#StandWithFarmers #Standwithfarmerschallenge #isupportfarmers #NoFarmersNoFood#ਕਿਸਾਨਏਕਤਾਜ਼ਿੰਦਾਬਾਦ #ਕਿਸਾਨਾਂ_ਦਾ_ਸੋਸ਼ਣ_ਬੰਦ_ਕਰੋ
trying on a metaphor
RMH
d e v o n
Show & Tell

❣ Chile in a Photography ❣

Product Placement
𓃗

pixel skylines

roma★
let's talk about Bridgerton tea, my ask is open
Xuebing Du
PUT YOUR BEARD IN MY MOUTH
will byers stan first human second
Stranger Things
Noah Kahan

#extradirty

No title available
Sade Olutola

PR's Tumblrdome
cherry valley forever
seen from United States

seen from United States
seen from France
seen from Colombia

seen from United States
seen from Mexico

seen from United States

seen from Poland
seen from Bolivia

seen from United States

seen from Austria
seen from United States
seen from Argentina

seen from United States
seen from Ecuador
seen from Türkiye
seen from China
seen from Canada

seen from United States
seen from Colombia
@daasharjitsingh
#StandWithFarmers #Standwithfarmerschallenge #isupportfarmers #NoFarmersNoFood#ਕਿਸਾਨਏਕਤਾਜ਼ਿੰਦਾਬਾਦ #ਕਿਸਾਨਾਂ_ਦਾ_ਸੋਸ਼ਣ_ਬੰਦ_ਕਰੋ
ਜ਼ਿੰਦਗੀ ਵਿੱਚ ਹਰ ਕੋਈ ਦੌਲਤ ਵਧਾਉਣਾ ਚਾਹੁੰਦਾ ਹੈ, ਦੋਸਤ ਵਧਾਉਣਾ ਚਾਹੁੰਦਾ ਹੈ, ਕੰਮਕਾਰ ਵਧਾਉਣਾ ਚਾਹੁੰਦਾ ਪਰ ਇਹ ਸਭ ਕਰਦੇ ਹੋਏ ਗੁਰਬਾਣੀ ਪੜ੍ਹਣਾ ਸਮਝਣਾ ਵੀ ਵਧਾਉਣਾ ਚਾਹਿਦਾ ਹੈ, ਜਿਸਤੋਂ ਸਾਨੂੰ ਐਸੀ ਮਤਿ ਮਿਲਦੀ ਹੈ, ਜਿਸ ਨਾਲ ਅਸੀਂ ਸਹੀ ਫੈਸਲੇ ਲੈਂਦੇ ਹਾਂ ਭਾਵ ਬਿਬੇਕ ਬੁਧਿ ਪ੍ਰਾਪਤ ਹੁੰਦੀ ਹੈ, ਅਤੇ ਗੁਰਬਾਣੀ ਤੋਂ ਹੀ ਸਾਨੂੰ ਅਸਲੀ ਦੌਲਤ ਮਾਲਕ ਦੇ ਗੁਣਾਂ ਦੇ ਦੌਲਤ, ਆਨੰਦ ਦੀ ਦੌਲਤ, ਸੱਚ ਦੀ ਦੌਲਤ ਮਿਲਦੀ ਹੈ, ਜਿਸਨੂੰ, ਸਾਡੇ ਤੋਂ, ਨਾ ਕੋਈ ਖੋਹ ਸਕਦਾ ਹੈ, ਅਤੇ ਇਹ ਦੌਲਤ ਵੰਡਿਆਂ ਘਟਦੀ ਵੀ ਨਹੀਂ ਸਗੋਂ ਹੋਰ ਵਧਦੀ ਹੈ, ਇਸਲਈ ਸਭ ਕੁਝ ਕਰਦੇ ਕਰਾਉਂਦੇ ਸਾਨੂੰ ਗੁਰਬਾਣੀ ਸੁਣਨ, ਪੜ੍ਹਣ, ਸਮਝਣ ਨੂੰ ਵੀ ਵਧਾਉਣਾ ਚਾਹਿਦਾ ਹੈ ਤਾਂ ਜੋ ਅਸੀਂ ਜ਼ਿੰਦਗੀ ਨੂੰ ਖੁੱਲ ਕੇ ਜੀਅ ਸਕੀਏ, ਇਸਦਾ ਆਨੰਦ ਲੈ ਸਕੀਏ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 375 ਐਸਾ ਹਰਿ ਧਨੁ ਸੰਚੀਐ ਭਾਈ ॥ ਭਾਹਿ ਨ ਜਾਲੈ ਜਲਿ ਨਹੀ ਡੂਬੈ ਸੰਗੁ ਛੋਡਿ ਕਰਿ ਕਤਹੁ ਨ ਜਾਈ ॥੧॥ ਰਹਾਉ ॥ https://www.instagram.com/p/CH4e92-MdsT/?igshid=1xr5k5wzf863c
ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤਾ ਰਿਹਾ, ਕਦੋਂ ਜ਼ਿੰਦਗੀ ਦਾ ਅੰਤ ਨੇੜੇ ਆ ਗਿਆ ਪਤਾ ਹੀ ਨਾ ਲੱਗਾ, ਬਸ ਅਵੇਸਲੇ ਪਨ ਵਿੱਚ ਜ਼ਿੰਦਗੀ ਨੂੰ ਵਿਕਾਰਾਂ ਹੱਥੋਂ ਬਰਬਾਦ ਕਰ ਦਿੱਤਾ, ਆਤਮਕ ਜੀਵਨ ਵੱਲ ਕਦੇ ਧਿਆਨ ਹੀ ਨਹੀਂ ਮਾਰਿਆ, ਪਰ ਹੁਣ ਜਦ ਥੋੜੀ ਹੋਸ਼ ਆਈ ਹੈ, ਜਦੋਂ ਗੁਰੂ ਪਾਤਿਸ਼ਾਨ ਨੇ ਮੇਰੇ ਜੇਹੇ ਮੋਏ ਤੇ ਥੋੜੀ ਕਿਰਪਾ ਕੀਤੀ ਤਾਂ ਮੈਂ ਜਾਗ ਪਿਆ ਹੈ, ਗੁਰੂ ਪਾਤਿਸ਼ਾਹ ਦੀ ਕਿਰਪਾ ਨਾਲ ਅੰਦਰੋਂ ਵਿਕਾਰ ਦੂਰ ਕਰਕੇ ਖੁਦ ਨੂੰ ਵੇਖਿਆ ਹੈ, ਅਤੇ ਹੁਣ ਬਸ ਇੱਕੋ ਹੀ ਦਿਸਦਾ ਹੈ, ਅਤੇ ਉਸ ਇੱਕ ਅਕਾਲ-ਪੁਰਖ ਵਰਗਾ ਕੋਈ ਹੋਰ ਨਹੀਂ ਦਿੱਸਦਾ ।੨।੧। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 527 ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ “I have realized that so far, all through the night of life I have been sleeping in darkness (of ignorance), but when the Guru showed little bit of mercy, I woke up from the sleep of involvement in worldly affairs. Therefore, I now say to my God,, nobody else seems to me enchanting and attractive like You.” https://www.instagram.com/p/CH1z5vgMUcC/?igshid=10hhl28mizqjc
