#totalfit with @adikick tuesdays at 2000! This week at #crossfittelaviv #kikar atarim!

#dc comics#dc#batman#bruce wayne#dick grayson#tim drake#dc fanart#batfamily#batfam



seen from United States
seen from United States
seen from China
seen from Türkiye
seen from Malaysia

seen from United States
seen from United Kingdom
seen from South Korea
seen from United Kingdom

seen from Türkiye
seen from United States

seen from Singapore

seen from China

seen from Türkiye
seen from Germany
seen from China

seen from Singapore

seen from United States
seen from United States
seen from United States
#totalfit with @adikick tuesdays at 2000! This week at #crossfittelaviv #kikar atarim!
Tu Kikar Ka Ped Main (Remix) Dj madan verma by DJMADANVERMA http://soundcloud.com/djmadanvermaofficial/tu-kikar-ka-ped-main-remix-dj
ਅਲੋਪ ਹੋ ਰਿਹੈ, ਕਿੱਕਰ ਦਾ ਦਰੱਖ਼ਤ
ਪੰਜਾਬ ਦਾ ਵਾਤਾਵਰਨ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ। ਉਦਯੋਗਿਕ ਪ੍ਰਦੂਸ਼ਣ ਤੋਂ ਇਲਾਵਾ ਫਸਲੀ ਪ੍ਰਦੂਸ਼ਣ ਦੀ ਸਮੱਸਿਆ ਵੀ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਵੱਲ ਫਸਲਾਂ ਦੀ ਪੈਦਾਵਾਰ ਵਿਚ ਇਕਦਮ ਕੀਤੀ ਤਬਦੀਲੀ ਦੇ ਸਿੱਟੇ ਵਜੋਂ ਭਾਵੇਂ ਸਮੁੱਚੇ ਪੰਜਾਬ ਵਿਚ ਜ਼ਿਆਦਾ ਪਾਣੀ ਦੀ ਮੰਗ ਰੱਖਣ ਵਾਲੀਆਂ ਫਸਲਾਂ ਦੀ ਕਾਸ਼ਤ ਵਿਚ ਵਾਧਾ ਹੋਇਆ ਹੈ। ਮਾਲਵੇ ਵਰਗੇ ਖੇਤਰ ਵਿਚ ਜਿੱਥੇ ਪਹਿਲਾਂ ਮੱਕੀ, ਕਪਾਹ, ਨਰਮਾ ਆਦਿ ਦੀ ਪੈਦਾਵਾਰ ਨੂੰ ਤਰਜੀਹ ਦਿੱਤੀ ਜਾਂਦੀ ਸੀ, ਪਰ ਅੱਜ ਝੋਨੇ ਵਰਗੀਆਂ ਫਸਲਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਇਥੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਪਾਣੀ ਦੀ ਜ਼ਿਆਦਾ ਲੋੜ ਰੱਖਣ ਵਾਲੇ ਝੋਨੇ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਪਾਣੀ ਦੀ ਗੰਭੀਰ ਸਮੱਸਿਆ ਪੈਦਾ ਕਰ ਦਿੱਤੀ ਹੈ। ਕੁਝ ਵਿਗਿਆਨਕ ਅੰਕੜਿਆਂ ਅਨੁਸਾਰ ਪਿਛਲੇ ਦੋ ਦਹਾਕਿਆਂ ਤੋਂ ਇਥੋਂ ਦੀ ਜ਼ਮੀਨ ਦੇ ਪਾਣੀ ਦਾ ਪੱਧਰ 25-30 ਸੈਂਟੀਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਹੇਠਾਂ ਵੱਲ ਜਾ ਰਿਹਾ ਹੈ। ਇਸ ਸਭ ਕਾਸੇ ਦੇ ਨਤੀਜੇ ਵਜੋਂ ਇਥੋਂ ਦੇ ਕਈ ਪੁਰਾਤਨ ਤੇ ਰਵਾਇਤੀ ਦਰੱਖ਼ਤ ਸੁੱਕਣ ਲੱਗ ਪਏ ਹਨ।
ਮਾਲਵੇ ਦੇ ਇਲਾਕੇ ਵਿਚ ਜਾ ਕੇ ਪਤਾ ਲੱਗਦਾ ਹੈ ਕਿ ਸੜਕਾਂ ਦੇ ਦੋਵੇਂ ਕਿਨਾਰਿਆਂ 'ਤੇ ਕਿੱਕਰ ਦਾ ਦਰੱਖ਼ਤ ਭਾਵੇਂ ਪਾਣੀ ਦੀ ਘੱਟ ਹੀ ਮੰਗ ਰੱਖਦਾ ਹੈ, ਪਰ ਵਾਤਾਵਰਨ ਵਿਚ ਆਈ ਪਲੀਤੀ ਕਾਰਨ ਇਹ ਮੁਰਝਾਅ ਰਿਹਾ ਹੈ। ਸੜਕਾਂ ਦੇ ਕਿਨਾਰੇ ਇਨ੍ਹਾਂ ਨਾਲ ਸਜੇ ਹੋਏ ਸਨ ਪਰ ਹੁਣ ਅਸੀਂ ਦੇਖਦੇ ਹਾਂ ਕਿ ਇਨ੍ਹਾਂ ਦੀਆਂ ਲੰਬੀਆਂ ਡਾਰਾਂ ਸੁੱਕ ਗਈਆਂ ਹਨ। ਇਨ੍ਹਾਂ 'ਤੇ ਪਹਿਲਾਂ ਵਰਗੀ ਰੌਣਕ ਨਹੀਂ ਰਹੀ। ਇਹ ਖੜ੍ਹੇ ਸੁੱਕ ਹੋ ਕੇ ਰਹਿ ਗਏ ਹਨ। ਇਨ੍ਹਾਂ ਦੀ ਤਰਸਯੋਗ ਹਾਲਤ ਤੱਕ ਕੇ ਦਿਲ ਨੂੰ ਡੂੰਘੀ ਠੇਸ ਪੁੱਜਦੀ ਹੈ। ਇਨ੍ਹਾਂ ਦੀ ਸੁੰਦਰਤਾ ਦਾ ਵਰਣਨ ਸ਼ਬਦਾਂ ਤੋਂ ਬਾਹਰ ਦੀ ਗੱਲ ਸੀ। ਜਦ ਇਹ ਹਰੀਆਂ-ਭਰੀਆਂ ਹੁੰਦੀਆਂ ਸਨ ਤਾਂ ਇਨ੍ਹਾਂ ਦਾ ਨਜ਼ਾਰਾ ਅਲੌਕਿਕ ਜਿਹਾ ਹੁੰਦਾ ਸੀ। ਇਨ੍ਹਾਂ ਦੇ ਫਲ ਜਿਨ੍ਹਾਂ ਨੂੰ ਤੁੱਕੇ ਕਿਹਾ ਜਾਂਦਾ ਹੈ, ਬਹੁਤ ਗੁਣਕਾਰੀ ਹੁੰਦੇ ਹਨ। ਆਯੁਰਵੈਦਿਕ ਵਿਚ ਇਸ ਦੇ ਗੁਣਾਂ ਦੀ ਬਹੁਤ ਜ਼ਿਆਦਾ ਤਾਰੀਫ ਹੈ। ਇਨ੍ਹਾਂ ਦੀ ਵਰਤੋਂ ਅਨੇਕਾਂ ਰੋਗਾਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਨ੍ਹਾਂ ਦਾ ਅਚਾਰ ਵੀ ਬਹੁਤ ਸਵਾਦੀ ਤੇ ਗੁਣਕਾਰੀ ਹੁੰਦਾ ਹੈ ਪਰ ਹੁਣ ਇਹ ਸੁੰਦਰ ਤੁੱਕੇ ਜਿਹੜੇ ਗਹਿਣਿਆਂ ਵਾਂਗ ਲਟਕਦੇ ਸਨ, ਨਜ਼ਰ ਨਹੀਂ ਆ ਰਹੇ। ਇਨ੍ਹਾਂ ਭੈਣਾਂ ਦਾ ਹੁਸਨ ਦਿਨੋਂ-ਦਿਨ ਗੁਆਚ ਰਿਹਾ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਸਾਡੀਆਂ ਭੈਣਾਂ ਉਦਾਸ ਨਜ਼ਰ ਨਾਲ ਸਾਡੇ ਵੱਲ ਤੱਕ ਕੇ ਕਹਿ ਰਹੀਆਂ ਹਨ ਕਿ ਵੀਰੋ! ਕੁਝ ਕਰੋ, ਮੁੱਢ-ਕਦੀਮ ਤੋਂ ਸਾਡਾ ਤੁਹਾਡੇ ਨਾਲ ਨੇੜਤਾ ਦਾ ਰਿਸ਼ਤਾ ਹੈ। ਮੁੱਢ ਤੋਂ ਹੀ ਇਨ੍ਹਾਂ ਨੇ ਸਾਡੇ ਜੀਵਨ ਨੂੰ ਸੁਖੀ ਬਣਾਉਣ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ। ਇਨ੍ਹਾਂ ਦੀ ਲੱਕੜੀ ਸਖ਼ਤ ਤੇ ਪੱਕੀ ਹੁੰਦੀ ਹੈ। ਇਨ੍ਹਾਂ ਦੇ ਬਣੇ ਬਾਲਿਆਂ ਦੀਆਂ ਛੱਤਾਂ ਦੀ ਸ਼ਾਨ ਹੀ ਨਿਰਾਲੀ ਹੁੰਦੀ ਹੈ। ਇਨ੍ਹਾਂ ਦੇ ਸੱਕ ਨਾਲ ਚਮੜਾ ਰੰਗਿਆ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਬਹੁਤ ਲਾਭਦਾਇਕ ਦਰੱਖ਼ਤ ਹੈ ਪਰ ਮਨੁੱਖ ਵੱਲੋਂ ਇਨ੍ਹਾਂ ਕਿੱਕਰਾਂ ਦੀ ਕਦੇ ਘੱਟ-ਵੱਧ ਹੀ ਸਾਰ ਲਈ ਜਾਂਦੀ ਹੈ।
ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਇਸ ਲਾਭਕਾਰੀ ਤੇ ਸੋਹਣੇ ਦਰੱਖ਼ਤ ਦੀ ਤੰਦਰੁਸਤੀ ਲਈ ਕੁਝ ਉਪਾਅ ਕਰੀਏ। ਇਨ੍ਹਾਂ ਦੀ ਬਿਮਾਰੀ ਦਾ ਹੱਲ ਛੇਤੀ ਤੋਂ ਛੇਤੀ ਲੱਭਣ ਦੀ ਲੋੜ ਹੈ। ਪੰਜਾਬ ਵਿਚ ਪਾਣੀ ਦੇ ਪੱਧਰ ਦਾ ਨੀਵਾਂ ਹੋਣਾ ਵੀ ਇਨ੍ਹਾਂ ਦੇ ਸੋਕੇ ਦਾ ਹੀ ਕਾਰਨ ਹੋ ਸਕਦਾ ਹੈ। ਇਸ ਲਈ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ। ਸਾਡੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਇਨ੍ਹਾਂ ਦੀ ਸੰਭਾਲ ਲਈ, ਵਿਗਿਆਨੀਆਂ ਦੀ ਸਲਾਹ ਨਾਲ ਕੁਝ ਉਪਾਅ ਕਰੇ। ਵਾਤਾਵਰਨ ਦੀ ਸ਼ੁੱਧਤਾ ਵਿਚ ਇਨ੍ਹਾਂ ਦਰੱਖ਼ਤਾਂ ਦਾ ਅਹਿਮ ਯੋਗਦਾਨ ਹੈ। ਸਾਡੇ ਦਿਲ ਵਿਚ ਇਸ ਸੋਹਣੇ ਦਰੱਖ਼ਤ ਦਾ ਪਿਆਰ ਜਾਗਣਾ ਚਾਹੀਦਾ ਹੈ। ਬੀਤੇ ਹੋਏ ਦਿਨ ਜਲਦੀ ਹੀ ਪਰਤ ਆਉਣ ਤੇ ਅਸੀਂ ਇਨ੍ਹਾਂ ਨੂੰ ਰਲ ਕੇ ਝੂਮਦੇ ਹੋਏ ਤੱਕੀਏ, ਨਾ ਕਿ ਇਨ੍ਹਾਂ ਦੀਆਂ ਸੁੱਕੀਆਂ ਡਾਰਾਂ ਨੂੰ। ਸੋਹਣੇ ਪੰਜਾਬ ਦੀ ਸ਼ਾਨ ਰਿਹਾ ਹੈ ਇਹ ਦਰੱਖ਼ਤ ਅਤੇ ਇਹ ਸਦਾ ਝੂਮਦਾ ਰਹੇ, ਇਹੀ ਸਾਡੀ ਖਾਹਿਸ਼ ਹੈ।
ਇਸ ਸੋਹਣੇ ਤੇ ਮਜ਼ਬੂਤ ਦਰੱਖਤ ਦੀ ਪੰਜਾਬ ਦੇ ਸੱਭਿਆਚਾਰ ਨਾਲ ਡੂੰਘੀ ਸਾਂਝ ਹੈ। ਪੰਜਾਬੀ ਮਾਵਾਂ ਇਸ ਦੇ ਨਾਂਅ 'ਤੇ ਆਪਣੇ ਪੁੱਤਰਾਂ ਦੇ ਨਾਂਅ ਰੱਖਦੀਆਂ ਰਹੀਆਂ ਹਨ। ਪੰਜਾਬ ਦੇ ਇਤਿਹਾਸ ਵਿਚ ਕਿੱਕਰ ਸਿੰਘ ਪਹਿਲਵਾਨ ਦਾ ਨਾਂਅ ਹਮੇਸ਼ਾ ਚਮਕਦਾ ਰਹੇਗਾ। ਪੰਜਾਬ ਦੀ ਤੰਦਰੁਸਤੀ ਇਨ੍ਹਾਂ ਦੀ ਤੰਦਰੁਸਤੀ ਨਾਲ ਹੀ ਜੁੜੀ ਹੋਈ ਹੈ। ਇਸ ਲਈ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਦੀ ਸੰਭਾਲ ਕਰੀਏ।