Movies where songs keep the accent of the characters intact beautifully >>>>>>
seen from United States

seen from Brazil

seen from Brazil
seen from Russia
seen from Canada
seen from Brazil
seen from United States

seen from Colombia
seen from United States
seen from United States

seen from United States
seen from Japan
seen from China

seen from South Korea
seen from United States
seen from Kazakhstan
seen from India
seen from China
seen from China

seen from United States
Movies where songs keep the accent of the characters intact beautifully >>>>>>
Soorma (2018)
Kodak Portra 400
ਸੁਰਮਾ ਪੰਜ ਰੱਤੀਆਂ...
ਕੱਜਲ ਅਤੇ ਸੁਰਮੇ ਦਾ ਮਹੱਤਵ ਸਿਰਫ਼ ਔਰਤ ਦੇ ਸ਼ਿੰਗਾਰ ਦਾ ਹਿੱਸਾ ਹੋਣ ਵਿੱਚ ਨਹੀਂ, ਸਾਡੇ ਰਹਿਣ-ਸਹਿਣ ਅਤੇ ਜਿਊਣ ਨਾਲ ਜੁੜੇ ਹੋਣ ਵਿੱਚ ਹੈ। ਜੇ ਪੰਜਾਬੀ ਜੀਵਨ ਵਿੱਚੋਂ ਸੁਰਮਾ ਤੇ ਕੱਜਲ ਮਨਫ਼ੀ ਹੋ ਜਾਵੇ ਤਾਂ ਸਾਡੇ ਬਹੁਤ ਸਾਰੇ ਲੋਕ ਗੀਤ, ਰੀਤਾਂ, ਰਸਮਾਂ, ਸ਼ਗਨ-ਸਾਰਥ, ਕੁਝ ਅਖਾਣ, ਬੁਝਾਰਤਾਂ, ਅੜਾਉਣੀਆਂ ਅਤੇ ਬਹੁਤ ਸਾਰੇ ਵਿਸ਼ਵਾਸ ਵੀ ਮਨਫ਼ੀ ਹੋ ਜਾਂਦੇ ਹਨ।
ਸੁਰਮੇ ਦਾ ਹਵਾਲਾ ਦਿੰਦੇ ਅਣਗਿਣਤ ਗੀਤਾਂ ਵਿੱਚੋਂ ਵੰਨਗੀ ਮਾਤਰ ਕੁਝ ਗੀਤ ਇਸ ਤਰ੍ਹਾਂ ਹਨ: – ਸੁਰਮਾ ਪੰਜ ਰੱਤੀਆਂ ਕਿਹੜੇ ਸ਼ੌਕ ਨੂੰ ਪਾਇਆ। – ਸੁਰਮੇ ਦਾ ਕੀ ਪਾਉਣਾ ਤੇਰੀ ਅੱਖ ਨੀ ਕਬੂਤਰ ਵਰਗੀ। – ਬਾਰੀ ਬਰਸੀਂ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਪਾਵੇ, ਨੀ ਸੁਰਮਾ ਤਾਂ ਪਾਈਏ ਜੇ ਮਟਕਾਉਣਾ ਆਵੇ।
ਸੁਰਮੇ ਬਾਰੇ ਵਿਸ਼ਵਕੋਸ਼ ਵਿੱਚ ਮੁਸਲਮਾਨਾਂ ਵਿੱਚ ਪ੍ਰਚੱਲਿਤ ਇੱਕ ਮਿੱਥ ਦਾ ਹਵਾਲਾ ਮਿਲਦਾ ਹੈ। ਕਹਿੰਦੇ ਹਨ ਕਿ ਪਹਿਲਾਂ ਇਸ ਸੰਸਾਰ ਵਿੱਚ ਸੁਰਮੇ ਦੀ ਹੋਂਦ ਨਹੀਂ ਸੀ। ਪੈਗੰਬਰ ਮੂਸਾ ਖ਼ੁਦਾ ਦੇ ਦੀਦਾਰ ਹਿੱਤ ਕੋਹਿਤੂਰ ਪਹਾੜ ਵੱਲ ਤੁਰ ਪਿਆ। ਜਦੋਂ ਉਹ ਉੱਥੇ ਪਹੁੰਚਿਆ ਤਾਂ ਇੱਕ ਆਵਾਜ਼ ਆਈ ਕਿ ਖ਼ੁਦਾ ਦੇ ਨੂਰ ਦੀ ਤਾਬ ਕੋਈ ਮਨੁੱਖੀ ਅੱਖ ਨਹੀਂ ਝੱਲ ਸਕਦੀ, ਇਸ ਲਈ ਮੂਸਾ ਨੂੰ ਅੱਲ੍ਹਾ ਦੇ ਨੂਰ ਦੀ ਕੇਵਲ ਇੱਕੋ ਕਿਰਨ ਦੇ ਦਰਸ਼ਨ ਹੋ ਸਕਦੇ ਹਨ। ਮੂਸਾ ਨੇ ਇਹ ਗੱਲ ਮੰਨ ਲਈ। ਜਦੋਂ ਨੂਰ ਦੀ ਇੱਕ ਕਿਰਨ ਉਜਾਗਰ ਹੋਈ ਤਾਂ ਇੱਕ ਚੱਟਾਨ ਨਾਲ ਜਾ ਟਕਰਾਈ। ਚੱਟਾਨ ਉਸੇ ਵੇਲੇ ਹੀ ਕਿਰਨ ਦੇ ਸੇਕ ਨਾਲ ਕਾਲੀ ਹੋ ਗਈ। ਕਹਿੰਦੇ ਹਨ, ਇਸੇ ਕਾਲੇ ਪੱਥਰ ਤੋਂ ਸੰਸਾਰ ਦਾ ਪਹਿਲਾ ਸੁਰਮਾ ਬਣਿਆ ਸੀ।
ਪੰਜਾਬ ਦੀਆਂ ਲੋਕ ਕਹਾਣੀਆਂ ਵਿੱਚ ਅਜਿਹੇ ਸੁਲੇਮਾਨੀ ਸੁਰਮੇ ਦਾ ਵਰਣਨ ਵੀ ਮਿਲਦਾ ਹੈ ਜਿਸ ਨੂੰ ਅੱਖਾਂ ਵਿੱਚ ਪਾਉਣ ਨਾਲ ਪ੍ਰਾਣੀ ਦਿਸਣੋਂ ਬੰਦ ਹੋ ਜਾਂਦਾ ਸੀ, ਪਰ ਉਹ ਦੂਜਿਆਂ ਨੂੰ ਵੇਖ ਸਕਦਾ ਸੀ।
ਪੰਜਾਬ ਵਿੱਚ ਸੁਰਮੇ ਦੀ ਵਰਤੋਂ ਸਭ ਘਰਾਂ ਵਿੱਚ ਹੁੰਦੀ ਸੀ, ਪਰ ਸੁਰਮਾ ਰਗੜਨ ਲਈ ਖਰਲ-ਵੱਟਾ ਸਿਰਫ਼ ਸਰਦੇ-ਪੁੱਜਦੇ ਘਰਾਂ ਵਿੱਚ ਹੀ ਮਿਲਦਾ ਸੀ। ਆਮ ਘਰ ਲੋੜ ਵੇਲੇ ਖਰਲ-ਵੱਟਾ ਉਨ੍ਹਾਂ ਘਰਾਂ ਤੋਂ ਮੰਗ ਲਿਆਉਂਦੇ ਸਨ।
ਸੁਰਮਾ ਤਿਆਰ ਕਰਨ ਲਈ ਇੱਕ ਵਿਸ਼ੇਸ਼ ਤਰੀਕਾ ਅਪਣਾਇਆ ਜਾਂਦਾ ਸੀ। ਬਾਜ਼ਾਰੋਂ ਸੁਰਮੇ ਦੀਆਂ ਡਲੀਆਂ ਲਿਆ ਕੇ ਖਰਲ ਵਿੱਚ ਤੋੜ ਲਈਆਂ ਜਾਂਦੀਆਂ ਹਨ। ਜਦੋਂ ਸੁਰਮਾ ਪੀਸਣਾ ਹੁੰਦਾ ਹੈ ਤਾਂ ਚਾਨਣਾ ਪੱਖ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਕਿ ਸੁਰਮੇ ਦੀ ਰਗੜਾਈ ਵੇਲੇ ਚੰਨ ਦੀਆਂ ਰਿਸ਼ਮਾਂ ਵੀ ਸੁਰਮੇ ਵਿੱਚ ਰਚ ਜਾਣ। ਆਮ ਤੌਰ ’ਤੇ ਔਰਤਾਂ ਮੱਸਿਆ ਤੋਂ ਦੋ ਦਿਨ ਬਾਅਦ ਸੁਰਮਾ ਪੀਸਣਾ ਪਾਉਂਦੀਆਂ ਹਨ ਤੇ ਪੂਰਨਮਾਸ਼ੀ ਤਕ ਪੰਜ-ਦਸ ਮਿੰਟ ਹਰ ਰੋਜ਼ ਰਗੜਦੀਆਂ ਹਨ। ਅੱਧੀ ਰਗੜਾਈ ਪਿੱਛੋਂ ਸੁਰਮੇ ਵਿੱਚ ਗੁਲਾਬ ਦਾ ਅਰਕ ਪਾ ਲਿਆ ਜਾਂਦਾ ਹੈ। ਲਗਾਤਾਰ ਰਗੜਾਈ ਨਾਲ ਅਰਕ ਸੁਰਮੇ ਵਿੱਚ ਹੀ ਰਚ ਕੇ ਸੁੱਕ ਜਾਂਦਾ ਹੈ। ਸੁਰਮਾ ਤਿਆਰ ਹੋਣ ਪਿੱਛੋਂ ਸਿਆਣੀ ਔਰਤ ਸੁਰਮੇ ਦੀ ਸਲਾਈ ਅੱਖਾਂ ਵਿੱਚ ਪਾ ਕੇ ਵੇਖਦੀ ਹੈ ਕਿ ਕਿਤੇ ਰੜਕਦਾ ਤਾਂ ਨਹੀਂ। ਸੁਰਮੇ ਦੇ ਠੀਕ ਤਿਆਰ ਹੋਣ ਦੀ ਤਸੱਲੀ ਕਰਨ ਪਿੱਛੋਂ ਇਸ ਨੂੰ ਸਾਫ਼ ਕੱਪੜੇ ਨਾਲ ਕੱਪੜ-ਛਾਣ ਕਰਕੇ ਸੁਰਮੇਦਾਨੀ ਵਿੱਚ ਪਾ ਲਿਆ ਜਾਂਦਾ ਹੈ।
