ਸਹੀ ਸਹੀ ✨🖋️
.
ਕਦੇ ਆਖ ਆਪਣਾ ਜੋ ਮਾਰੇ ਸਹੀ ਸਹੀ ਨੇ,
ਸੋਚਦਾਂ ਤਾਂ ਲੱਗਦੈ ਓਹ ਲਾਰੇ ਸਹੀ ਸਹੀ ਨੇ,
ਰੂਹਾਂ ਵਾਲੇ ਰੂਹਾਂ ਸੰਗ ਜਾਣ ਲੈਂਦੇ ਭੇਤ ਜੀ,
ਦਿਲ ਦੇ ਮਿਜ਼ਾਜ ਮੀਆਂ ਸਾਰੇ ਸਹੀ ਸਹੀ ਨੇ,
ਕਿਸੇ ਮਜਬੂਰੀ ਦਾ ਵੀ ਰਾਜ਼ ਅਣਮੋਲ ਵੇ,
ਖੱਤ ਵਸ ਹੰਝੂ ਓਹਨੇ ਫਾੜੇ ਸਹੀ ਸਹੀ ਨੇ,
ਡੋਲਦਾ ਕਿਉਂ ਤਕੜਾ ਹੋ ਇਕ ਪਲ ਸੋਚ ਜ਼ਰਾ,
ਜਿੱਤ ਦੇ ਮੁਕਾਮ ਤੇ ਜੋ ਹਾਰੇ ਸਹੀ ਸਹੀ ਨੇ,
ਮਨ ਅੱਜ ਭਰਿਆ ਤਾਂ ਆਖ ਦੇਣਾ ਚਾਹੁੰਦਾ ਹਾਂ,
ਰੱਬ ਹੀ ਗਲਤ ਉਂਝ ਸਾਰੇ ਸਹੀ ਸਹੀ ਨੇ,
ਥਕਿਆ ਮੈਂ ਚੱਕ ਇਹਨਾਂ ਸਾਹਾਂ ਵਾਲੇ ਬੋਝ ਨੂੰ,
ਆਪਣੇ ਖਿਆਲ ਕੁੱਝ ਭਾਰੇ ਸਹੀ ਸਹੀ ਨੇ,
ਚੋਣੀਵਾਲ ਲੱਭ ਨਾ ਤੂੰ ਇੱਥੇ ਤਕਰਾਰ ਨੂੰ,
ਸੁਣਨਾ ਨਹੀਂ ਚਾਹੁੰਦੇ ਜੋ ਬੇਚਾਰੇ ਸਹੀ ਸਹੀ ਨੇ,
ਮਿੱਠਿਆਂ ਦੀ ਬੱਚ ਜੋ ਜ਼ੁਬਾਨੋ ਸੱਚ ਆਖਦੇ,
ਜਾਣਲੋ ਤਾਂ ਬੋਲ ਸਭੀ ਖਾਰੇ ਸਹੀ ਸਹੀ ਨੇ,
ਚੰਗਿਆ ਨੂੰ ਚੰਗਿਆ ਤੋਂ ਰੀਝ ਨਾਲ ਫਰੋਲ ਲੋ,
ਲਗਦੇ ਨੇ ਮਾੜਿਆਂ ਤੋਂ ਮਾੜੇ ਸਹੀ ਸਹੀ ਨੇ,
ਨਾਨਕ ਫਕੀਰ ਸ਼ੁੱਧ ਜਾਣਦਾ ਹੈ ਸੱਚ ਨੂੰ,
ਉਸ ਰੱਬੀ ਰੂਹ ਦੇ ਮਿਆਰੇ ਸਹੀ ਸਹੀ ਨੇ!....#ਚੋਣੀਵਾਲ
।
।
।
।
300
❍ㅤ ⎙ㅤ ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
।
।
@choniwal
।
।
।
।
।
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/Cr03z-FBYdW/?igshid=MTc4MmM1YmI2Ng==