ਗੁਰੂ ਸਾਹਿਬ ਇਕੋ ਸ਼ਬਦ ਵਿੱਚ ਗੁਰਮੁਖ ਅਤੇ ਮਨਮੁਖ ਦੀ ਤੁਲਨਾ ਇੱਕ ਰੁੱਖ ਨਾਲ ਕਰਦੇ ਹੋਏ ਫਰਮਾਂਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਮਾਨੋ, ਇਕ ਹਰਾ-ਭਰਾ ਰੁੱਖ ਹੈ, ਜੋ ਗੁਰੂ ਦੀ ਸੰਗਤ ਵਿੱਚ ਰਹਿ ਕਿ ਰੱਬ ਦਾ ਹੀ ਰੂਪ ਹੋ ਜਾਂਦਾ ਹੈ । ਉਹ ਵਡਭਾਗੀ ਮਨੁੱਖ ਸਦਾ ਰੱਬ ਵਿਚ ਜੁੜਿਆ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਅਕਾਲ-ਪੁਰਖ ਦੇ ਪ੍ਰੇਮ ਵਿਚ ਮਗਨ ਰਹਿੰਦਾ ਹੈ। ਅਤੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਨੋ, ਉਹ ਰੁੱਖ ਹਨ ਜੋ ਖਲੋਤੇ ਖਲੋਤੇ ਹੀ ਸੁੱਕ ਗਏ ਹਨ, ਉਹਨਾਂ ਨੂੰ ਨਾਹ ਹੀ ਫਲ ਲਗਦਾ ਹੈ, ਨਾਹ ਹੀ ਉਹਨਾਂ ਦੀ ਛਾਂ ਹੁੰਦੀ ਹੈ, ਭਾਵ, ਨਾਹ ਹੀ ਉਹਨਾਂ ਪਾਸ ਰੱਬ ਦਾ ਨਾਮ ਹੈ, ਤੇ ਨਾਹ ਹੀ ਉਹ ਕਿਸੇ ਦੀ ਸੇਵਾ ਕਰਦੇ ਹਨ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 66 ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ The Gurmukh is like God's tree, always green, blessed with the Sublime Love of the True One, with intuitive peace and poise. https://www.instagram.com/p/CHvFaiHMzQV/?igshid=5477crvkd0t
ਹੇ ਗੁਰੂ ਪਿਆਰਿਓ! ਸਦਾ 'ਗੁਰੂ' 'ਗੁਰੂ' ਕਰੋ, ਗੁਰੂ ਦੀ ਬਾਣੀ ਨੂੰ ਕਮਾਉ, ਇੱਕ ਗੁਰੂ ਹੀ ਹੈ ਜਿਸ ਰਾਹੀਂ ਹਰੀ ਅਕਾਲ-ਪੁਰਖ ਮਿਲਦਾ ਹੈ, ਕਿਉਕਿ ਸਤਿਗੁਰੂ ਇੱਕ ਐਸਾ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, ਜਿਸ ਵਿੱਚ ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ, ਜਿਸਨੂੰ ਪਾ ਕੇ ਜੀਵ-ਆਤਮਾ ਅਕਾਲ-ਪੁਰਖ ਨਾਲ ਮਿਲ ਪੈਂਦਾ ਹੈ । ਇਸਲਈ ਸਦਾ ਹੀ ਗੁਰੂ ਨਾਲ ਜੁੜੇ ਰਹੋ, ਸਦਾ ਹੀ ਗੁਰੂ ਗੁਰੂ ਕਰੋ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1401 ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥ https://www.instagram.com/p/CHpnq_3MNqC/?igshid=1m1axfto5qrw1
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ https://www.instagram.com/p/CHfL_7GsOBN/?igshid=h4aky1374j9r
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ https://www.instagram.com/p/CHX35wGsB-y/?igshid=19m6rljwxhw9x