ਕੁਝ ਲੋਕ ਸੁਰਮੇ ਦੀ ਬਜਾਏ ਕੱਜਲ ਦੀ ਵਰਤੋਂ ਅੱਖਾਂ ਲਈ ਜ਼ਿਆਦਾ ਨਰੋਈ ਸਮਝਦੇ ਹਨ। ਕੱਜਲ ਨੂੰ ਤਿਆਰ ਕਰਨ ਦਾ ਤਰੀਕਾ ਹੋਰ ਵੀ ਵਿਲੱਖਣ ਹੈ। ਨਿੰਮ ਦੇ ਤਣੇ ਵਿੱਚ ਪਾੜ ਪਾ ਕੇ ਉਹਦੇ ਵਿੱਚ ਰੂੰ ਦਾ ਫੰਬਾ ਰੱਖ ਦਿੱਤਾ ਜਾਂਦਾ ਹੈ। ਰੂੰ ਇੱਕੀ ਦਿਨ ਲਗਾਤਾਰ ਨਿੰਮ ਦਾ ਅਸਰ ਸੋਖਦਾ ਰਹਿੰਦਾ ਹੈ। ਇੱਕੀ ਦਿਨਾਂ ਬਾਅਦ ਰੂੰ ਕੱਢ ਕੇ ਉਹਦੀਆਂ ਵੱਟੀਆਂ ਵੱਟ ਲਈਆਂ ਜਾਂਦੀਆਂ ਹਨ। ਦੀਵਾ ਤੇ ਡੋਂਡਰੂ ਵਾਲੀ ਚੱਪਣੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਈ ਜਾਂਦੀ ਹੈ। ਦੀਵੇ ਵਿੱਚ ਪਾਉਣ ਲਈ ਸਰ੍ਹੋਂ ਦਾ ਤੇਲ ਵੀ ਕੋਹਲੂ ’ਤੇ ਆਪਣੇ ਸਾਹਮਣੇ ਬੈਠ ਕੇ ਕਢਵਾਇਆ ਹੁੰਦਾ ਹੈ ਤਾਂ ਕਿ ਤੇਲ ਵਿੱਚ ਕਿਸੇ ਤਰ੍ਹਾਂ ਦਾ ਰਲਾ ਨਾ ਪਵੇ। ਦੀਵਾ ਬਾਲ ਕੇ ਦੁਆਲੇ ਦੋ ਇੱਟਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਤੇ ਉੱਤੇ ਡੋਂਡਰੂ ਵਾਲੀ ਚੱਪਣੀ ਮੂਧੀ ਮਾਰ ਦਿੱਤੀ ਜਾਂਦੀ ਹੈ। ਚੱਪਣੀ ਉੱਤੇ ਸ਼ਾਮ ਤਕ ਕੱਜਲ ਦਾ ਗੁਲ ਬਣ ਜਾਂਦਾ ਹੈ। ਉਹ ਗੁਲ ਲਾਹ ਕੇ ਖਰਲ-ਵੱਟੇ ਨਾਲ ਪੀਹ ਲਿਆ ਜਾਂਦਾ ਹੈ ਤੇ ਵਰਤੋਂ ਲਈ ਸ਼ੀਸ਼ੀ ਵਿੱਚ ਪਾ ਲਿਆ ਜਾਂਦਾ ਹੈ।
ਕੱਜਲ ਨੂੰ ਅੱਖਾਂ ਲਈ ਨਰੋਆ ਸਮਝਿਆ ਜਾਂਦਾ ਹੈ। ਜੋ ਔਰਤ ਸ਼ਿਲੇ ਵਿੱਚ ਹੁੰਦੀ ਹੈ, ਉਹ ਆਪਣੇ ਤੇ ਨਵਜੰਮੇ ਬੱਚੇ ਦੀਆਂ ਅੱਖਾਂ ਵਿੱਚ ਲਗਾਤਾਰ ਚਾਲੀ ਦਿਨ ਤਕ ਰੋਜ਼ ਕੱਜਲ ਪਾਉਂਦੀ ਹੈ। ਇਹ ਵਿਸ਼ਵਾਸ ਹੈ ਕਿ ਕੱਜਲ ਨਾਲ ਜੱਚਾ ਤੇ ਬੱਚਾ ਦੋਵਾਂ ਦੀਆਂ ਅੱਖਾਂ ਪੱਕੀਆਂ ਹੋ ਜਾਂਦੀਆਂ ਹਨ। ਨਾ ਨਜ਼ਰ ਕਮਜ਼ੋਰ ਹੁੰਦੀ ਹੈ ਤੇ ਨਾ ਅੱਖਾਂ ਹੀ ਦੁਖਣੀਆਂ ਆਉਂਦੀਆਂ ਹਨ। ਆਪਣੇ ਆਲੇ ਭੋਲੇ ਬਾਲ ਨੂੰ ਨੁਹਾ-ਧੁਆ ਕੇ ਤਿਆਰ ਕਰਦਿਆਂ ਮਾਂ ਦੇ ਬੁੱਲ੍ਹਾਂ ’ਤੇ ਅਕਸਰ ਲੋਰੀ ਦੇ ਬੋਲ ਜਾਗ ਪੈਂਦੇ ਹਨ: ਤੋ ਵੇ ਤੋਤੜਿਆ ਤੋਤਾ ਸ਼ਹਿਰ ਸਕੰਦਰ ਦਾ ਪਾਣੀ ਭਰਦਾ ਮੰਦਰ ਦਾ ਕੰਮ ਕਰੇ ਦੁਪਹਿਰਾਂ ਦਾ ਕੱਜਲ ਪਾਵੇ ਲਹਿਰਾਂ ਦਾ।
ਮਮਤਾਵਾਨ ਹੋਈ ਮਾਂ ਨੂੰ ਅਚਾਨਕ ਨਜ਼ਰ ਟਪਾਰ ਕਰਨੀ ਯਾਦ ਆਉਂਦੀ ਹੈ, ਉਹ ਕਾਹਲੀ ਨਾਲ ਬੱਚੇ ਦੇ ਕੰਨ ਪਿੱਛੇ ਜਾਂ ਮੱਥੇ ਦੇ ਇੱਕ ਪਾਸੇ ਕੱਜਲ ਜਾਂ ਸੁਰਮੇ ਦਾ ਕਾਲਾ ਟਿੱਕਾ ਲਾ ਦਿੰਦੀ ਹੈ। ਇਹ ਧਾਰਨਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸੁੰਦਰਤਾ ਦੀ ਇਕਸਾਰਤਾ ਟੁੱਟਦੀ ਹੈ ਤੇ ਬੱਚੇ ਨੂੰ ਚੰਦਰੀ ਨਜ਼ਰ ਨਹੀਂ ਲੱਗਦੀ।
