The beautiful waxing crescent Moon, clicked in the evening on 15 December 2023.
More Mumbai Metro & the Moon photos are here.
seen from China
seen from Germany
seen from United States

seen from South Africa
seen from Austria
seen from China
seen from United States

seen from Kazakhstan
seen from Canada
seen from Austria

seen from Austria

seen from Sweden

seen from China
seen from China
seen from Germany
seen from Italy
seen from United States
seen from United Arab Emirates
seen from United States
seen from Germany
The beautiful waxing crescent Moon, clicked in the evening on 15 December 2023.
More Mumbai Metro & the Moon photos are here.
Green Tara on Bodhi Leaf
Hasta Thangka Art Center wrote : What Does The Bodhi Tree Symbolize In Buddhism?
The Bodhi Tree is the enormous, sacred big tree in Bodh Gaya under which the Buddha, Siddhartha Gautama, is said to have attained enlightenment. It often symbolizes wisdom, compassion and awareness in the Buddhist faith.
She is specially known for her power to overcome the most difficult situation, giving protection against danger and all kinds of fear. Her green colour body is that of the active Enlightenment of Feminine Compassion and indicates that the Tara is always willing and ready to help.
18cmx13cm-7inchx5.1inch, Price = 200$ Material used = Bodhi Leaf, natural pigment, real 24k gold
