਦੀ ਥਾਪ ’ਤੇ ਰੀਝਾਂ ਨਾਲ ਕਣਕ ਵੱਡਣੀ। ਫਲ੍ਹੇ ਪਾਉਣਾ, ਸਰ੍ਹੋਂ ਗਾਹੁਣੀ, ਧੜਾਂ ਲਾਉਣੀਆਂ, ਤੰਗਲੀਆਂ ਨਾਲ ਧੜਾਂ ਉਡਾਣੀਆਂ, ਸਭ ਪਿੜਾਂ ਦੀ ਰੌਣਕ ਸੀ। ਕੰਡ ਦਾ ਲੜਨਾ, ਲੱਤਾਂ-ਬਾਹਾਂ ’ਤੇ ਕਸੀਰ ਚੁਭਣੇ, ਭੱਖੜੇ ਨੇ ਪੈਰ ਕਾਣੇ ਕਰਨੇ, ਸਿੱਲਤਾਂ ਵੱਜਣੀਆਂ, ਉਂਗਲਾਂ ’ਤੇ ਦਾਤੀ ਫੇਰਨ ਦਾ ਮਿੱਠਾ ਅਹਿਸਾਸ ਨਵੀਂ ਪੀਡ਼੍ਹੀ ਨੂੰ ਕਦੇ ਨਹੀਂ ਹੋ ਸਕਦਾ ਕਿਉਂਕਿ ਅਸੀਂ ਖ਼ੁਦ ਆਪਣੇ ਵਿਰਸੇ ਨੂੰ ਵਿਸਾਰ ਰਹੇ ਹਾਂ।
ਭੜੋਲੇ, ਵਣਾਂ ਦੀਆਂ ਪੀਲਾਂ, ਮਲਿਆਂ ਦੇ ਬੇਰ, ਕਰੀਰਾਂ ਦੇ ਡੇਲੇ, ਗੜੌਂਦੇ, ਕਿੱਕਰਾਂ ਦੇ ਤੁੱਕੇ, ਤੂਤਾਂ ਦੀਆਂ ਤੂਤੀਆਂ, ਗੰਨੇ ਦੀ ਪੋਰੀ ਦਾ ਰਸ, ਘਲਾੜੀ ’ਤੇ ਤੱਤੇ-ਤੱਤੇ ਗੁੜ ਦੀ ਖ਼ੁਸ਼ਬੋ ਦੀਆਂ ਲਪਟਾਂ ਦਾ ਨਜ਼ਾਰਾ ਤੇ ਇਸ ਖ਼ੁਰਾਕ ਵਿਚਲੀ ੳੂਰਜਾ ਦਾ ਮੁਕਾਬਲਾ ਅੱਜ ਦੀ ਖੁਰਾਕ ਦਾ ਕੋੲੀ ਵੀ ਪਦਾਰਥ ਨਹੀਂ ਕਰ ਸਕਦਾ। ਸਾੳੁਣ ਮਹੀਨੇ ਕਣੀਆਂ ਦੀਆਂ ਫੁਹਾਰਾਂ, ਤਾਰਿਆਂ ਨੂੰ ਤੱਕਣਾ, ਨਦੀਆਂ, ਨਾਲਿਆਂ, ਟੋਭੇ, ਛੱਪੜਾਂ, ਝੀੜੀਆਂ, ਤਲਾਵਾਂ ਦੇ ਪਾਣੀ ਦੀਆਂ ਲਹਿਰਾਂ, ਕੱਕੇ-ਕੱਕੇ ਰੇਤੇ ’ਤੇ ਤੁਰਨਾ, ਰੁੱਖਾਂ ਦੇ ਝੁੰਡ, ਕਿਸੇ ਮੁਟਿਆਰ ਵੱਲੋਂ ਮਾਹੀ ਦੀ ਉਡੀਕ ਵਿੱਚ ਅੌਸੀਆਂ ਪਾਉਣਾ, ਕਾਵਾਂ ਦਾ ਬਨੇਰੇ ’ਤੇ ਆਉਣ ਦਾ ਸਫ਼ਰ ਆਦਿ ਬੜੀ ਬੇਚੈਨੀ ਨਾਲ ਮਨ ’ਚ ਬੜੀਆਂ ਉੱਭਲ ਚਿੱੱਤੀਆਂ ਹੋਣ ਦੇ ਬਾਵਜੂਦ ਵੀ ਤਹਿ ਕੀਤਾ ਜਾਂਦਾ ਸੀ।
ਰੰਗ ਬਰੰਗੀਆਂ ਚੁੰਨੀਆਂ ਤੇ ਰੰਗ ਬਰੰਗੇ ਚੀਰੇ ਮੇਲਿਆਂ ਦਾ ਸ਼ਿੰਗਾਰ ਹੁੰਦੇ। ਚੂੜੀਆਂ ਦੀ ਛਣਕਾਰ ਤੇ ਪੰਜੇਬਾਂ ਦੀ ਮਿੱਠੀ-ਮਿੱਠੀ ਞਣਕਾਰ ਸਭ ਦਾ ਮਨ ਮੋਂਹਦੀ। ਅੱਜ ਮਾਲਵੇ ਦਾ ਸਭਿਆਚਾਰ ਪੱਛਮੀ ਸਭਿਆਚਾਰ ਦੇ ਵਾ-ਵਰੋਲੇ ਵਿੱਚ ਲੋਪ ਹੋ ਰਿਹਾ ਹੈ। ਲੋੜ ਹੈ ਮਾਂ ਬੋਲੀ ਭਾਵ ਮਾਲਵੇ ਦੀ ਠੇਠ ਭਾਸ਼ਾ ਨੂੰ ਸੰਭਾਲਣ ਦੀ ਕਿਉਂਕਿ ਕਿਸੇ ਖੇਤਰ ਦੀ ਪਛਾਣ ਮਾਂ ਬੋਲੀ ਨਾਲ ਹੀ ਹੁੰਦੀ ਹੈ।
ਇੱਕ ਹੋਰ ਸਿੱਖ ਯਾਦਗਾਰ ਕਰ ਦਿੱਤੀ ਗਈ ‘ਸ਼ਹੀਦ’
ਅੱਠ ਸਤੰਬਰ 2015 ਨੂੰ ਇੱਕ ਹੋਰ ਮਹੱਤਵਪੂਰਨ ਸਿੱਖ ਯਾਦਗਾਰ ਸ਼ਹੀਦ ਕਰ ਦਿੱਤੀ ਗਈ ਹੈ। ਸਿੱਖ ਵਿਰਾਸਤੀ ਇਮਾਰਤਾਂ ਨੂੰ ਖ਼ਾਕ-ਏ-ਸਪੁਰਦ ਕਰਨ ਦਾ ਇਹ ਕਾਰਾ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਹ ਤਾਂ ਕਈ ਵਰ੍ਹਿਆਂ ਤੋਂ ਨਿਰਵਿਘਨ ਤੇ ਬੇਰੋਕ ਟੋਕ ਚੱਲਦਾ ਆ ਰਿਹਾ ਹੈ। ਇਨ੍ਹਾਂ ਯਾਦਗਾਰਾਂ ਦਾ ਖੁਰਾ ਖੋਜ ਮਿਟਾਉਣ ਵਾਲਿਆਂ ਦੇ ਹੌਂਸਲੇ ਬੁਲੰਦ ਹਨ ਅਤੇ ਕਦੇ ਕਿਸੇ ਸਰਕਾਰ ਜਾਂ ਜਥੇਬੰਦੀ ਨੇ ਇਨ੍ਹਾਂ ਵਿਰਾਸਤੀ ਸਮਾਰਕਾਂ ’ਤੇ ਹਥੌੜਾ ਚਲਾਉਣ ਵਾਲਿਆਂ ਨੂੰ ਰੋਕਣ ਦਾ ਉਪਰਾਲਾ ਨਹੀਂ ਕੀਤਾ।
ਗੁਰੂ ਸਾਹਿਬਾਨ, ਸਿੱਖ ਯੋਧਿਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਯਾਦਗਾਰਾਂ ਨੂੰ ਢਾਹ ਕੇ ਸੰਗਮਰਮਰੀ ਰੂਪ ਦੇਣ ਦੀ ਕਾਰਵਾਈ ਦੇ ਚੱਲਦਿਆਂ ਇਸ ਵਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ ਪੂਈਂ ਵਿਚਲੇ ਇੱਕ ਮਹੱਤਵਪੂਰਨ ਸਿੱਖ ਸਮਾਰਕ ਨੂੰ ਜ਼ਮੀਨਦੋਜ਼ ਕੀਤਾ ਗਿਆ ਹੈ। ਇਹ ਸਮਾਰਕ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਿੱਖ ਜਰਨੈਲ ਦਾ ਸੀ, ਜਿਸ ਨੇ ਮਹਾਰਾਜੇ ਵੱਲੋਂ ਕਈ ਅਹਿਮ ਜੰਗਾਂ ਵਿੱਚ ਹਿੱਸਾ ਲਿਆ ਅਤੇ ਫ਼ਤਹਿ ਹਾਸਲ ਕੀਤੀ। ਇਸ ਜਰਨੈਲ ਨੇ ਲਾਹੌਰ ਦਰਬਾਰ ਅਤੇ ਬ੍ਰਿਟਿਸ਼ ਫ਼ੌਜ ਵਿੱਚ ਹੋਈ 1845 ਦੀ ਜੰਗ ਵਿੱਚ ਬਹਾਦਰੀ ਦੇ ਬਿਹਤਰੀਨ ਕਰਤੱਬ ਦਿਖਾਏ ਸਨ। ਪਿੰਡ ਵੇਈਂ ਪੂਈਂ ਵਿਚਲਾ ਇਹ ਕਿਲ੍ਹੇਨੁਮਾ ਮਹਿਲ ਇਸੇ ਰਾਜਾ ਅਜੀਤ ਸਿੰਘ ਲਾਡਵਾ ਦਾ ਸੀ।
ਅਜੀਤ ਸਿੰਘ ਦੇ ਪਿਤਾ ਗੁਰਦਿੱਤ ਸਿੰਘ ਕਰੋੜਸਿੰਘੀਆ ਮਿਸਲ ਦੇ ਨਿਡਰ ਯੋਧੇ ਸਨ। ਇਸੇ ਮਿਸਲ ਦਾ ਇੱਕ ਹੋਰ ਯੋਧਾ ਤੇ ਗੁਰਦਿੱਤ ਸਿੰਘ ਦਾ ਸਾਥੀ ਸਾਹਿਬ ਸਿੰਘ ਵੀ ਇਸੇ ਪਿੰਡ ਵੇਈਂ ਪੂਈਂ ਦਾ ਜੰਮਪਲ ਤੇ ਨਿਵਾਸੀ ਸੀ। 1764 ਵਿੱਚ ਸਿੱਖਾਂ ਨੇ ਸਰਹਿੰਦ ਫ਼ਤਹਿ ਕਰ ਕੇ ਉੱਥੋਂ ਦੇ ਗਵਰਨਰ ਜੈਨ ਖ਼ਾਨ ਨੂੰ ਮਾਰ ਮੁਕਾਇਆ ਤਾਂ ਗੁਰਦਿੱਤ ਸਿੰਘ ਨੇ ਥਾਨੇਸਰ ਦੇ ਨੇੜੇ ਪਰਗਣਾ ਲਾਡਵਾ, ਸ਼ਾਮਗੜ੍ਹ ਅਤੇ ਬੇਹੀਂ ਆਦਿ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ। ਇਸ ਪਿੱਛੋਂ ਇਸ ਨੇ ਲਾਡਵਾ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦਿੱਤ ਸਿੰਘ ਦੀ ਬਹਾਦਰੀ ਤੋਂ ਖ਼ੁਸ਼ ਹੋ ਕੇ ਉਸ ਨੂੰ ਲੁਧਿਆਣਾ ਦੇ ਕੋਲ ਪਿੰਡ ਬੱਦੋਵਾਲ ਵਿੱਚ ਜਾਗੀਰ ਦਿੱਤੀ। ਉਸ ਦੇ ਦੇਹਾਂਤ ਪਿੱਛੋਂ ਉਸ ਦਾ ਪੁੱਤਰ ਅਜੀਤ ਸਿੰਘ ਇਸ ਜਾਗੀਰ ਦਾ ਮਾਲਕ ਅਤੇ ਲਾਡਵਾ ਰਿਆਸਤ ਦਾ ਸ਼ਾਸਕ ਬਣਿਆ।
ਆਪਣੇ ਪਿਤਾ ਵਾਂਗ ਅਜੀਤ ਸਿੰਘ ਨੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਕਈ ਮੁਹਿੰਮਾਂ ਵਿੱਚ ਸਾਥ ਦਿੱਤਾ ਅਤੇ ਵੱਡੇ ਇਨਾਮ ਤੇ ਜਾਗੀਰਾਂ ਹਾਸਲ ਕੀਤੀਆਂ। ਉਸ ਨੇ ਥਾਨੇਸਰ ਵਿੱਚ ਸਰਸਵਤੀ ਨਦੀ ’ਤੇ ਪੁਲ ਬਣਵਾਇਆ, ਜਿਸ ਤੋਂ ਖ਼ੁਸ਼ ਹੋ ਕੇ ਭਾਰਤ ਦੇ ਬਰਤਾਨਵੀ ਗਵਰਨਰ-ਜਨਰਲ ਲਾਰਡ ਆਕਲੈਂਡ ਨੇ ਉਸ ਨੂੰ ‘ਰਾਜਾ’ ਦਾ ਖ਼ਿਤਾਬ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਰੋਜ਼ਨਾਮਚਾ ਲਿਖਣ ਵਾਲਾ ਸੋਹਨ ਲਾਲ ਸੂਰੀ ‘ਉਮਦਾਤ-ਉਤ-ਤਵਾਰੀਖ਼’ ਅਤੇ ਸਰ ਲੇਪਲ ਗ੍ਰੀਫ਼ਿਨ ‘ਦਿ ਰਾਜਾਜ਼ ਆਫ਼ ਦਿ ਪੰਜਾਬ’ ਦੇ ਸਫ਼ਾ 90-91 ’ਤੇ ਲਿਖਦਾ ਹੈ ਕਿ ਰਾਜਾ ਅਜੀਤ ਸਿੰਘ ਲਾਡਵਾ ਮਹਾਰਾਜਾ ਰਣਜੀਤ ਸਿੰਘ ਦੇ ਸਾਂਸੀ ਜੱਟ ਕਬੀਲੇ ਨਾਲ ਸਬੰਧਿਤ ਸੀ। ਗ੍ਰੀਫ਼ਿਨ ਇਸੇ ਪੁਸਤਕ ਦੇ ਸਫ਼ਾ 609 ’ਤੇ ਲਿਖਦਾ ਹੈ ਕਿ ਲਾਡਵਾ ਦੇ ਰਾਜੇ ਅਜੀਤ ਸਿੰਘ ਦਾ ਰਾਜਿਆਂ ਵਿੱਚੋਂ ਛੇਵਾਂ ਸਥਾਨ ਸੀ। ਉਸ ਤੋਂ ਪਹਿਲਾਂ ਕ੍ਰਮਵਾਰ ਪਟਿਆਲਾ, ਨਾਭਾ, ਕੈਥਲ, ਜੀਂਦ ਤੇ ਕੁੰਜਪੁਰਾ ਦੇ ਰਾਜਿਆਂ ਦਾ ਸਥਾਨ ਸੀ।
ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਲਾਹੌਰ ਦਰਬਾਰ ਵਿਚਕਾਰ ਹੋਏ ਪਹਿਲੇ ਯੁੱਧ ਸਮੇਂ ਰਾਜਾ ਅਜੀਤ ਸਿੰਘ ਲਾਡਵਾ ਨੇ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰ ਕੇ ਲਾਹੌਰ ਦਰਬਾਰ ਦਾ ਸਾਥ ਦਿੱਤਾ। ਸ਼ਾਹ ਮੁਹੰਮਦ ‘ਜੰਗਨਾਮਾ’ ਵਿੱਚ ਲਿਖਦਾ ਹੈ:
ਸਰਦਾਰ ਰਣਜੋਧ ਸਿੰਘ ਫ਼ੌਜ ਲੈ ਕੇ, ਮਦਦ ਲਾਡੂਏ ਵਾਲੇ ਦੀ ਚੱਲਿਆ ਜੇ। ਉਹ ਦੇ ਸਭ ਕਬੀਲੇ ਸੀ ਕੈਦ ਹੋਏ, ਕੋਈ ਲਾਟ ਫ਼ਿਰੰਗੀ ਨੇ ਘੱਲਿਆ ਸੀ। ਇਨ੍ਹਾਂ ਜਾਇ ਖੋਹੀਆਂ ਬੰਦਾਂ ਸਾਰੀਆਂ ਨੀ, ਉਹ ਦਾ ਜ਼ੋਰ ਨਾ ਕਿਸੇ ਨੇ ਝੱਲਿਆ ਜੇ। ਸ਼ਾਹ ਮੁਹੰਮਦਾ ਛਾਵਣੀ ਫੂਕ ਦਿੱਤੀ, ਵਿਚੋਂ ਜੀਉ ਫ਼ਿਰੰਗੀ ਦਾ ਹੱਲਿਆ ਜੇ।
ਅਜੀਤ ਸਿੰਘ ਨੇ ਇਸ ਜੰਗ ਵਿੱਚ ਰਣਜੋਧ ਸਿੰਘ ਮਜੀਠੀਆ ਦਾ ਸਾਥ ਦਿੰਦਿਆਂ 8000 ਸੈਨਿਕਾਂ ਅਤੇ 70 ਤੋਪਾਂ ਨਾਲ ਫਿਲੌਰ ਨੇੜਿਉਂ ਸਤਲੁਜ ਦਰਿਆ ਪਾਰ ਕਰ ਕੇ ਬੱਦੋਵਾਲ, ਧਰਮਕੋਟ ਤੇ ਫ਼ਤਹਿਗੜ੍ਹ ਦੇ ਕਿਲ੍ਹਿਆਂ ’ਤੇ ਕਬਜ਼ਾ ਕਾਇਮ ਕੀਤਾ ਤੇ ਅੰਗਰੇਜ਼ਾਂ ਦੀ ਲੁਧਿਆਣਾ ਵਿਚਲੀ ਛਾਉਣੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਸੋਹਣ ਸਿੰਘ ਸੀਤਲ ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ’ ਵਿੱਚ ਲਿਖਦੇ ਹਨ ਕਿ ਰਣਜੋਧ ਸਿੰਘ ਮਜੀਠਾ ਨੇ ਮਿਸਰ ਲਾਲ ਸਿੰਘ ਤੇ ਤੇਜ ਸਿੰਘ ਨਾਲੋਂ ਕੌਮ ਨਾਲ ਘੱਟ ਗ਼ੱਦਾਰੀ ਨਹੀਂ ਕੀਤੀ। ਪਹਿਲੀ ਸੁਲ੍ਹਾ ’ਤੇ ਉਸੇ ਨੇ ਦਸਤਖ਼ਤ ਕੀਤੇ। ਭਰ੍ਹੋਵਾਲ ਦੀ ਸੁਲ੍ਹਾ ਪਿੱਛੋਂ ਉਸ ਨੂੰ ਰੀਜੈਂਸੀ ਕੌਂਸਲ ਦਾ ਮੈਂਬਰ ਬਣਾਇਆ ਗਿਆ। 