ਸੁਰਮੇ ਨਾਲ ਬੱਚੇ ਦੇ ਭਰਵੱਟੇ ਬਣਾਉਣ ਦੀ ਪਿਰਤ ਵੀ ਪ੍ਰਚੱਲਿਤ ਸੀ। ਬਜ਼ੁਰਗ ਔਰਤਾਂ ਕਹਿੰਦੀਆਂ ਸਨ ਕਿ ਬੁਢਾਪੇ ਵਿੱਚ ਵਾਲ ਭਾਵੇਂ ਸਾਰੇ ਹੀ ਚਿੱਟੇ ਹੋ ਜਾਣ, ਭਰਵੱਟਿਆਂ ਵਿੱਚ ਧੌਲਾ ਨਹੀਂ ਆਉਂਦਾ।
ਕੁਝ ਸ਼ੌਕੀਨ ਕਿਸਮ ਦੇ ਆਦਮੀ ਵੀ ਸੁਰਮੇ ਦੀ ਵਰਤੋਂ ਕਰਦੇ ਸਨ। ਆਦਮੀ ਕੁਝ ਖ਼ਾਸ ਮੌਕਿਆਂ ’ਤੇ ਹੀ ਸੁਰਮਾ ਪਾਉਂਦੇ ਸਨ ਜਿਵੇਂ ਮੇਲੇ ਜਾਂ ਵਿਆਹ ਜਾਣ ਵੇਲੇ, ਪਰ ਸੁਰਮਾ ਪਾਉਣ ਵਾਲੇ ਆਦਮੀਆਂ ਨੂੰ ਚੰਗੀ ਨਜ਼ਰੇ ਨਹੀਂ ਸੀ ਵੇਖਿਆ ਜਾਂਦਾ। ਲੋਕ ਉਨ੍ਹਾਂ ਨੂੰ ਚਰਿੱਤਰਵਾਨ ਨਹੀਂ ਸਨ ਸਮਝਦੇ।
ਕੰਜ ਕੁਆਰੀ ਨੂੰ ਸਾਡਾ ਸਮਾਜ ਬਹੁਤਾ ਹਾਰ ਸ਼ਿੰਗਾਰ ਕਰਨ ਦੀ ਖੁੱਲ੍ਹ ਨਹੀਂ ਦਿੰਦਾ। ਕੁਆਰੀ ਕੁੜੀ ਦਾ ਸੁਰਮਾ ਪਾਉਣਾ ਉਹਦੇ ਸ਼ੋਖ ਹੋਣ ਦੀ ਬਿਰਤੀ ਦਾ ਸੂਚਕ ਸਮਝਿਆ ਜਾਂਦਾ ਸੀ। ਕੁਆਰੀ ਕੁੜੀ ਤੋਂ ਮਾਪਿਆਂ ਦੇ ਪਿੰਡ ਗੰਭੀਰ ਤੇ ਸਾਦ-ਮੁਰਾਦਾ ਹੋਣ ਦੀ ਆਸ ਕੀਤੀ ਜਾਂਦੀ ਸੀ। ਵੇਖੋ: ਧਾਰੀ ਬੰਨ੍ਹ ਸੁਰਮਾ ਨਾ ਪਾਈਏ, ਧੀਏ ਘਰ ਮਾਪਿਆਂ ਦੇ। ਜਾਂ ਸੁਰਮਾ ਨੌਂ ਰੱਤੀਆਂ ਪਾਉਂਦੀ ’ਤੇ ਆ ਗਿਆ ਤਾਇਆ। ਰੋ ਰੋ ਕੱਢ ਸੁੱਟਿਆ ਕਿਹੜੇ ਸ਼ੌਕ ਨੂੰ ਪਾਇਆ।
ਪਰ ਸੁਰਮੇ ਵਾਲੀਆਂ ਅੱਖਾਂ ਦੀ ਸੁਪਨਈ ਉਡਾਰੀ ਰੋਕਾਂ ਦੀਆਂ ਕੰਧਾਂ ਤੋਂ ਪਰਲੇ ਪਾਰ ਵੀ ਪਹੁੰਚ ਜਾਂਦੀ ਹੈ ਤੇ ਗੀਤ ਦੇ ਬੋਲ ਮੱਧਮ ਸੁਰ ਵਿੱਚ ਹਵਾ ਵਿੱਚ ਘੁਲ ਜਾਂਦੇ ਹਨ: ਜੇ ਤੂੰ ਘੋੜਾ ਪੀੜਿਆ ਮੇਰੇ ਸਾਲੂ ਦੀ ਕਰੀਂ ਵੇ ਤਿਆਰੀ ਵੇ ਬੀਬਾ, ਮੇਰੇ ਸਾਲੂ ਦੀ ਕਰੀਂ ਵੇ ਤਿਆਰੀ … ਮਾਹੀ ਛੈਲਾ, ਗਹਿਰੀਆਂ ਅੱਖਾਂ ਅੱਖਾਂ ਗਹਿਰਮ ਗਹਿਰੀਆਂ ਵਿੱਚ ਕਜਲੇ ਦੀ ਧਾਰੀ ਵੇ ਬੀਬਾ, ਵਿੱਚ ਕਜਲੇ ਦਾ ਡੋਰਾ ਮਾਹੀ ਛੈਲਾ, ਅੱਖਾਂ ਗਹਿਰੀਆਂ।
ਸ਼ਗਨਾਂ ਦੀ ਮਹਿੰਦੀ ਲੱਗਦੀ ਹੈ। ਸੁਰਮੇ ਦੀ ਧਾਰੀ ਸੁਪਨਿਆਂ ਦਾ ਰੰਗ ਹੋਰ ਗੂੜ੍ਹਾ ਕਰ ਦਿੰਦੀ ਹੈ। ਤਾਰਿਆਂ ਦੀ ਲੋਅ ਵਿੱਚ ਗਾਏ ਸੁਹਾਗ ਗੀਤ ਮਾਪਿਆਂ ਦੇ ਘਰ ਤੋਂ ਸਦੀਵੀ ਵਿਛੋੜੇ ਦੀ ਉਦਾਸੀ ਦੇ ਦਿੰਦੇ ਹਨ। ਢੋਲਕ ਦੇ ਗੀਤ ਉਦਾਸੀ ਦੇ ਕੱਜਲ ਨੂੰ ਫਿੱਕਿਆਂ ਕਰਨ ਦੀ ਕੋਸ਼ਿਸ਼ ਕਰਦੇ ਹਨ: ਸੁਰਮਾ ਵਿਕਣਾ ਆਇਆ ਕਿ ਇੱਕ ਲੱਪ ਸੁਰਮੇ ਦੀ ਸ਼ਾਵਾ ਇੱਕ ਲੱਪ ਸੁਰਮੇ ਦੀ। ਹੋਰਾਂ ਨੇ ਲੀਤਾ ਪੈਸੇ ਧੇਲੇ, ਸੱਸ ਨੇ ਟਕਾ ਭਨਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪੀਠਾ ਸਿਲ-ਪੱਥਰਾਂ ਨਾਲ ਸੱਸ ਨੇ ਚੱਕੀ ਪਿਹਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪਾਇਆ ਸ਼ੀਸ਼ੀ ਬੋਤਲ, ਸੱਸ ਨੇ ਮੱਟ ਭਰਾਇਆ ਕਿ ਇੱਕ ਲੱਪ ਸੁਰਮੇ ਦੀ। ਹੋਰਾਂ ਪਾਈ ਇੱਕ ਸਿਲਾਈ ਸੱਸ ਨੇ ਲੱਪ ਭਰ ਪਾਇਆ ਕਿ ਇੱਕ ਲੱਪ ਸੁਰਮੇ ਦੀ।
ਇਸੇ ਤਰ੍ਹਾਂ ਵਿਆਹ ਨਾਲ ਸਬੰਧਿਤ ਇੱਕ ਰਸਮ ‘ਸੁਰਮਾ ਪਵਾਈ’ ਦੀ ਹੈ। ਜਦੋਂ ਲਾੜਾ ਬਣ-ਫੱਬ ਕੇ ਘੋੜੀ ਚੜ੍ਹਦਾ ਹੈ ਤਾਂ ਉਸ ਦੀ ਵੱਡੀ ਭਰਜਾਈ ਜਾਂ ਸਾਰੀਆਂ ਭਰਜਾਈਆਂ ਵਾਰੋ-ਵਾਰੀ ਉਸ ਦੀ ਅੱਖ ਵਿੱਚ ਸੁਰਮਾ ਪਾਉਂਦੀਆਂ ਹਨ ਤਾਂ ਜੋ ਲਾੜੇ ਦਾ ਰੂਪ ਨਿਖਰੇ ਤੇ ਚੰਦਰੀਆਂ ਰੂਹਾਂ ਵੀ ਉਸ ਤੋਂ ਪਰ੍ਹਾਂ ਰਹਿਣ। ਇਸ ਰੀਤ ਸਮੇਂ ਕੁਝ ਗੀਤ ਗਾਏ ਜਾਂਦੇ ਹਨ: ਪਹਿਲੀ ਸਲਾਈ ਵੇ ਦਿਓਰਾ ਰਸ ਭਰੀ ਦੂਜੀ ਗੁਲਨਾਰ ਤੀਜੀ ਸਲਾਈ ਤਾਂ ਪਾਵਾਂ ਦਿਓਰਾ ਜੇ ਮੁਹਰਾਂ ਦੇਵੇਂ ਚਾਰ। ਜਾਂ ਕਿੰਨ ਪਾਈਆਂ ਤੈਨੂੰ ਸੁਰਮੇ ਸਲਾਈਆਂ ਕਿੰਨ ਗੁੰਦੀ ਤੇਰੀ ਵਾਗ ਵੇ। ਭਾਬੋ ਪਾਈਆਂ ਤੈਨੂੰ ਸੁਰਮੇ ਸਲਾਈਆਂ ਭੈਣ ਗੁੰਦੀ ਤੇਰੀ ਵਾਗ ਵੇ ਪੰਜ ਰੁਪਈਏ ਭਾਬੋ ਸੁਰਮਾ ਪਵਾਈ ਬੂਰੀ ਝੋਟੀ ਭੈਣ ਦੀ ਵਾਗ ਵੇ। ਇਸ ਮੌਕੇ ਦਾ ਇੱਕ ਹੋਰ ਗੀਤ ਇਸ ਤਰ੍ਹਾਂ ਹੈ: ਸ਼ੀਸ਼ਾ ਸੁਰਮਾ ਦੋ ਜਣੇ ਵੇ ਦਿਓਰਾ ਦੋਵੇਂ ਸਕੇ ਭਰਾ ਇੱਕ ਪਾਈਏ, ਇੱਕ ਵੇਖੀਏ ਤੈਨੂੰ ਨਵੀਂ ਬੰਨੀ ਦਾ ਚਾਅ ਅੰਦਰ ਵਿਛਾਵਾਂ ਮਖਮਲ ਦਿਓਰਾ ਬਾਹਰ ਕਰਾਂ ਛਿੜਕਾ ਮੱਥਾ ਟੇਕਣਾ ਭੁੱਲ ਗਿਆ, ਤੈਨੂੰ ਨਵੀਂ ਬੰਨੀ ਦਾ ਚਾਅ।
ਸੁਰਮਾ ਪਵਾਈ ਦੀ ਰੀਤ ਵੇਲੇ ਆਪਸ ਵਿੱਚ ਹਾਸਾ-ਠੱਠਾ ਵੀ ਹੁੰਦਾ ਹੈ ਤੇ ਲਾੜਾ ਆਪਣੀਆਂ ਭਰਜਾਈਆਂ ਨੂੰ ਸ਼ਗਨ ਵਜੋਂ ਕੁਝ ਰੁਪਏ ਵੀ ਦਿੰਦਾ ਹੈ।
ਲੋਕਾਂ ਦਾ ਨਿਸ਼ਚਾ ਹੈ ਕਿ ਸੁਰਮਾ ਭੂਤ-ਪ੍ਰੇਤ ਤੇ ਚੰਦਰੀਆਂ ਰੂਹਾਂ ਨੂੰ ਦੂਰ ਰੱਖਦਾ ਹੈ। ਘੋੜੀ ਉੱਤੇ ਚੜ੍ਹਨ ਮਗਰੋਂ ਲਾੜੇ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰੀਤ ਦਰਅਸਲ ਟੂਣਾ-ਚਿੰਤਨ ਉਪਰ ਹੀ ਆਧਾਰਿਤ ਹੈ। ਇਸ ਟੂਣੇ ਅਨੁਸਾਰ ਸੁਰਮਾ ਚੰਦਰੀਆਂ ਰੂਹਾਂ ਤੋਂ ਲਾੜੇ ਦੀ ਉਦੋਂ ਤਕ ਰਾਖੀ ਕਰਦਾ ਹੈ ਜਦੋਂ ਤਕ ਉਹ ਡੋਲੀ ਲੈ ਕੇ ਘਰ ਨਹੀਂ ਮੁੜ ਆਉਂਦਾ। ਨੌਕਰ ਮਾਹੀ ਦਾ ਅਸਲੀ ਟਿਕਾਣਾ ਤਾਂ ਪਰਦੇਸ ਹੀ ਹੁੰਦਾ ਹੈ। ਉਹਦੇ ਸੰਸੇ ਗੀਤ ਵਿੱਚ ਬੋਲਦੇ ਹਨ: ਸੁਰਮਾ ਨਾ ਪਾਈਂ ਲਾਜੋ, ਸੁਰਮਾ ਨਾ ਪਾਈਂ ਨੀ ਵਿੱਚ ਫ਼ੌਜਾਂ ਦੇ ਵੱਸਣਾ, ਅਸਾਂ ਮਿਹਣਾ ਨਾ ਲਾਈਂ ਨੀ।