FB: Hasta Gola Mandala Thangka Art Center (via Instagram: Hasta Thangka Art Center)
Peepal leaf artwork is a form of folk art native to South India that involves painting on the dried leaves of a peepal tree. This depiction is of Jesus Christ dying on the cross.
In Sri Lanka trees are of course in the realm of the sacred. Along the vast old tree covered parks surrounding a grand stupa in ancient Anuradhapura, a wide avenue leads to a shrine built around a gigantic peepal – perhaps the oldest living tree and said to have emerged from a sapling from the original Ficus Religiosa that shaded the Lord Buddha – a sapling that came with Buddhism itself to the serendipitous island. Go to Peradeniya, Galle, Kandy or Colombo or any other place on the island and you will find the people and not just the state taking pride in ancient trees occupying prominent urban spots. Architecture often recedes to give way to a tree; trees grow through roofs and I am not talking of Geoffrey Bawa structures. This small, lovely country displays a very large heart and vision. A vision green and regenerative and worth emulating.
Osama Siddique, 'Why do we hate trees?', Dawn
ਪਿੱਪਲਾ ਵੇ ਮੇਰੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ…
ਅੱਜ ਸ਼ਹਿਰਾਂ ਤਾਂ ਕੀ ਪਿੰਡਾਂ ਵਿੱਚ ਵੀ ਘਰ-ਘਰ ਇੰਟਰਨੈੱਟ ਤੇ ਸਮਾਰਟ ਫੋਨਾਂ ਨੇ ਕਰੋੜਾਂ ਦੀ ਜਨਸੰਖਿਆ ਵਾਲੇ ਦੇਸ਼ ਵਿੱਚ ਹਰ ਬੱਚੇ, ਜਵਾਨ ਤੋਂ ਲੈ ਕੇ ਬਜ਼ੁਰਗ ਤਕ ਨੂੰ ਇਕੱਲੇ ਰਹਿਣ ਦੀ ਆਦਤ ਪਾ ਦਿੱਤੀ ਹੈ। ਕਿਸੇ ਵੇਲੇ ਲੋਕ ਦਿਨ ਦਾ ਜ਼ਿਆਦਾਤਰ ਸਮਾਂ ਸੱਥਾਂ, ਦਰਵਾਜ਼ਿਆਂ, ਖੂਹਾਂ-ਟੋਭਿਆਂ ’ਤੇ ਲੱਗੇ ਪਿੱਪਲ ਵਰਗੇ ਵਿਸ਼ਾਲ ਰੁੱਖਾਂ ਹੇਠ ਇਕੱਠੇ ਗੁਜ਼ਾਰਦੇ ਸਨ। ਮੁਟਿਆਰਾਂ ਗੀਟੇ ਖੇਡਣ ਤੋਂ ਲੈ ਕੇ ਕਿੱਕਲੀ ਪਾਉਣਾ, ਪੀਂਘਾਂ ਝੂਟਣੀਆਂ, ਚਾਦਰਾਂ ਕੱਢਣੀਆਂ, ਚਰਖੇ ਕੱਤਣੇ ਆਦਿ ਅਤੇ ਗੱਭਰੂਆਂ ਦਾ ਬਜ਼ੁਰਗਾਂ ਨਾਲ ਰਲ ਤਾਸ਼ ਖੇਡਣਾ, ਪਿੰਡ ਤੋਂ ਲੈ ਕੇ ਦੇਸ਼ ਤਕ ਦੀ ਰਾਜਨੀਤੀ ਵਿਚਾਰਨਾ, ਗੱਲਾਂ ਕਰਦੇ-ਕਰਦੇ ਵਾਣ ਵੱਟਣਾ, ਮੰਜੇ ਬੁਣਨਾ ਆਦਿ ਘਰੇਲੂ ਕੰਮ, ਅਮਲੀਆਂ ਦਾ ਆਉਂਦੀ-ਜਾਂਦੀ ਨੂੰ ਟਿੱਚਰ ਕਰਨਾ, ਸਭ ਕੁਝ ਪਿੱਪਲਾਂ-ਬੋਹੜਾਂ ਵਰਗੇ ਰੁੱਖਾਂ ਹੇਠ ਹੀ ਹੁੰਦਾ ਸੀ। ਸਾਉਣ ਮਹੀਨੇ ਤੀਆਂ ਦੇ ਦਿਨੀਂ ਤਾਂ ਇਨ੍ਹਾਂ ਰੁੱਖਾਂ ਹੇਠ ਮੁਟਿਆਰਾਂ ਖੂਬ ਹੱਸਦੀਆਂ-ਖੇਡਦੀਆਂ ਸਨ ਅਤੇ ਉਨ੍ਹਾਂ ਦੇ ਸਹੁਰੇ ਜਾਣ ਮਗਰੋਂ ਵੀ ਰੁੱਖ ਦਿਲ-ਦਿਮਾਗ ਵਿੱਚ ਰਹਿੰਦੇ ਸਨ। ਪਿੱਪਲਾਂ ਦਾ ਸਾਡੀ ਰੋਜ਼ਮਰਾ ਜ਼ਿੰਦਗੀ ਵਿੱਚ ਜੁੜੇ ਹੋਣ ਸਬੰਧੀ ਅਨੇਕਾਂ ਸਾਹਿਤਕ ਵੰਨਗੀਆਂ ਵੇਖਣ ਨੂੰ ਮਿਲਦੀਆਂ ਹਨ:-
* ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾਂ। ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ। * ਪਿੱਪਲੀ ’ਤੇ ਦੋ ਪੀਂਘਾਂ ਪਾਈਆਂ, ਦੋ ਮੁਟਿਆਰਾਂ ਝੂਟਣ ਆਈਆਂ, ਪੀਂਘ ਚੜ੍ਹਾਈ, ਵੰਗ ਟਕਰਾਈ, ਜੋੜਾ ਟੁੱਟ ਗਿਆ ਵੰਗਾਂ ਦਾ ਮੈਂ ਆਸ਼ਕ ਹੋ ਗਈ ਵੇ ਰਾਂਝਣਾ, ਪੀੜ੍ਹ ਵੇਖ ਕੇ ਦੰਦਾਂ ਦਾ।
ਪਿੱਪਲ ਦਾ ਸਬੰਧ ਸਾਡੇ ਸਾਹਿਤ-ਸਭਿਆਚਾਰ ਤਕ ਹੀ ਸੀਮਤ ਨਹੀਂ ਬਲਕਿ ਹਿੰਦੂ ਧਰਮ ਦੀਆਂ ਅਨੇਕਾਂ ਮਿਥਿਹਾਸਿਕ ਵੰਨਗੀਆਂ ਵਿੱਚ ਇਸ ਰੁੱਖ ਦਾ ਜ਼ਿਕਰ ਮਿਲਦਾ ਹੈ। ਗੀਤਾ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਕਿ, ‘‘ਰੁੱਖਾਂ ਵਿੱਚ ਮੈਂ ਪਿੱਪਲ ਹਾਂ।’’ ਹਿੰਦੂ ਧਰਮ ਵਿੱਚ ਇਸ ਨੂੰ ਬ੍ਰਹਮਾ ਦਾ ਅਵਤਾਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਇਸ ਦਾ ਸਬੰਧ ਵਿਸ਼ਨੂੰ ਮਹਾਰਾਜ ਨਾਲ ਵੀ ਜੋੜਿਆ ਜਾਂਦਾ ਹੈ। ਦਰਅਸਲ ਇਸ ਰੁੱਖ ਦੀ ਪੂਜਾ ਪੁਰਾਤਨ ਵੇਲੇ ਤੋਂ ਹੀ ਕੀਤੀ ਜਾਂਦੀ ਹੈ ਅਤੇ ਇਸ ਨੂੰ ਪਵਿੱਤਰ ਤੇ ਪੂਜਣਯੋਗ ਰੁੱਖ ਮੰਨਿਆ ਜਾਂਦਾ ਹੈ।
ਪਿੱਪਲਾ ਵੇ ਹਰਿਔਲਿਆ ਤੇਰਾ ਪੂਜਾ ਮੁੱਢ ਤੈਨੂੰ ਪੂਜ ਕੇ ਪਿੱਪਲਾ ਮੈਂ ਕਦੀ ਨਾ ਪਾਵਾਂ ਦੁੱਖ।
ਪਿੱਪਲ ਦੀ ਪਹਿਚਾਣ ਵਿਸ਼ਵ ਪੱਧਰ ’ਤੇ ਉਦੋਂ ਬਣੀ ਜਦੋਂ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਇਸ ਰੁੱਖ ਹੇਠ ਹੋਈ। ਇਸੇ ਮਹਾਨਤਾ ਸਦਕਾ ਪਿੱਪਲ ਅੱਜ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ‘ਬੋਧੀ ਰੁੱਖ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀਲੰਕਾ ਵਿੱਚ ਮੌਜੂਦ ਤਕਰੀਬਨ 2000 ਸਾਲ ਤੋਂ ਵੀ ਪੁਰਾਤਨ ਰੁੱਖ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਦੀ ਉਮਰ ਆਮ ਰੁੱਖਾਂ ਨਾਲੋਂ ਕਾਫੀ ਜ਼ਿਆਦਾ ਹੁੰਦੀ ਹੈ। ਭਾਰਤੀ ਲੋਕ ਕਥਾਵਾਂ ਵਿੱਚ ਪਿੱਪਲ ਨੂੰ ਬੋਹੜ ਦੀ ਮਾਦਾ, ਯਾਨੀ ਪਤਨੀ ਮੰਨਿਆ ਜਾਂਦਾ ਹੈ ਅਤੇ ਲੋਕ ਰੀਤੀ-ਰਿਵਾਜਾਂ ਅਨੁਸਾਰ ਇਸ ਦਾ ਵਿਆਹ ‘ਨਿੰਮ’ ਨਾਲ ਵੀ ਕਰਦੇ ਹਨ। ਹਿੰਦੂ ਅਤੇ ਬੋਧੀ ਲੋਕਾਂ ਵਿੱਚ ਇਸ ਦੀ ਮੰਨਤ ਐਨੀ ਜ਼ਿਆਦਾ ਹੁੰਦੀ ਹੈ ਕਿ ਲੋਕ ਇਸ ਦੇ ਮੁੱਢ ਜਾਂ ਟਾਹਣੀਆਂ ਤਕ ਨੂੰ ਵੀ ਕੱਟਣਾ ਪਾਪ ਸਮਝਦੇ ਹਨ।
ਹੋਰਨਾਂ ਧਰਮਾਂ ਤੋਂ ਇਲਾਵਾ ਸਿੱਖ ਧਰਮ ਵਿੱਚ ਵੀ ਪਿੱਪਲ ਦੇ ਰੁੱਖ ਦਾ ਜ਼ਿਕਰ ਵੇਖਣ ਨੂੰ ਮਿਲਦਾ ਹੈ। ਇੱਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਨਾਨਕ ਮਤੇ ਵਿਖੇ ਨੈਨੀਤਾਲ ਦੀ ਤਹਿਸੀਲ ਸਤਾਰਗੰਜ ਅੰਦਰ ਹੈ, ਜਿਸ ਨੂੰ ਪਿੱਪਲ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਸੇ ਜ਼ਮਾਨੇ ਵਿੱਚ ਇਥੇ ਗੋਰਖ-ਪੰਥੀ ਨਾਥ-ਜੋਗੀਆਂ ਦਾ ਮਠ ਹੋਇਆ ਕਰਦਾ ਸੀ। ਇਸ ਤੋਂ ਇਲਾਵਾ ਇੱਕ ਹੋਰ ਗੁਰਦੁਆਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹੈ, ਜਿਸ ਨੂੰ ਗੁਰਦੁਆਰਾ ਪਿੱਪਲੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਸਥਾਨ ਪੁਤਲੀਘਰ, ਅੰਮ੍ਰਿਤਸਰ ਵਿਖੇ ਹੈ ਅਤੇ ਇੱਕ ਹੋਰ ਗੁਰਦੁਆਰਾ ਪਿੱਪਲੀ ਸਾਹਿਬ, ਬਿਲਗਾ ਜ਼ਿਲ੍ਹਾ ਜਲੰਧਰ ਵਿਖੇ ਵੀ ਸਥਿਤ ਹੈ। ਵਿਸ਼ਾਲ ਘੇਰੇ, ਉੱਚਾਈ ਵਾਲੇ ਇਸ ਪੱਤਝੜੀ ਰੁੱਖ ਦੇ ਸਰਦੀ ਦੇ ਦਿਨਾਂ ਵਿੱਚ ਪੱਤੇ ਝੜ ਜਾਂਦੇ ਹਨ। ਪਿੱਪਲ ਦੇ ਪੱਤਿਆਂ ਦੀ ਖੜ-ਖੜ ਦਾ ਜ਼ਿਕਰ ਲੋਕ ਗੀਤਾਂ ਵਿੱਚ ਅਕਸਰ ਸੁਣਨ ਨੂੰ ਮਿਲਦਾ ਹੈ:- ਪਿੱਪਲ ਦਿਆ ਪੱਤਿਆ ਤੇਰੇ ਪੱਤ ਨੇ ਸਾਵੇ ਵੇ, ਨਿੱਤ ਕੁਰਲਾਵਾਂ ਬੀਬਾ, ਮੈਂ ਤੇਰੇ ਹਾਵੇ ਵੇ। ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ, ਪੱਤ ਝੜੇ ਮੁਰਾਝਾਏ ਵੇ, ਰੁੱਤ ਨਵਿਆਂ ਦੀ ਆਈ ਆ।
ਮਾਰਚ ਮਹੀਨੇ ਦੇ ਅਖੀਰ ਜਾਂ ਅਪਰੈਲ ਦੇ ਸ਼ੁਰੂਆਤੀ ਦਿਨਾਂ ਵਿੱਚ ਨਿਕਲੇ ਨਵੇਂ ਗੁਲਾਬੀ ਅਤੇ ਤਾਂਬੇ ਰੰਗੇ ਪੱਤੇ ਲਿਸ਼ਕਾਂ ਮਾਰਦੇ ਰੁੱਖ ਨੂੰ ਖੂਬਸੂਰਤ ਬਣਾਉਂਦੇ ਹਨ। ਪਿੱਪਲ ਦੇ ਅੰਡਾਕਾਰ, ਦਿਲ ਦੀ ਸ਼ਕਲ ਵਾਲੇ ਅਤੇ ਲੰਮੀ-ਪਤਲੀ ਪੂਛ ਜਿਹੀ ਵਾਲੇ ਹਲਕੇ ਪੱਤੇ ਵੀ ਇਸ ਦੀ ਅਲੱਗ ਪਹਿਚਾਣ ਹਨ। ਹਲਕੀ ਜਿਹੀ ਹਵਾ ਨਾਲ ਪੱਤਿਆਂ ਦੀ ਹੁੰਦੀ ਖੜ-ਖੜ ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਪਿੱਪਲ ਹੇਠਾਂ ਸੁੱਤੇ ਇਨਸਾਨ ਨੂੰ ਲੋਰੀ ਦੇਣ ਦਾ ਅਹਿਸਾਸ ਕਰਵਾਉਂਦੀ ਹੈ। ਪਿੱਪਲ ਦੇ ਫੁੱਲਾਂ ਬਾਰੇ ਸੋਚਣ ’ਤੇ ਇੱਕ ਸਵਾਲ ਉੱਠਦਾ ਹੈ ਕਿ ਕੀ ਤੁਸੀਂ ਪਿੱਪਲ ਦੇ ਫੁੱਲਾਂ ਨੂੰ ਵੇਖਿਆ ਹੈ? ਇਹ ਬੜੀ ਰੌਚਕ ਗੱਲ ਹੈ ਕਿਉਂਕਿ ਪਿੱਪਲ ਨੂੰ ਲੱਗਣ ਵਾਲੀਆਂ ਗੋਲ੍ਹਾਂ ਅਸਲ ਵਿੱਚ ਫਲ ਨਹੀਂ ਹੁੰਦੀਆਂ, ਬਲਕਿ ਉਹ ਇੱਕ ਅਜਿਹਾ ਖੋਲ ਜਾਂ ਭਾਂਡਾ ਹੁੰਦੀਆਂ ਹਨ, ਜਿਸ ਵਿੱਚ ਫੁੱਲ ਅਤੇ ਫਲ ਦੋਨੋਂ ਪਾਏ ਜਾਂਦੇ ਹਨ। ਗੋਲ੍ਹਾਂ ਪਿੱਪਲ-ਬੋਹੜ ਅਤੇ ਗੂਲਰ ਆਦਿ ਸਭ ਇੱਕੋ ਜਾਤੀ ਦੇ ਰੁੱਖ ਹੋਣ ਕਰਕੇ ਸਭਨਾਂ ’ਤੇ ਨਜ਼ਰ ਆਉਂਦੀਆਂ ਹਨ। ਪਿੱਪਲਾਂ ਉੱਤੇ ਆਈਆਂ ਬਹਾਰਾਂ, ਬੋਹੜਾਂ ਨੂੰ ਲੱਗ ਗਈਆਂ ਗੋਲ੍ਹਾਂ। ਛੱਡ ਕੇ ਨਾ ਜਾਈਂ ਮਿੱਤਰਾ, ਦਿਲ ਦੇ ਬੋਲ ਮੈਂ ਬੋਲਾਂ।
ਗੋਲ੍ਹਾਂ ਸ਼ੁਰੂ ਦੇ ਦਿਨਾਂ ਵਿੱਚ ਲਾਲ ਅਤੇ ਪੱਕ ਕੇ ਹੌਲੀ-ਹੌਲੀ ਗੂੜ੍ਹੇ ਜਾਮਣੀ ਰੰਗ ਦੀਆਂ ਹੋ ਜਾਂਦੀਆਂ ਹਨ। ਅਨੇਕਾਂ ਤਰ੍ਹਾਂ ਦੇ ਪੰਛੀ ਇਨ੍ਹਾਂ ਗੋਲ੍ਹਾਂ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ ਅਤੇ ਇਨ੍ਹਾਂ ਪੰਛੀਆਂ ਦੀਆਂ ਬਿੱਠਾਂ ਰਾਹੀਂ ਹੀ ਪਿੱਪਲ ਦੇ ਬੀਜ ਅਨੇਕਾਂ ਰੁੱਖਾਂ, ਇਮਾਰਤਾਂ ਵਿੱਚ ਪੁੱਜ ਜਾਂਦੇ ਹਨ, ਜਿਨ੍ਹਾਂ ਤੋਂ ਬਾਅਦ ਵਿੱਚ ਪਿੱਪਲ ਉੱਗੇ ਵਿਖਾਈ ਦਿੰਦੇ ਹਨ। ਪਿੱਪਲ ਦੀਆਂ ਵਧੀਆਂ ਹੋਈਆਂ ਜੜ੍ਹਾਂ ਇਮਾਰਤਾਂ ਵਿੱਚ ਤਰੇੜਾਂ ਪਾ ਦਿੰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਪਿੱਪਲ ਨਹੀਂ ਲਾਉਣਾ ਚਾਹੀਦਾ, ਬਲਕਿ ਖੁੱਲ੍ਹੀਆਂ ਥਾਵਾਂ ’ਤੇ ਵਿਉਂਤਬੰਦੀ ਅਨੁਸਾਰ ਹੀ ਲਾਉਣਾ ਚਾਹੀਦਾ ਹੈ। ਬੀਜ ਅਤੇ ਕਲਮ ਦੋਨਾਂ ਤਰੀਕਿਆਂ ਰਾਹੀਂ ਅਸੀਂ ਇਸ ਰੁੱਖ ਦੀ ਪੌਦ ਤਿਆਰ ਕਰ ਸਕਦੇ ਹਾਂ।
ਛਾਂ ਦੀ ਪ੍ਰਾਪਤੀ ਤੋਂ ਇਲਾਵਾ ਪਿੱਪਲ ਦੇ ਸੱਕ ਤੋਂ ਮਸੂੜਿਆਂ ਦੇ ਰੋਗ, ਚਮੜੀ ਰੋਗ, ਕਬਜ਼, ਅਸਥਮਾ ਯਾਨੀ ਸਾਹ ਰੋਗ, ਬਾਂਝਪਣ, ਨਕਸੀਰ ਫੁੱਟਣਾ ਆਦਿ ਅਨੇਕ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪਿੱਪਲ ਦੇ ਪੱਤੇ ਚਾਰੇ ਦੇ ਰੂਪ ਵਿੱਚ ਸੁਕਾ ਕੇ ਕਲਾ ਦੇ ਕੰਮਾਂ ਵਿੱਚ ਖੂਬ ਵਰਤੇ ਜਾਂਦੇ ਹਨ। ਪਿੱਪਲ ਦੇ ਮਾਮਲੇ ਵਿੱਚ ਇੱਕ ਅਹਿਮ ਗੱਲ ਇਸ ਲੇਖ ਰਾਹੀਂ ਸਾਂਝੀ ਕਰਨੀ ਲਾਜ਼ਮੀ ਹੈ ਕਿ ਪਿੱਪਲ ਸਾਡੇ ਸਭਨਾਂ ਲਈ ਪੂਜਣਯੋਗ ਰੁੱਖ ਹੈ ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ, ਪਰ ਕਈ ਵਾਰ ਇਸ ਰੁੱਖ ਨੂੰ ਪੂਜਣ ਸਮੇਂ ਤੇਲ ਵੀ ਅਰਪਣ ਕੀਤਾ ਜਾਂਦਾ ਹੈ ਜੋ ਸਮਾਂ ਪਾ ਕੇ ਰੁੱਖ ਖਤਮ ਹੋਣ ਦਾ ਕਾਰਨ ਜਾ ਬਣਦਾ ਹੈ। ਪੂਜਾ ਕਰਨ ਦਾ ਇਹ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ ਕਿ ਅਸੀਂ ਪੁਰਾਣੇ ਲੱਗੇ ਰੁੱਖਾਂ ਨੂੰ ਕੱਟਣ ਤੋਂ ਗੁਰੇਜ਼ ਕਰੀਏ, ਨਵੇਂ ਅਤੇ ਢੁਕਵੇਂ ਸਥਾਨਾਂ ’ਤੇ ਵਿਉਂਤਬੰਦੀ ਅਨੁਸਾਰ ਰੁੱਖ ਲਾਉਣੇ ਚਾਹੀਦੇ ਹਨ ਤਾਂ ਜੋ ਸਾਡੇ ਪਿੰਡਾਂ-ਸ਼ਹਿਰਾਂ ਵਿੱਚ ਕੁਦਰਤੀ ਅਤੇ ਹਰਿਆਵਲ ਭਰਪੂਰ ਮਾਹੌਲ ਬਣਿਆ ਰਹੇ। ਲੋਕ ਆਪਣੇ ਗਲੀ-ਮੁਹੱਲਿਆਂ ਵਿੱਚ ਇਨ੍ਹਾਂ ਨੂੰ ਹਮੇਸ਼ਾਂ ਤੋਂ ਨਿਹਾਰਦੇ ਅਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਵਿੱਚ ਲਿਆਉਂਦੇ ਰਹਿਣ। ਕਿੰਨਾ ਚੰਗਾ ਹੋਵੇ ਜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਘਰ ਆਉਂਦਿਆਂ ਨੂੰ ਇਨ੍ਹਾਂ ਬੋਲਾਂ ਰਾਹੀਂ ਘਰਾਂ ਦੀ ਨਿਸ਼ਾਨੀ ਦੱਸਣ:- ਬਾਜ਼ਾਰ ਵਿਕੇਂਦੀ ਤਰ ਵੇ, ਮੇਰਾ ਸਾਹਮਣੀ ਗਲੀ ਵਿੱਚ ਘਰ ਵੇ, ਪਿੱਪਲ ਨਿਸ਼ਾਨੀ, ਜੀਵੇਂ ਢੋਲਾ। ਢੋਲ ਜਾਨੀ, ਸਾਡੀ ਗਲੀ ਆਵੇਂ, ਤੇਰੀ ਮਿਹਰਬਾਨੀ।