https://www.amazon.in/Sony-Bravia-101-6cm-Inches-KLV-40R252G/dp/B0846QPVPP/ref=mp_s_a_1_1?dchild=1&keywords=sony+bravia+40+inch+led+tv&qid=1604902183&sprefix=sony+bravia+40&sr=8-1 https://www.instagram.com/p/CHX3z9asdjj/?igshid=mr1e4s08r9gw
ਜਿਵੇਂ ਅੱਕ ਦੀ ਡਾਲ ਨਾਲੋਂ ਟੁੱਟ ਕੇ ਅੱਕ ਦੀਆਂ ਕੱਕੜੀਆਂ ਤੂੰਬੇ ਤੂੰਬੇ ਹੋ ਕੇ ਉੱਡਣ ਲੱਗ ਪੈਂਦੀਆਂ ਹਨ, ਤਿਵੇਂ ਰੱਬ ਸੱਚੇ ਨਾਲੋਂ ਟੁੱਟੇ ਹੋਏ ਮਨ ਨੂੰ ਸੈਂਕੜੇ ਚਿੰਤਾ ਫ਼ਿਕਰ ਭਟਕਾਉਂਦੇ ਫਿਰਦੇ ਹਨ । ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 319 ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ https://www.instagram.com/p/CHJ96M2Mfte/?igshid=zvxng7lr2noy
ਹੇ ਮੇਰੇ ਮਨ! ਗੁਰੂ ਦੀ ਬਾਣੀ ਨੂੰ ਮਨ ਵਿੱਚ ਵਸਾ, ਗੁਰੂ ਦੇ ਦੱਸੇ ਰਾਹ ਤੇ ਤੁਰ, ਭਾਵ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਮਨ ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ, ਫਿਰ ਤੈਨੂੰ ਦਿੱਸ ਪਏਗਾ ਕਿ ਹਰੇਕ ਸਰੀਰ ਵਿਚ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ, ਫਿਰ ਪਤਾ ਲਗ ਜਾਏਗਾ ਕਿ ਜਿਹੜਾ ਰੱਬ ਮੇਰੇ ਅੰਦਰ ਹੈ, ਉਹੀ ਹਰੇਕ ਦੇ ਅੰਦਰ ਹੈ, ਉਹੀ ਹਰ ਪਾਸੇ ਹੈ, ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ। O’ my mind, that God, who is within you, see Him outside in all the nature. You would realize that there is no one else like Him. When by following Guru’s advice, you would see everyone with the same one viewpoint, you would realize that in each and every heart, His light is enshrined. ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 599 https://www.instagram.com/p/CHHuYM8sJpn/?igshid=6fa01rkutsz1