ਮਰਿਆਦਾ ਦੀ ਮੂਰਤ ਦਾ ਅੱਗੋਂ ਉਹੀ ਜੁਆਬ ਹੁੰਦਾ ਹੈ ਜੋ ਘਰ ਦੀ ਲਾਜ ਪਾਲਣ ਵਾਲੀ ਸੁਆਣੀ ਦਾ ਹੋ ਸਕਦਾ ਹੈ: ਭਰੀਓ ਸਲਾਈ ਜੀ, ਮੈਂ ਨੈਣੀਂ ਨਾ ਲਾਈ ਜੀ, ਤੈਥੋਂ ਤਾਂ ਡਰਦੀ ਨੇ ਸਿੰਘ ਜੀ, ਡੋਲ੍ਹ ਗਵਾਈ ਜੀ।
ਜਿਸ ਔਰਤ ਦਾ ਕੰਤ ਪਰਦੇਸੀ ਹੋਵੇ, ਉਸ ਦੇ ਮਨ ਨੂੰ ਸੰਨ੍ਹ ਲੱਗਣ ਦਾ ਖ਼ਤਰਾ ਤਾਂ ਬਣਿਆ ਹੀ ਰਹਿੰਦਾ ਹੈ। ਕੋਈ ਇਹੋ ਜਿਹੀ ਗੱਲ ਕਹਿਣ ਵਾਲਾ ਵੀ ਮਿਲ ਜਾਂਦਾ ਹੈ: ਸੁਣ ਕੁੜੀਏ, ਤੇਰੀ ਰਹਿਤ ਮਲੂਕ ਤੇਰੇ ਬੋਲ ਮਲੂਕ ਆਖੇਂ ਤਾਂ ਨੈਣੀਂ ਤੈਨੂੰ ਪਾ ਨੀ ਲਈਏ। ਕੰਤ ਦੇ ਪਿਆਰ ਵਿੱਚ ਰੱਤੀ ਦਾ ਅੱਗੋਂ ਇਹੀ ਜੁਆਬ ਹੋ ਸਕਦਾ ਹੈ: ਸੁਣ ਮੁੰਡਿਆ ਵੇ, ਨੈਣ-ਸ਼ੀਸ਼ੇ ਦਾ ਜੋੜ ਸ਼ੀਸ਼ੇ ਸੁਰਮੇ ਦਾ ਜੋੜ ਨਾਰ ਬਿਗਾਨੀ ਨੈਣੀਂ ਨਾ ਵੇ ਪਵੇ।
ਸੁਰਮੇ ਨਾਲ ਕੁਝ ਸਮਾਜਿਕ ਰੀਤਾਂ ਵੀ ਸਬੰਧਿਤ ਹਨ। ਫਾਜ਼ਿਲਕਾ ਦੇ ਹਿੰਦੂ ਅਰੋੜਿਆਂ ਵਿੱਚ ‘ਅੱਖ ਸਲਾਈ’ ਦੀ ਰੀਤ ਪ੍ਰਚੱਲਿਤ ਹੈ। ਉਨ੍ਹਾਂ ਵਿੱਚ ਜਦੋਂ ਕਿਸੇ ਔਰਤ ਨੂੰ ਪਹਿਲੇ ਬੱਚੇ ਦੇ ਪੈਦਾ ਹੋਣ ਦੀ ਸੰਭਾਵਨਾ ਬਣਦੀ ਹੈ ਤਾਂ ਉਸ ਔਰਤ ਦੀ ਨਨਾਣ ਤੀਜੇ ਮਹੀਨੇ ਉਸ ਦੀਆਂ ਅੱਖਾਂ ਵਿੱਚ ਸੁਰਮਚੂ ਨਾਲ ਸੁਰਮਾ ਪਾਉਣ ਦੀ ਰੀਤ ਕਰਦੀ ਹੈ। ਇਸ ਰੀਤ ਸਮੇਂ ਗਰਭਵਤੀ ਤੀਵੀਂ ਦੇ ਮਾਪੇ ਕੁਝ ਚਾਵਲ ਭੇਜਦੇ ਹਨ ਜੋ ਪਕਾ ਕੇ ਸਾਕ-ਸਬੰਧੀਆਂ ਵਿੱਚ ਵਰਤਾਏ ਜਾਂਦੇ ਹਨ। ਇਸ ਰੀਤ ਪਿੱਛੋਂ ਗਰਭਵਤੀ ਬੱਚੇ ਦੇ ਜੰਮਣ ਤਕ ਸੁਰਮਾ ਨਹੀਂ ਪਾਉਂਦੀ।
ਇਸ ਰੀਤ ਰਾਹੀਂ ਉਸ ਔਰਤ ਦੇ ਪਤੀ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਨੂੰ ਆਉਣ ਵਾਲੇ ਜੀਅ ਨੂੰ ਨਿਰਵਿਘਨ ਪਲਣ ਦੇਣਾ ਚਾਹੀਦਾ ਹੈ ਅਤੇ ਓਨੇ ਚਿਰ ਤਕ ਆਪਣੀ ਪਤਨੀ ਦੀ ਨੇੜਤਾ ਕਰਨ ਦੀ ਇੱਛਾ ਤਿਆਗ ਦੇਣੀ ਚਾਹੀਦੀ ਹੈ। ਸੁਰਮਾ ਨਿੱਕੇ ਬੱਚਿਆਂ ਦੀਆਂ ਖੇਡਾਂ ਦਾ ਹਿੱਸਾ ਵੀ ਬਣਦਾ ਹੈ। ਬੱਚੇ ਮੌਖਿਕ ਅੜਾਉਣੀਆਂ ਤੇ ਬੁਝਾਰਤਾਂ ਵਿੱਚ ਇੱਕ-ਦੂਜੇ ਨੂੰ ਉਲਝਾ ਲੈਂਦੇ ਹਨ। ਇਸ ਪ੍ਰਕਾਰ ਦੀ ਇੱਕ ਅੜਾਉਣੀ ਹੈ: ਇੱਕ ਰੱਤੀ ਸੁਰਮਾ ਨੌਂ ਜਣੀਆਂ ਤੇ ਨੌਂ ਮਣ ਸੁਰਮਾ ਕੈ ਜਣੀਆਂ?