Manjushree on Bodhi Leaf
Hasta Thangka Art Center wrote : What Does The Bodhi Tree Symbolize In Buddhism?
The Bodhi Tree is the enormous, sacred big tree in Bodh Gaya under which the Buddha, Siddhartha Gautama, is said to have attained enlightenment. It often symbolizes wisdom, compassion and awareness in the Buddhist faith.
Manjushri is one of the best-known and most important of the bodhisattvas of Mahaayaana Buddhism and is especially associated with the wisdom of awakening. Manjushri is traditionally used as a support for one’s meditation practice. In his right hand, he holds a flaming sword. His left hand is positioned in a gesture of teaching and in the same hand, holds a stem of a lotus that is supporting a book, the Prajnaparamita Sutra.
Size = 18cmx13cm~7inchx5.1inch, Price = 200$ Material used = Bodhi Leaf, natural pigment, real 24k gold
FB: Hasta Gola Mandala Thangka Art Center (via Instagram: Hasta Thangka Art Center)
Lord Jagannath Leaf Painting
⭕❗⭕ Jay Jagannath
(via Instagram: Lopamudra9108)
Achla Shiva Temple, Kolkata
Rakesh Shukla @Rakeshshukla_7 wrote : Achla Shiva Temple is 4 km away from Howrah. Here the ancient Shivling is installed in the brick-built temple. This centuries-old temple is being protected by a huge Ashwattha (Peepal) tree. Its roots have become the strength of the wall.
(via Twitter: Rakesh Shukla @Rakeshshukla_7)