1848 ਵਿੱਚ ਜਦੋਂ ਦੀਵਾਨ ਮੂਲ ਰਾਜ ਬਾਗ਼ੀ ਹੋ ਗਿਆ ਤਾਂ ਰਣਜੋਧ ਸਿੰਘ ਮਜੀਠਾ ਨਾਲ ਹੋਇਆ ਉਸ ਦਾ ਚਿੱਠੀ-ਪੱਤਰ ਫੜਿਆ ਗਿਆ। ਇਸ ਦੋਸ਼ ਵਿੱਚ ਰਣਜੋਧ ਸਿੰਘ ਨੂੰ ਕੈਦ ਕਰ ਲਿਆ ਗਿਆ ਅਤੇ ਲੜਾਈ ਦੇ ਖ਼ਤਮ ਹੋਣ ਪਿਛੋਂ ਰਿਹਾਅ ਕਰ ਦਿੱਤਾ ਗਿਆ। ‘ਹਰਿਆਣਾ ਅੰਡਰ ਦਿ ਈਸਟ ਇੰਡੀਆ ਕੰਪਨੀ’ ਦੇ ਸਫ਼ਾ 41-42 ਅਨੁਸਾਰ 21 ਜਨਵਰੀ 1846 ਨੂੰ ਬੱਦੋਵਾਲ ਦੇ ਕਿਲ੍ਹਿਆਂ ’ਤੇ ਹਮਲਾ ਕਰ ਕੇ ਰਾਜਾ ਅਜੀਤ ਸਿੰਘ ਲਾਡਵਾ ਨੇ ਸਰ ਹੈਰੀ ਸਮਿੱਥ ਦੇ ਫ਼ੌਜੀ ਦਸਤੇ ਦੇ 200 ਤੋਂ ਵੱਧ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
28 ਜਨਵਰੀ 1846 ਨੂੰ ਅਾਲੀਵਾਲ ਦੀ ਲੜਾਈ ਵਿੱਚ ਜਦੋਂ ਸਿੱਖ ਫ਼ੌਜ ਹਾਰ ਗਈ ਤਾਂ ਮੌਕਾ ਵੇਖ ਕੇ ਅਜੀਤ ਸਿੰਘ ਲਾਡਵਾ ਉੱਥੋਂ ਭੱਜ ਨਿਕਲਿਆ। ਅੰਗਰੇਜ਼ ਸਰਕਾਰ ਨੇ ਇਸ ਬਗ਼ਾਵਤ ਦੇ ਦੋਸ਼ ਵਿੱਚ ਉਸ ਦੀ ਰਿਆਸਤ ਲਾਡਵਾ ਅਤੇ ਪਿੰਡ ਵੇਈਂ ਪੂਈਂ ਦੀ ਸਾਰੀ ਜਾਗੀਰ ਜ਼ਬਤ ਕਰ ਲਈ ਅਤੇ ਉਸ ਨੂੰ ਕੈਦ ਕਰ ਕੇ ਅਲਾਹਾਬਾਦ ਭੇਜ ਦਿੱਤਾ। ਉਹ ਇੱਕ ਰਾਤ ੳੁੱਥੋਂ ਆਪਣੇ ਰਾਖੇ ਨੂੰ ਮਾਰ ਕੇ ਮੁਡ਼ ਭੱਜ ਨਿਕਲਿਆ। ਉਹ ਲੰਮਾ ਸਮਾਂ ਕਸ਼ਮੀਰ ਵਿੱਚ ਭਟਕਦਾ ਰਿਹਾ ਅਤੇ ਉੱਥੇ ਹੀ ਉਸ ਦਾ ਦੇਹਾਂਤ ਹੋ ਗਿਆ। ਪਿੰਡ ਵੇਈਂ ਪੂਈਂ ਵਾਲਾ ਉਸ ਦਾ ਮਹਿਲ ਅਤੇ ਹੋਰ ਸਮਾਰਕ ਅੰਗਰੇਜ਼ੀ ਸਰਕਾਰ ਨੇ ਆਪਣੇ ਵਫ਼ਾਦਾਰ ਸਰਦਾਰਾਂ ਨੂੰ ਦੇ ਦਿੱਤੇ। ਬਾਅਦ ਵਿੱਚ ਇੱਥੇ ਪੁਲੀਸ ਥਾਣਾ ਵੀ ਕਾਇਮ ਕੀਤਾ ਗਿਆ।