ਬੱਚੇ ਜੁਆਬ ਲੱਭਣ ਲਈ ਅੰਕਾਂ ਨੂੰ ਗੁਣਾਂ ਕਰਨ ਵਿੱਚ ਰੁੱਝ ਜਾਂਦੇ ਹਨ ਤੇ ਅਕਸਰ ਥੱਕ-ਹਾਰ ਕੇ ਸਲੇਟਾਂ ਪਰ੍ਹਾਂ ਰੱਖ ਦਿੰਦੇ ਹਨ। ਸੁਰਮੇ ਨਾਲ ਸਬੰਧਿਤ ਅਣਗਿਣਤ ਬੁਝਾਰਤਾਂ ਵਿੱਚੋਂ ਵੰਨਗੀ ਮਾਤਰ ਇੱਕ ਬੁਝਾਰਤ ਵੀ ਵੇਖੋ: ਪਿੱਤਲ ਦੀ ਮੈਂ ਖੂਹੀ ਬਣਾਈ ਲੱਪ ਕੁ ਪਾਣੀ ਝੱਲੇ ਖੋਤਾ ਮੇਰਾ ਡੁੱਬਣ ਲੱਗਾ ਪੂਛਲ ਪਈ ਹਿੱਲੇ। (ਜੁਆਬ: ਸੁਰਮੇਦਾਨੀ)
ਸੁਰਮਾ ਪਾ ਤਾਂ ਹਰ ਕੋਈ ਲੈਂਦਾ ਹੈ, ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਹੈ। ਸੁਰਮੇ ਦੇ ਹਵਾਲੇ ਨਾਲ ਇਸ ਤਰ੍ਹਾਂ ਦੇ ਜੀਵਨ-ਸੱਚ ਨੂੰ ਪ੍ਰਗਟ ਕਰਨ ਵਾਲੇ ਅਨੇਕਾਂ ਅਖਾਣ-ਮੁਹਾਵਰੇ ਵੀ ਪ੍ਰਚੱਲਿਤ ਹਨ। ਸੁਰਮੇ ਦੀ ਵਰਤੋਂ ਵਾਂਗ ਇਨ੍ਹਾਂ ਅਖਾਣਾਂ-ਮੁਹਾਵਰਿਆਂ ਦੀ ਵਰਤੋਂ ਵੀ ਸਾਡੀ ਨਿਤਾਪ੍ਰਤੀ ਦਾ ਹਿੱਸਾ ਹੋ ਗਈ ਹੈ।
ਪੰਜਾਬ ਵਿੱਚ ਕਈ ਤੀਵੀਆਂ ਆਪਣੇ ਚਿਹਰੇ ਉੱਤੇ ਸੁਰਮੇ ਨਾਲ ਕਾਲਾ ਤਿਲ ਬਣਾ ਲੈਂਦੀਆਂ ਹਨ। ਇੱਕ ਤਾਂ ਇਹ ਚਿਹਰੇ ਦੀ ਆਭਾ ਨੂੰ ਵਧਾਉਂਦਾ ਹੈ ਤੇ ਦੂਜਾ ਭੈੜੀ ਨਜ਼ਰ ਤੋਂ ਰੱਖਿਆ ਕਰਦਾ ਹੈ, ਪਰ ਵਿਧਵਾ ਔਰਤਾਂ ਲਈ ਸੁਰਮੇ ਦੀ ਵਰਤੋਂ ਵਰਜਿਤ ਹੈ। ਵਿਧਵਾ ਦਾ ਸੁਰਮਾ ਨਾ ਪਾਉਣਾ ਹੀ ਇਸ ਗੱਲ ਦਾ ਇਸ਼ਾਰਾ ਹੈ ਕਿ ਉਹ ਜ਼ਿੰਦਗੀ ਦੀਆਂ ਖ਼ੁਸ਼ੀਆਂ ਤੇ ਸੁਖਾਂ ਤੋਂ ਮਹਿਰੂਮ ਹੋ ਗਈ ਹੈ।
ਖ਼ੁਸ਼ੀਆਂ ਤੇ ਸ਼ਗਨਾਂ-ਸਾਰਥਾਂ ਦੇ ਅਵਸਰ ’ਤੇ ਸੁਰਮੇ ਦੀ ਵਰਤੋਂ ਜ਼ਰੂਰ ਹੁੰਦੀ ਹੈ, ਪਰ ਸੁਰਮੇ ਦੀ ਸਾਂਝ ਇੱਕ ਉਦਾਸ ਰਸਮ ਨਾਲ ਵੀ ਹੈ। ਜਦੋਂ ਕੋਈ ਪੰਜਾਬਣ ਸੁਹਾਗਣ-ਭਾਗਣ ਮਰਦੀ ਹੈ ਤਾਂ ਉਹਦੀਆਂ ਅੱਖਾਂ ਵਿੱਚ ਮਿਰਚਾਂ ਧੂੜ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਮਰਨ ਵਾਲੀ ਦੀ ਭਟਕਦੀ ਹੋਈ ਰੂਪ ਵਾਪਸ ਘਰ ਪਹੁੰਚਣਾ ਚਾਹੇ ਤਾਂ ਉਸ ਨੂੰ ਘਰ ਦਾ ਰਾਹ ਨਾ ਲੱਭੇ ਤੇ ਉਹ ਭੂਤ ਬਣ ਕੇ ਪਤੀ ਨੂੰ ਤੰਗ ਨਾ ਕਰੇ।
ਇਸ ਰੀਤ ਤੋਂ ਇਲਾਵਾ ਉਸ ਨੂੰ ਸੁਹਾਗਣ ਹੋਣ ਦਾ ਪੂਰਾ ਮਾਣ ਵੀ ਦਿੱਤਾ ਜਾਂਦਾ ਹੈ। ਉਸ ਦੀ ਮ੍ਰਿਤਕ ਦੇਹ ਦਾ ਪੂਰਾ ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ। ਉਸ ਦੇ ਹੱਥਾਂ ਨੂੰ ਮਹਿੰਦੀ ਲਾਉਂਦੇ ਹਨ। ਵਿੱਤ ਮੂਜਬ ਉਹਦੇ ਕੰਨ ਜਾਂ ਨੱਕ ਵਿੱਚ ਕੋਈ ਚਾਂਦੀ ਜਾਂ ਸੋਨੇ ਦਾ ਗਹਿਣਾ ਵੀ ਪਾਉਂਦੇ ਹਨ। ਗ਼ਰੀਬ ਲੋਕ ਸੋਨੇ ਦੀ ਥਾਂ ਚਾਂਦੀ ਦੀ ਪਤਲੀ ਜਿਹੀ ਤਾਰ ਨੱਕ ਜਾਂ ਕੰਨ ਵਿੱਚ ਪਾ ਕੇ ਰਸਮ ਪੂਰਤੀ ਕਰ ਲੈਂਦੇ ਹਨ। ਉਸ ਦੀ ਦੇਹ ਉੱਤੇ ਓਢਣਾ (ਦੋ ਲੀੜੇ, ਫੁਲਕਾਰੀ ਤੇ ਦੁਪੱਟਾ) ਪਾਇਆ ਜਾਂਦਾ ਹੈ। ਸੁਰਮੇ ਦਾ ਮਹੱਤਵ ਇਸ ਵੇਲੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਂਦਾ। ਮ੍ਰਿਤਕ ਸੁਹਾਗਣ ਦੀਆਂ ਬੰਦ ਅੱਖਾਂ ਵਿੱਚ ਸੁਰਮਾ ਵੀ ਪਾਇਆ ਜਾਂਦਾ ਹੈ। ਇਸ ਰੀਤ ਦੀ ਪੂਰਤੀ ਪਿੱਛੋਂ ਸੁਰਮੇਦਾਨੀ ਨੂੰ ਵਾਪਸ ਘਰ ਲੈ ਕੇ ਨਹੀਂ ਜਾਂਦੇ। ਉਸ ਸੁਰਮੇਦਾਨੀ ਨੂੰ ਸੁਹਾਗਣ ਦੀ ਬਲਦੀ ਚਿਤਾ ਵਿੱਚ ਹੀ ਸੁੱਟ ਦਿੱਤਾ ਜਾਂਦਾ ਹੈ। ਮ੍ਰਿਤਕ ਸੁਹਾਗਣ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ ਰੀਤ ਕਦੋਂ ਦੀ ਮੁੱਕ ਚੁੱਕੀ ਹੈ, ਪਰ ਸੁਰਮੇ ਦੀ ਕਾਲੀ ਧਾਰੀ ਨੇ ਪੰਜਾਬੀਆਂ ਦੇ ਜੀਵਨ ਤੇ ਸੱਭਿਆਚਾਰ ਵਿੱਚ ਆਪਣੀ ਵੱਖਰੀ ਤੇ ਵਿਸ਼ੇਸ਼ ਥਾਂ ਮੱਲੀ ਹੋਈ ਹੈ। ਨਿੱਕੇ ਬਾਲ ਦੀ ‘ਨਜ਼ਰ ਟਪਾਰ’ ਦੀ ਰੀਤ ਤੋਂ ਲੈ ਕੇ, ਘੋੜੀ ਚੜ੍ਹੇ ਲਾੜੇ ਨੂੰ ਭਾਬੀਆਂ ਦੇ ਸੁਰਮਾ ਪਾਉਣ ਦੀ ਰਸਮ ਤਕ ਸੁਰਮੇ ਦੀ ਵਰਤੋਂ ਰੀਝਾਂ ਤੇ ਸ਼ਗਨਾਂ-ਸਾਰਥਾਂ ਵਿੱਚ ਆਮ ਤੌਰ ’ਤੇ ਖ਼ੁਸ਼ੀਆਂ ਪ੍ਰਦਾਨ ਕਰਨ ਦਾ ਸਾਧਨ ਬਣਦੀ ਹੈ। ਂ
Soorma (2018)
Olympian Philippe Goldberg Joins Soorma Hockey Club Men’s Team as Head Coach for the Upcoming Season
Soorma Hockey Club announced the appointment of Olympian Philippe Goldberg of Belgium as the new Head Coach of the Men’s Team ahead of Hero Hockey India League Season 2. Read More....
(Soorma)