ਗੁਰੂ ਸਾਹਿਬ ਫਰਮਾਂਦੇ ਹਨ ਕਿ ਨਿੰਦਕ ਨਾ ਬਣੋ । ਸੰਗਤ ਜੀ ਸਾਡੇ ਸਭ ਦੇ ਜੀਵਨ ਤਾਂ ਪਹਿਲਾਂ ਹੀ ਬੜੇ ਔਗੁਣਾਂ ਨਾਲ ਭਰੇ ਪਏ ਹਨ, ਉਤੋ ਹੋਰਾਂ ਦੀ ਨਿੰਦਾ ਦਾ ਵਾਧੂ ਭਾਰ ਸਿਰ ਤੇ ਨਾ ਚੁੱਕੀ ਫਿਰੋ, ਇਹ ਘੜੀ ਪਲ ਦਾ ਨਿੰਦਾ ਦਾ ਮਜ਼ਾ ਸਾਰੀ ਉਮਰ ਦੀ ਸਜ਼ਾ ਬਣ ਜਾਂਦਾ ਹੈ, ਇਸ ਨਿੰਦਾ ਵਰਗੇ ਭੈੜੇ ਔਗੁਣ ਤੋਂ ਦੂਰ ਰਹੋ । ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥੪॥ "By indulging in slander of others, a self-conceited person carries a load of sins on the head, and is like a laborer who carries loads without any remuneration.” https://www.instagram.com/p/CG_usUjs37c/?igshid=fpxvm226xql5
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ Do not be deluded by doubt; serve the True Guru, and keep your mind steady in one place. https://www.instagram.com/p/CG45nF8sOrn/?igshid=goh3u9urizw5
ਹੇ ਮਨਾ! ਹੋਰ ਸਾਰੇ ਪਦਾਰਥਾਂ ਦਾ ਮੋਹ ਭੁਲਾ ਕੇ ਸਿਰਫ਼ ਇਕ ਅਕਾਲ-ਪੁਰਖ ਦਾ ਖਿਆਲ ਕਰਿ, ਉਸਦਾ ਧਿਆਨ ਧਰ । ਮਨ ਤੋਂ ਲਾਲਚ ਲਾਹ, ਝੂਠਾ ਮਾਣ ਆਪਣੇ ਮਨ ਵਿਚੋਂ ਦੂਰ ਕਰ ਦੇ, ਆਪਣਾ ਮਨ ਤਨ ਪਰਮਾਤਮਾ ਅੱਗੇ ਭੇਟਾ ਕਰ ਦੇ, ਆਪਣਾ ਹਿਰਦਾ ਉਸ ਇਕੋ ਅੱਗੇ ਭੇਟਾ ਕਰ ਦੇ।1। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 397 ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ https://www.instagram.com/p/CGgmsrUMw-R/?igshid=1o71k22mpyxlx
ਆਪਣੇ ਦੁੱਖਾਂ ਕਲੇਸ਼ਾਂ ਦਾ ਦੋਸ਼ ਕਿਸੇ ਹੋਰ ਸਿਰ ਨਾ ਮੜ੍ਹ, ਇਹ ਦੁੱਖ ਇਸ ਕਰਕੇ ਆਏ ਹਨ ਕਿਉਕਿ ਮੈ ਵਾਹਿਗੁਰੂ ਨੂੰ ਭੁਲਾ ਦਿੱਤਾ ਹੈ, ਵਾਹਿਗੁਰੂ ਦੇ ਹੁਕਮ ਤੋ ਉਲਟ ਚਲ ਪਿਆ, ਜੀਵਣ ਜੀਉਣ ਦਾ ਢੰਗ ਹੀ ਭੁੱਲ ਗਿਆ । https://www.instagram.com/p/CGbakpJMaTm/?igshid=glm9xo8oie3p
ਦਿਨ ਡੁੱਬਣ ਵੇਲੇ ਆਬਾਦੀ ਤੋਂ ਬਾਹਰ ਕਿਸੇ ਰੁੱਖਾਂ ਦੀ ਝੰਗੀ ਵਿਚ ਦ੍ਰਿਸ਼ ਵੇਖਣ ਵਾਲਾ ਹੁੰਦਾ ਹੈ। ਕਾਂ; ਲਾਲ੍ਹੜੀਆਂ, ਘੁੱਘੀਆਂ, ਤੋਤੇ ਆਦਿਕ ਕਈ ਸ਼੍ਰੇਣੀਆਂ ਦੇ ਪੰਛੀ, ਜੋ ਸਾਰਾ ਦਿਨ ਚੋਗਾ ਚੁਗਣ ਵਾਸਤੇ ਆਲੇ ਦੁਆਲੇ ਦੂਰ ਦੂਰ ਤਕ ਨਿੱਕੀਆਂ ਨਿੱਕੀਆਂ ਉਡਾਰੀਆਂ ਮਾਰਦੇ ਰਹਿੰਦੇ ਹਨ, ਸ਼ਾਮ ਵੇਲੇ ਸੂਰਜ ਦੀ ਰੌਸ਼ਨੀ ਘਟਦੀ ਵੇਖ ਕੇ ਰੈਣ-ਬਸੇਰੇ ਲਈ ਉਸ ਝੰਗੀ ਦੇ ਰੁੱਖਾਂ ਦੀਆਂ ਟਹਣੀਆਂ ਉਤੇ ਆ ਬੈਠਦੇ ਹਨ। ਕੋਈ ਆਪਣਾ ਆਲ੍ਹਣਾ ਨਹੀਂ, ਝੰਗੀ ਵਿਚ ਕੋਈ ਥਾਂ ਐਸੀ ਨਹੀਂ ਜਿਸ ਨੂੰ ਕੋਈ ਪੰਛੀ ਆਪਣੀ ਕਹਿ ਸਕੇ। ਜਿਸ ਟਹਿਣੀ ਉਤੇ ਬੈਠ ਗਏ, ਉਹ ਘਰ ਹੋ ਗਿਆ ਸਾਰੀ ਰਾਤ ਉਸ ਟਹਿਣੀ ਨੂੰ ਪੋਂਹਚਿਆਂ ਨਾਲ ਘੁੱਟ ਕੇ ਫੜ ਰੱਖਦੇ ਹਨ। ਰਾਤ ਮੁੱਕਦੀ ਹੈ, ਸੂਰਜ ਦੀ ਲੋ ਲਗਦੀ ਹੈ। ਉਹ ਸਾਰੇ ਪੰਛੀ ਉਥੋਂ ਉੱਡ ਜਾਂਦੇ ਹਨ। ਦੁਨੀਆ ਵਿਚ ਮਨੁੱਖ ਦਾ ਇਉਂ ਹੀ ਰੈਣ-ਬਸੇਰਾ ਹੈ। ਫਿਰ ਮਾਣ ਕਾਹਦਾ ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1019 ਬਿਰਖੈ ਹੇਠਿ, ਸਭਿ ਜੰਤ ਇਕਠੇ ॥ Beneath the tree, all beings have gathered. ਜਿਵੇਂ ਸੂਰਜ ਡੁੱਬਣ ਵੇਲੇ ਅਨੇਕਾਂ ਪੰਛੀ ਕਿਸੇ ਰੁੱਖ ਉਤੇ ਆ ਇਕੱਠੇ ਹੁੰਦੇ ਹਨ, ਇਸੇ ਤਰ੍ਹਾਂ ਇਸ ਆਕਾਸ਼-ਰੁੱਖ ਹੇਠ ਸਾਰੇ ਜੀਵ-ਜੰਤ ਆ ਇਕੱਠੇ ਹੋਏ ਹਨ, ਇਕਿ ਤਤੇ, ਇਕਿ ਬੋਲਨਿ ਮਿਠੇ ॥ Some are hot-headed, and some speak very sweetly. ਕਈ ਖਰ੍ਹਵੇ ਬੋਲਦੇ ਹਨ ਕਈ ਮਿੱਠੇ ਬੋਲ ਬੋਲਦੇ ਹਨ। ਅਸਤੁ ਉਦੋਤੁ ਭਇਆ ਉਠਿ ਚਲੇ; ਜਿਉ ਜਿਉ ਅਉਧ ਵਿਹਾਣੀਆ ॥੧॥ Sunset has come, and they rise up and depart; their days have run their course and expired. ਡੁੱਬਾ ਹੋਇਆ ਸੂਰਜ ਜਦੋਂ ਆਕਾਸ਼ ਵਿਚ ਮੁੜ ਚੜ੍ਹ ਪੈਂਦਾ ਹੈ ਤਾਂ ਪੰਛੀ ਰੁੱਖ ਉਤੋਂ ਉੱਠ ਕੇ ਉੱਡ ਜਾਂਦੇ ਹਨ ਤਿਵੇਂ ਹੀ ਜਿਉਂ ਜਿਉਂ (ਜੀਵਾਂ ਦੀ) ਉਮਰ ਮੁੱਕ ਜਾਂਦੀ ਹੈ (ਪੰਛੀਆਂ ਵਾਂਗ ਇਥੋਂ ਕੂਚ ਕਰ ਜਾਂਦੇ ਹਨ) ॥੧॥ https://www.instagram.com/p/CGUBhQusGtO/?igshid=1mmanmdl6mbx9
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ https://www.instagram.com/p/CGSRWRHsWRT/?igshid=1oj26qp98isx8
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੁਤਿ ਆਈਲੇ ਸਰਸ ਬਸੰਤ ਮਾਹਿ ॥ The season of spring, so delightful, has come to Those who are imbued with love for You, O Lord. https://www.instagram.com/p/CGJv05bMXi9/?igshid=bxad878eztdp