ਤਰਨਤਾਰਨ-ਗੋਇੰਦਵਾਲ ਰੋਡ ’ਤੇ ਆਬਾਦ ਪਿੰਡ ਵੇਈਂ ਪੂਈਂ ਦੇ ਵਾਸੀਆਂ ਦੇ ਸੱਦੇ ’ਤੇ ਲੇਖਕ ਰਾਜਾ ਅਜੀਤ ਸਿੰਘ ਲਾਡਵਾ ਦਾ ਮਹਿਲ, ਬਾਉਲੀ, ਖੂਹ ਅਤੇ ਸਮਾਧੀਆਂ ਵੇਖਣ ਗਿਆ ਤਾਂ ਇਨ੍ਹਾਂ ਸਮਾਰਕਾਂ ਦੇ ਨਵਨਿਰਮਾਣ ਸਬੰਧੀ ਜਲਦ ਹੀ ਪੰਜਾਬ ਸਰਕਾਰ ਅਤੇ ਪੁਰਾਤੱਤਵ ਵਿਭਾਗ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਪਰ ਇਸ ਤੋਂ ਅਗਲੇ ਹੀ ਦਿਨ ਇਸ ਯਾਦਗਾਰ ’ਤੇ ਬਿਨਾਂ ਕਿਸੇ ਇਤਿਹਾਸਕਾਰ ਜਾਂ ਸਰਕਾਰੀ ਅਧਿਕਾਰੀ ਦੀ ਸਲਾਹ ਲਏ ਕਾਰ ਸੇਵਾ ਦੀ ਆੜ ਵਿੱਚ ਜੇ.ਸੀ.ਬੀ. ਮਸ਼ੀਨ ਚਲਾ ਕੇ ਇਸ ਨੂੰ ਡੇਗ ਦਿੱਤਾ ਗਿਆ। ਸਰਕਾਰ, ਪੁਰਾਤੱਤਵ ਤੇ ਸੈਰ ਸਪਾਟਾ ਵਿਭਾਗ ਅਤੇ ਵਿਰਾਸਤ ਪ੍ਰੇਮੀਆਂ ਨੂੰ ਇਸ ਸਬੰਧੀ ਸੰਜੀਦਾ ਹੋਣ ਤੇ ਉਪਰਾਲੇ ਕਰਨੇ ਹੋਣਗੇ, ਨਹੀਂ ਤਾਂ ਭਵਿਖ ਵਿੱਚ ਵਿਰਾਸਤੀ ਸਮਾਰਕਾਂ ਦਾ ਖੁਰਾ-ਖੋਜ ਮਿਟਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਨੂੰ ਰਿਵਾਇਤ ਬਣਨ ਲੱਗਿਆਂ ਬਹੁਤਾ ਸਮਾਂ ਨਹੀਂ ਲੱਗੇਗਾ।
The Haveli of Sardar Jawala Singh Sandhu lies now in ruins, Sardar Jawala Singh was a commander in the Sikh Army and fought alongside Sardar Hari Singh Nalwa. Sandhu Sardar's of Padhana held high posts in Maharaja Ranjit Singh's army and court, elder sister of Maharani Jind Kaur was married to Sardar Jawala Singh. The Sandhu Sardar's of Padhana were people of power till the partition of 1947. Their proud Haveli today sadly lies in ruins and is being used for cattle, built with small bricks and standing strong still, needs attention of the Punjab and Pakistan Governments to make it again a grand Haveli it once was. So much Sikh and Punjabi Heritage (Virsa) needs to be saved for our future generations. Here are some pictures shared by our reader from Pakistan side of Punjab.
Qila Mubarak was first built as a Kachigarhi (mud fortress) by Baba Ala Singhin 1763, who was the founder of the Patiala dynasty. Later, it was reconstructed in baked bricks. The interior portion of Qila, which is known as Qila Androon is built by Maharaja Amar Singh. The residential palace of Royal family of Patiala, Qila Mubarak complex is built in 10-acre ground in the heart of the city. The whole complex contains Ran Baas (Guest house) and the Darbar Hall (Divan Khana)besides Qila Androon. There is also underground sewerage system in the Qila. Being 300-year-old building, the Qila is in a bad shapeand has been damaged a lot. World Monuments Fund had listed Qila Mubarak in list of world’s 100 "most endangered monuments" in year 2004.
The Government of India and Punjab through their respective departments should try and ave this for our future generation a important piece of Sikh and Punjabi History.