ਅਰਦਾਸ ਸ਼ਬਦਾਂ ਦਾ ਚਮਤਕਾਰ ਨਹੀਂ । ਗੱਲਾਂ ਨਾਲ ਤਾਂ ਖ਼ਸਮ ਰੀਝਦਾ ਨਹੀਂ। ਅਰਦਾਸ ਤਾਂ ਰੂਹ ਦਾ ਗੀਤ ਹੈ, ਜੋ ਗੀਤ ਵਾਂਗ ਹੀ ਸ਼ਬਦਾਂ ਦੀ ਮੁਥਾਜੀ ਤੋਂ ਮੁਕਤ ਹੈ। ਇਹ ਤਾਂ ਧੁਰ ਅੰਦਰੋਂ ਉਠੀ ਦੁਹਾਈ ਹੈ ਜੋ ਬਿਰਹੇ ਵਾਂਗ ਜਾਗਦੀ ਤੇ ਦਾਤਾਰ ਮਾਲਕ ਦੀਆਂ ਮੇਹਰ-ਆਂਦਰਾਂ ਨੂੰ ਧੂਹ ਜਾ ਪਾਂਦੀ ਹੈ। ਇਹ ਕਾਇਆਂ ਦੀ ਡੰਡੌਤ ਨਹੀਂ, ਆਤਮਾ ਦਾ ਸਿਜਦਾ ਹੈ।











