ਖਾਨਾਪੂਰਤੀ...🌼🌸🌺 . ਮਰਦੀ ਨੀ ਮਾਰਨਾ ਝੂਠੜਾ ਅਸੂਲ ਹੈ, ਦਸਣਾ ਨੀ ਸੱਚ ਜਿਹੜਾ ਨਿਰਾ ਹੀ ਫਜ਼ੂਲ ਹੈ, . ਕਦੋ ਤੱਕ ਕਿੰਨੀ ਦੇਰ ਕਿਸਨੂੰ ਬਚਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਸਦੇ ਗੁਮਾਣ ਭੱਜ ਖੁੱਡਾਂ ਵਿੱਚ ਵੜਿਆ, ਸ਼ਰਮਾਂ ਵੀ ਹੁਣ ਕਹਿੰਦੇ ਬੂਹਾ ਬੰਦ ਕਰਿਆ . ਚੋਰਾਂ ਦੀ ਵੀ ਆਪਣੀ ਅਸੂਲਾਂ ਦੀ ਮਿਸਾਲ ਹੈ, ਪਖੰਡ ਧਾਰੀਓ ਥੋਡੀ ਪਛੜੀ ਪੰਡਾਲ ਹੈ, . ਮਰਦੇ ਨੀ ਮਰੀਆਂ ਜ਼ਮੀਰਾਂ ਲੈਕੇ ਜਿੰਦੇ ਹੋ, ਦਿਖ ਜੇ ਸੁਚੱਜਾ ਜੋਕਾਂ ਬਣ ਖੂਨ ਪੀਂਦੇ ਹੋ, . ਤੈਰਦੇ ਨਿਮਾਣੇ! ਮੂੰਹ ਫੇਰ ਨਾ ਪਹਿਚਾਣਦੇ, ਇਹ ਹੌਂਕਿਆਂ ਦੇ ਹਾੜਿਆਂ ਚ ਡੁਬਿਆ ਸਿਆਣਦੇ, . ਕਰਕੇ ਕੁਰੀਤੀਆਂ ਸਾਧ ਬਣੀ ਬੈਠੇ, ਬੰਜਰ ਜਮੀਨ ਦੀ ਜੋ ਖਾਦ ਬਣੀ ਬੈਠੇ ਨੇ, . ਬਤੀਆਂ ਤੇ ਮੋਮ ਕਦੋਂ ਤੱਕ ਪਿਘਲਾਓਗੇ, ਸਾਹ ਓਹਦੇ ਦਿੱਤੇ ਕਦੋਂ ਤੱਕ ਅਜ਼ਮਾਓਗੇ, . ਦਿਨਾਂ ਬਾਅਦ ਅੱਗ ਠੰਡੇ ਬਸਤੇ ਚ ਜਾਏਗੀ, ਵਾਰ ਅੱਜ ਇੱਕ ਦੀ ਜੋ ਅਗਲੇ ਤੇ ਆਏਗੀ, . ਫੇਰ ਰੋਲੇ-ਰਪਿਆਂ ਦਾ ਦੌਰ ਮੁੜ ਆਏਗਾ, ਦੇਵਤਾ ਸਮਾਨ ਨਰ! ਨਾਰੀਆਂ ਨੂੰ ਖਾਏਗਾ, . ਰਾਖਸ਼ ਜੂਨੀ ਹੋਂਦ ਆਪਣੀ ਲੁਕਾਏਗਾ, ਦੇਵਤੇ ਦੀ ਖੱਲ ਵਿੱਚ ਭੇੜੀਆ ਜੋ ਆਏਗਾ, . ਸਾਹਾਂ ਦੀ ਕੋਈ ਬਲੀ ਤੁਹਾਡੇ ਕਦਮੀ ਚੜਾਏਗਾ, ਤੁਹਾਡਾ ਹੀ ਸਮਾਜ ਓਦੋਂ ਫਿਰ ਕੁਰਲਾਏਗਾ, . ਇਹਨਾਂ ਕੁੱਝ ਹੋਣ ਤੋਂ ਜੇ ਪਹਿਲਾਂ ਹੀ ਬਚਾ ਲਈਏ, ਬੱਚੇ ਨੂੰ ਕੀ ਠੀਕ ਤੇ ਗਲਤ ਸਿਖਾਲਈਏ, . ਸ਼ਾਇਦ ਨਾ ਫਿਰ ਐਸੀ ਘਟਨਾ ਵੀ ਆਏਗੀ, ਥਪੜਾਂ ਦਾ ਲੇਪ ਸਾਡੇ ਮੂੰਹ ਜੋ ਲਗਾਏਗੀ, . ਸ਼ਾਇਦ ਨਾ ਫਿਰ ਕੋਈ ਜਿੰਦ ਪਛਤਾਏਗੀ, ਆਪਣੇ ਸਮਾਜ ਦੀ ਜੋ ਕਾਲਕ ਸੁਣਾਏਗੀ!....#ਚੋਣੀਵਾਲ । । । । 279 ❍ㅤ ⎙ㅤ ⌲ ᶜᵒᵐᵐᵉⁿᵗ ˢᵃᵛᵉ ˢʰᵃʳᵉ । । @choniwal । । । । । #choniwal #birhatusultan #justiceformandeepkaur #justiceformandeep https://www.instagram.com/p/Cg5tkjgBdUT/?igshid=NGJjMDIxMWI=
















